PreetNama
ਰਾਜਨੀਤੀ/Politics

ਖੇਤੀ ਕਾਨੂੰਨਾਂ ‘ਤੇ ਸਮ੍ਰਿਤੀ ਇਰਾਨੀ ਨੇ ਕਿਹਾ ਰਾਹੁਲ ਗਾਂਧੀ ਵਿਚੋਲਿਆਂ ਦੇ ਪੱਖ ‘ਚ ਕਰ ਰਹੇ ਯਾਤਰਾ

ਕਿਸਾਨ ਕਾਨੂੰਨ ਖਿਲਾਫ ਰਾਹੁਲ ਗਾਂਧੀ ਦੇ ਵਿਰੋਧ ‘ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਰਾਹੁਲ ਗਾਂਧੀ ਕਿਸਾਨਾਂ ਦੇ ਪੱਖ ‘ਚ ਨਹੀਂ ਬਲਕਿ ਦੇਸ਼ ਨੂੰ ਲੁੱਟਣ ਵਾਲੇ ਵਿਚੋਲਿਆਂ ਦੇ ਪੱਖ ‘ਚ ਯਾਤਰਾ ਕਰ ਰਹੇ ਹਨ।

ਕਾਂਗਰਸ ਦੇ ਸੱਤਾ ‘ਚ ਆਉਣ ਤੇ ਖੇਤੀ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ, ਗਾਂਧੀ ਦੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਇਰਾਨੀ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਸੁਫਨਿਆਂ ਦੀ ਦੁਨੀਆਂ ‘ਚ ਰਹਿੰਦੇ ਹਨ। ਜਿੱਥੇ ਉਨਾਂ ਨੂੰ ਲੱਗਦਾ ਹੈ ਕਿ ਉਹ ਰਾਜਾ ਹੈ।’

ਸਮ੍ਰਿਤੀ ਇਰਾਨੀ ਨੇ ਸਵਾਲ ਕੀਤਾ, ‘ਜਦੋਂ ਗਾਂਧੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤਾਂ ਕੀ ਉਹ ਉਸ ਪ੍ਰਬੰਧ ਦਾ ਵੀ ਵਿਰੋਧ ਕਰਦੇ ਹਨ ਕਿ ਕਿਸਾਨਾਂ ਨੂੰ ਫਸਲ ਵੇਚਣ ਦੇ ਤਿੰਨ ਦਿਨ ਦੇ ਅੰਦਰ ਉਸਦਾ ਮੁੱਲ ਮਿਲ ਜਾਵੇਗਾ ਜਾਂ ਕਿਸਾਨ ਦੇਸ਼ ‘ਚ ਕਿਤੇ ਵੀ ਆਪਣੀ ਫਸਲ ਵੇਚਣ ਲਈ ਸੁਤੰਤਰ ਹੈ, ਜਾਂ ਫਿਰ ਇਸ ਤਹਿਤ ਉਨਾਂ ਦੀ ਜ਼ਮੀਨ ਨੂੰ ਰਿਕਵਰੀ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ।’

ਕੇਂਦਰੀ ਮੰਤਰੀ ਨੇ ਕਿਹਾ, ‘ਸੱਚਾਈ ਇਹ ਹੈ ਕਿ ਹੋਰ ਕਿਸੇ ਨੂੰ ਦੇਸ਼ ‘ਚ ਇਸ ‘ਤੇ ਹੈਰਾਨੀ ਨਹੀਂ ਹੈ। ਉਨ੍ਹਾਂ ਕਿਹਾ ਗਾਂਧੀ ਪਰਿਵਾਰ ਕਦੇ ਵੀ ਕਿਸੇ ਤਬਕੇ ਲਈ ਖੜਾ ਨਹੀਂ ਹੋਇਆ, ਉਹ ਹਮੇਸ਼ਾ ਵਿਚੋਲਿਆਂ ਦੇ ਨਾਲ ਰਿਹਾ ਹੈ।’

ਸਮ੍ਰਿਤੀ ਇਰਾਨੀ ਨੇ ਇਲਜ਼ਾਮ ਲਾਇਆ, ਉਨ੍ਹਾਂ ਦੀ ਪਾਰਟੀ ਅਤੇ ਖਾਸ ਤੌਰ ‘ਤੇ ਉਨ੍ਹਾਂ ਦੇ ਪਰਿਵਾਰ ਦੀ ਸਿਆਸਤ ਹਮੇਸ਼ਾਂ ਵਿਚੋਲਿਆਂ ‘ਤੇ ਨਿਰਭਰ ਰਹੀ ਹੈ ਜਿੰਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ। ਉਨ੍ਹਾਂ ਖਾਸ ਤੌਰ ‘ਤੇ ਕਿਹਾ ਕਿ ਦੇਸ਼ ਭਰ ‘ਚ ਘੱਟੋ ਘੱਟ ਸਮਰਥਨ ਮੁੱਲ ਦੇ ਤਹਿਤ ਫਸਲਾਂ ਦੀ ਖਰੀਦ ਜਾਰੀ ਹੈ।

Related posts

ਮਹਾਨਕੋਸ਼ ਦੀ ਬੇਅਦਬੀ ਦਾ ਅਕਾਲ ਤਖ਼ਤ ਨੇ ਲਿਆ ਨੋਟਿਸ; ਮਾਮਲੇ ਦੀ ਪੜਤਾਲ ਲਈ ਕਮੇਟੀ ਗਠਿਤ

On Punjab

ਐਸਵਾਈਐਲ ‘ਤੇ ਭਗਵੰਤ ਮਾਨ ਨੇ ਖੋਲ੍ਹੀ ਅਕਾਲੀ ਦਲ ਤੇ ਕਾਂਗਰਸ ਦੀ ਪੋਲ

On Punjab

US Citizenship: ਅਮਰੀਕਾ ਨੇ ਡਾਕਟਰ ਨੂੰ ਦਿੱਤਾ ਝਟਕਾ, ਪਾਸਪੋਰਟ ਰੀਨਿਊ ਕਰਵਾਉਣ ਆਇਆ ਤਾਂ ਉੱਡ ਗਏ ਹੋਸ਼, 60 ਸਾਲਾਂ ਦੀ ਕਮਾਈ ਪਈ ਖੂਹ ਖਾਤੇ

On Punjab