76.44 F
New York, US
June 1, 2024
PreetNama
ਖੇਡ-ਜਗਤ/Sports News

ਸਾਲ 2020 ’ਚ ਕ੍ਰਿਕਟ ਵਿਵਾਦ, ਸੁਰੇਸ਼ ਰੈਨਾ ਤੋਂ ਲੈ ਕੇ ਗਾਵਸਕਰ ਤੇ ਸ਼ਾਹਿਦ ਅਫ਼ਰੀਦੀ ਤੱਕ ਦਾ ਪੰਗਾ

ਚੰਡੀਗੜ੍ਹ: ਕ੍ਰਿਕੇਟ ਨੂੰ ਆਮ ਤੌਰ ’ਤੇ ਭਲੇ ਲੋਕਾਂ ਦੀ ਖੇਡ ਵਜੋਂ ਜਾਣਿਆ ਜਾਂਦਾ ਹੈ; ਫਿਰ ਵੀ ਵਿਵਾਦ ਵੀ ਇਸ ਦੇ ਨਾਲੋ-ਨਾਲ ਚੱਲਦੇ ਰਹੇ ਹਨ। ਕ੍ਰਿਕਟ ਖਿਡਾਰੀਆਂ ਉੱਤੇ ਬਹੁਤ ਜ਼ਿਆਦਾ ਦਬਾਅ, ਵਰਕਲੋਡ ਤੇ ਤੇਜ ਰਫ਼ਤਾਰ ਮੀਡੀਆ ਕਵਰੇਜ ਕਾਰਨ ਖਿਡਾਰੀ ਸੁਭਾਵਕ ਤੌਰ ’ਤੇ ਸ਼ਾਂਤੀ ਖੋਹਣ ਲਈ ਇੱਕ ਤਰ੍ਹਾਂ ਮਜਬੂਰ ਹੋ ਰਹੇ ਹਨ। ਇਸ ਵਰ੍ਹੇ ਕੋਰੋਨਾਵਾਇਰਸ ਮਹਾਮਾਰੀ ਕਾਰਣ ਬਹੁਤ ਜ਼ਿਆਦਾ ਕ੍ਰਿਕੇਟ ਨਹੀਂ ਖੇਡੀ ਜਾ ਸਕੀ। ਫਿਰ ਵੀ ਸਾਲ 2020 ’ਚ ਇਹ ਵਿਵਾਦ ਸੁਰਖ਼ੀਆਂ ’ਚ ਰਹੇ।

ਤਜਰਬੇਕਾਰ ਸੁਪਰ ਲੈਫ਼ਟਰ ਸੁਰੇਸ਼ ਰੈਨਾ ਪਿਛਲੇ ਕੁਝ ਸਾਲਾਂ ਤੋਂ ਚੇਨਈ ਸੁਪਰ ਕਿੰਗਜ਼ ਦੇ ਮਜ਼ਬੂਤ ਥੰਮ੍ਹ ਬਣੇ ਰਹੇ ਹਨ। ਉਨ੍ਹਾਂ ਲੌਕਡਾਊਨ ਦੌਰਾਨ ਸੋਸ਼ਲ ਮੀਡੀਆ ’ਤੇ ਅਣਗਿਣਤ ਸਿਖਲਾਈ ਵਿਡੀਓ ਸ਼ੇਅਰ ਕੀਤੀ। ਟਾਪ ਆਰਡਰ ਦੇ ਇਸ ਬੱਲੇਬਾਜ਼ ਨੇ ਬਹੁਤ ਜ਼ਿਆਦਾ ਤਿਆਰੀ ਕੀਤੀ ਸੀ ਤੇ ਇਸੇ ਲਈ ਜਦੋਂ ਉਨ੍ਹਾਂ ਸੰਯੁਕਤ ਅਰਬ ਅਮੀਰਾਤ ਨਾਲ ਵਿਅਕਤੀਗਤ ਕਾਰਨਾਂ ਦਾ ਜ਼ਿਕਰ ਕਰਦਿਆਂ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਫ਼ੈਸਲਾ ਕੀਤਾ, ਤਾਂ ਇਹ ਕਾਫ਼ੀ ਸ਼ੌਕਿੰਗ ਸੀ। ਰੈਨਾ ਨੂੰ ਮਿਲੇ ਕਮਰੇ ਤੋਂ ਨਾਖ਼ੁਸ਼ ਹੋਣ ਦੀਆਂ ਰਿਪੋਰਟਾਂ ਸਨ। ਬੀਸੀਸੀਆਈ ਦੇ ਸਾਬਕਾ ਮੁਖੀ ਤੇ ਸੀਐਸਕੇ ਦੇ ਮਾਲਕ ਐਨ. ਸ੍ਰੀਨਿਵਾਸਨ ਨੇ ਵੀ ਇੰਟਰਵਿਊ ’ਚ ਆਪਣੀ ਨਾਰਾਜ਼ਗੀ ਪ੍ਰਗਟਾਈ ਸੀ।

ਮਾਰਲੋਨ ਸੈਮੁਅਲਜ਼ ਤੇ ਬੇਨ ਸਟੋਕਸ ਦਾ ਵਿਵਾਦ ਸਾਨੂੰ 2015 ’ਚ ਲੈ ਜਾਂਦਾ ਹੈ, ਜਦੋਂ ਵੈਸਟਇੰਡੀਜ਼ ਦੇ ਕ੍ਰਿਕੇਟਰ ਨੇ ਗੇਨਾਡਾ ’ਚ ਇੱਕ ਟੈਸਟ ਮੈਚ ਦੌਰਾਨ ਇੰਗਲਿਸ਼ ਆਲਰਾਊਂਡਰ ਨੂੰ ਆਊਟ ਕਰ ਦਿੱਤਾ ਸੀ ਤੇ ਉਸ ਨੂੰ ਮੌਕ ਸੈਲਿਯੂਟ ਦੇ ਕੇ ਵਿਦਾ ਕੀਤਾ ਸੀ। ਸਾਲ 2016 ਦੇ ਵਿਸ਼ਵ ਟੀ-20 ਫ਼ਾਈਨਲ ਦੌਰਾਨ ਮਾਮਲਾ ਹੋਰ ਵਿਗੜ ਗਿਆ, ਜਦੋਂ ਸਟੋਕਸ ਨੇ ਸੈਮੁਅਲਜ਼ ਉੱਤੇ ਇੱਕ ਟਿੱਪਣੀ ਕੀਤੀ ਸੀ।

ਪਿੱਛੇ ਜਿਹੇ ਪੌਡਕਾਸਟ ਦੌਰਾਨ ਸਟੋਕਸ ਨੇ ਬਾਇਓ ਬਬਲ ਬਾਰੇ ਗੱਲ ਕਰਦਿਆਂ ਮਜ਼ਾਕ ਵਿੱਚ ਕਿਹਾ ਕਿ ਇਹ ਕੁਝ ਅਜਿਹਾ ਹੈ, ਜੋ ਉਹ ਆਪਣੇ ਸਭ ਤੋਂ ਭੈੜੇ ਦੁਸ਼ਮਣ ਉੱਤੇ ਵੀ ਨਹੀਂ ਚਾਹੇਗਾ; ਇੱਥੋਂ ਤੱਕ ਕਿ ਸੈਮੁਅਲ ਲਈ ਵੀ ਨਹੀਂ। ਸੈਮੁਅਲਜ਼ ਨੇ ਇਸ ਬਾਰੇ ਕੁਝ ਗ਼ਲਤ ਪ੍ਰਤੀਕਰਮ ਪ੍ਰਗਟਾਇਆ ਤੇ ਸਟੋਕਸ ਦੀ ਪਤਨੀ ਨੂੰ ਵੀ ਇਸ ਵਿੱਚ ਖਿੱਚ ਲਿਆ।

ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਸ਼ਾਹਿਦ ਅਫ਼ਰੀਦੀ ਬਹੁਤ ਤਜਰਬੇਕਾਰ ਹਨ। ਪਿੱਛੇ ਜਿਹੇ ਲੰਕਾ ਪ੍ਰੀਮੀਅਰ ਲੀਗ ਦੀ ਖੇਡ ਦੌਰਾਨ ਇੱਕ ਨੌਜਵਾਨ ਅਫ਼ਗ਼ਾਨ ਤੇਜ਼ ਗੇਂਦਬਾਜ਼ ਨੂੰ ਗੁੱਸੇ ਵਿੱਚ ਪ੍ਰਤੀਕਿਰਿਆ ਦੇ ਦਾ ਇੱਕ ਵਿਡੀਓ ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦ ਦੇ ਕੇਂਦਰ ਵਿੱਚ ਆ ਗਏ ਸਨ। ਗੇਂਦਬਾਜ਼ ਨੇ ਖੇਡ ਦੌਰਾਨ ਮੁਹੰਮਦ ਆਮਿਰ ਨੂੰ ਕੁਝ ਆਖਿਆ ਸੀ, ਜਿਸ ਤੋਂ ਸ਼ਾਹਿਦ ਅਫ਼ਰੀਦੀ ਭੜਕ ਗਏ ਸਨ।

ਸੁਨੀਲ ਗਾਵਸਕਰ ਨੇ ਲੌਕਡਾਊਨ ਤੋਂ ਬਾਅਦ ਕੋਹਲੀ ਦੀ ਆਈਪੀਐੱਲ ਫ਼ਾਰਮ ’ਚ ਖ਼ਰਾਬ ਪ੍ਰਦਰਸ਼ਨ ਉੱਤੇ ਆੱਨ ਏਅਰ ਕਮੈਂਟ ਕੀਤਾ ਸੀ। ਦਰਅਸਲ, ਲੌਕਡਾਊਨ ਦੌਰਾਨ ਵਿਰਾਟ ਕੋਹਲੀ ਦਾ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਛੱਤ ’ਤੇ ਕ੍ਰਿਕੇਟ ਖੇਡਣ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਗਾਵਸਕਰ ਨੇ ਉਸ ਵਿਡੀਓ ਦਾ ਜ਼ਿਕਰ ਕਰਦਿਆਂ ਉਸ ਨੂੰ ਖ਼ਰਾਬ ਫ਼ਾਰਮ ਨਾਲ ਜੋੜਿਆ ਸੀ। ਪਰ ਬਾਅਦ ’ਚ ਗਾਵਸਕਰ ਨੂੰ ਪਿੱਛੇ ਹਟਣਾ ਪਿਆ ਸੀ।

Related posts

ਸਟਾਰ ਫੁੱਟਬਾਲਰ ਰੋਨਾਲਡੀਨਹੋ ਜੇਲ੍ਹ ਤੋਂ ਰਿਹਾ, ਹੋਟਲ ‘ਚ ਰਹੇਗਾ ਨਜ਼ਰਬੰਦ

On Punjab

ਰੀਓ ਤੋਂ ਟੋਕੀਓ ਓਲੰਪਿਕ ਤਕ ਦਾ ਸਫ਼ਰ : ਭਵਿੱਖ ਦਾ ਕਿਹੜਾ ਅਥਲੀਟ ਚੁੱਕੇਗਾ ਫੈਲਪਸ ਦੇ ਮੈਡਲਾਂ ਦੀ ਪੰਡ

On Punjab

ਵੈਸਟਇੰਡੀਜ਼ ਖਿਲਾਫ਼ ਦੂਜੇ ਵਨਡੇ ‘ਚ 26 ਸਾਲ ਪੁਰਾਣਾ ਰਿਕਾਰਡ ਤੋੜ ਸਕਦੇ ਨੇ ਕੋਹਲੀ

On Punjab