PreetNama
ਸਮਾਜ/Social

UAE ‘ਚ ਹੁਣ ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ‘ਤੇ ਮੌਤ ਦੀ ਸਜ਼ਾ, ਸਖ਼ਤ ਕੀਤੇ ਗਏ ਕਈ ਕਨੂੰਨ

ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕਈ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਨੇ ਕਈ ਫੈਸਲਿਆਂ ਦਾ ਐਲਾਨ ਕੀਤਾ ਹੈ। ਪਰਸਨਲ ਸਟੇਟਸ ਲਾਅ, ਫੈਡਰਲ ਪੈਨਲ ਕੋਡ ਤੇ ਫੈਡਰਲ ਪੀਨਲ ਪ੍ਰੀਸੂਰਜੀਕਲ ਐਕਟ ‘ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਕਾਨੂੰਨਾਂ ਵਿੱਚ ਤਬਦੀਲੀ ਅਰਬ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਵੀ ਪ੍ਰਭਾਵਤ ਕਰੇਗੀ। ਵੱਡੀ ਗਿਣਤੀ ਵਿੱਚ ਭਾਰਤੀ ਵਿਦੇਸ਼ੀ ਇੱਥੇ ਰਹਿੰਦੇ ਹਨ।ਪਹਿਲਾਂ ਵਿਆਹ ਬਾਰੇ ਗੱਲਕਰੀਏ ਤਾਂ ਕਾਨੂੰਨ ‘ਚ ਸੋਧ ਦੇ ਅਨੁਸਾਰ ਦੇਸ਼ ‘ਚ ਜਿੱਥੇ ਵਿਆਹ ਹੋਇਆ ਹੋਵੇ, ਉਥੇ ਦੇ ਨਿਯਮ ਹੁਣ ਵਿਆਹ ਦੇ ਕਾਂਟਰੈਕਟ, ਤਲਾਕ ਜਾਂ ਅਲੱਗ ਸਮਝੌਤੇ ਦੇ ਨਿੱਜੀ ਅਤੇ ਵਿੱਤੀ ਮਾਮਲਿਆਂ ‘ਚ ਲਾਗੂ ਹੋਣਗੇ। ਇਸ ਤੋਂ ਇਲਾਵਾ ਇਕ ਵੱਡੀ ਤਬਦੀਲੀ ਜੋ ਕੀਤੀ ਗਈ ਹੈ ਉਹ ਹੈ ਕਿ ਸਹਿਮਤੀ ਨਾਲ ਜਿਨਸੀ ਸਬੰਧਾਂ ‘ਤੇ ਕਾਨੂੰਨੀ ਕਾਰਵਾਈ ਉਦੋਂ ਕੀਤੀ ਜਾਏਗੀ, ਜਦੋਂ ਪੀੜਤ ਦੀ ਉਮਰ 14 ਸਾਲ ਜਾਂ ਇਸ ਤੋਂ ਘੱਟ ਹੋਵੇ, ਉਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਾ ਹੋਵੇ ਜਾਂ ਉਹ ਰਿਸ਼ਤੇਦਾਰ ਹਨ, ਜਾਂ ਪੀੜਤ ਦੇ ਸਰਪ੍ਰਸਤ ਹੋਵੇ।
ਉੱਥੇ ਹੀ ਨਾਬਾਲਗ ਜਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ‘ਤੇ ਮੌਤ ਦੀ ਸਜ਼ਾ ਦਿੱਤੀ ਜਾਏਗੀ। ਦੂਜੇ ਪਾਸੇ, ਜਾਇਦਾਦ ਦੇ ਸੰਬੰਧ ‘ਚ ਮ੍ਰਿਤਕ ਵਿਅਕਤੀ ਦੀ ਪੁਰਖੀ ਜਾਇਦਾਦ ‘ਤੇ ਨਾਗਰਿਕਤਾ ਦੇ ਅਨੁਸਾਰ ਫੈਸਲਾ ਲਿਆ ਜਾਵੇਗਾ।

Related posts

New Zealand Crime : ਨਿਊਜ਼ੀਲੈਂਡ ਦੇ ਚੀਨੀ ਰੈਸਟੋਰੈਂਟ ‘ਚ ਵਿਅਕਤੀ ਨੇ ਕੁਹਾੜੀ ਨਾਲ ਕੀਤਾ ਹਮਲਾ, 4 ਜ਼ਖ਼ਮੀ

On Punjab

ਅਵਾਰਾ ਡੰਗਰਾਂ ਤੋਂ ਪਰੇਸ਼ਾਨ ਜਨਤਾ

Pritpal Kaur

ਸੁਪਰੀਮ ਕੋਰਟ ਕੌਲਜੀਅਮ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਜੱਜ ਦੀ ਨਿਯੁਕਤੀ ਨੂੰ ਮਨਜ਼ੂਰੀ

On Punjab