PreetNama
ਖੇਡ-ਜਗਤ/Sports News

ਰਾਇਜ਼ਾਦਾ ਹੰਸਰਾਜ ਸਟੇਡੀਅਮ ‘ਚ ਬਣੀ ਸ਼ਟਲਰ ਸਿੰਧੂ ਤੇ ਸਾਇਨਾ ਦੀ ਸਭ ਤੋਂ ਵੱਡੀ ਗ੍ਰੈਫਿਟੀ

ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿੱਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਲਾਕ੍ਰਿਤੀਆਂ ਨਾ ਸਿਰਫ਼ ਲੜਕੀਆਂ ਸਗੋਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਲਈ ਪ੍ਰੇਰਿਤ ਕਰਨਗੀਆਂ। ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਬਣਾਈਆਂ ਗਈਆਂ ਇਹ ਕਲਾਕ੍ਰਿਤਿਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੇਕਰ ਅਸੀਂ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਦਾ ਮੌਕਾ ਦਿੰਦੇ ਹਾਂ ਤਾਂ ਉਹ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ‘ਤੇ ਚਮਕਾ ਸਕਦੀਆਂ ਹਨ। ਉਨ੍ਹਾਂ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਬੇਟੀ ਖਿਡਾਓ ਦਾ ਨਾਅਰਾ ਵੀ ਦਿੱਤਾ।
ਡਿਪਟੀ ਕਮਿਸ਼ਨਰ ਨੇ ਹੰਸਰਾਜ ਸਟੇਡੀਅਮ ਵਿੱਚ ਚੱਲ ਰਹੀ ਓਲੰਪੀਅਨ ਦਿਪਾਂਕਰ ਭੱਟਾਚਾਰਜੀ ਬੈਡਮਿੰਟਨ ਅਕੈਡਮੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਅਕੈਡਮੀ ਵੱਲੋਂ ਬੀਪੀਐਲ (ਗਰੀਬ ਪਰਿਵਾਰਾਂ) ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਟਰੇਨਿੰਗ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਉਂਕਿ ਬੈਡਮਿੰਟਨ ਇਕ ਮਹਿੰਗੀ ਗੇਮ ਹੈ, ਇਸ ਲਈ ਬੀਪੀਐਲ ਪਰਿਵਾਰਾਂ ਦੇ ਜਿਹੜੇ ਬੱਚੇ ਅਕੈਡਮੀ ਵਿਚ ਅਗਾਮੀ ਟਰਾਇਲਾਂ ਵਿੱਚ ਪਾਸ ਹੋਣਗੇ, ਉਨ੍ਹਾਂ ਨੂੰ ਅਕੈਡਮੀ ਬਿਨਾਂ ਕਿਸੇ ਫੀਸ ਤੋਂ ਮੁਫ਼ਤ ਟਰੇਨਿੰਗ ਦੇਵੇਗੀ।

Related posts

Tokyo Paralympics 2020:ਪਰਵੀਨ ਕੁਮਾਰ ਨੇ ਏਸ਼ੀਅਨ ਰਿਕਾਰਡ ਨਾਲ ਜਿੱਤਿਆ ਸਿਲਵਰ ਮੈਡਲ, ਭਾਰਤ ਦਾ 11ਵਾਂ ਮੈਡਲ

On Punjab

ICC World Cup 2019: ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ ਦਿੱਤਾ 353 ਦੌੜਾਂ ਦਾ ਟੀਚਾ

On Punjab

AIFF ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇੰਡੀਅਨ ਵੂਮੈਂਸ ਲੀਗ ਦੇ ਪਲੇਅ-ਆਫ ਨੂੰ ਕੀਤਾ ਮੁਲਤਵੀ

On Punjab