PreetNama
ਰਾਜਨੀਤੀ/Politics

ਤੋੜ ਵਿਛੋੜੇ ਤੋਂ ਬਾਅਦ ਹਰਸਮਿਰਤ ਬਾਦਲ ਨੇ ਕਿਹਾ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ

ਚੰਡੀਗੜ੍ਹ: ਕਿਸਾਨ ਬਿੱਲ ਦੇ ਮੁੱਦੇ ‘ਤੇ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਅਕਾਲੀ ਦਲ ਨੇ ਹੁਣ ਐਨਡੀਏ ਤੇ ਬੀਜੇਪੀ ‘ਤੇ ਤਿੱਖੇ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਐਨਡੀਏ ਛੱਡਣ ਤੋਂ ਪਹਿਲਾਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਐਨਡੀਏ ‘ਤੇ ਤਨਜ ਕੱਸਿਆ। ਹਰਸਿਮਰਤ ਬਾਦਲ ਨੇ ਕਿਹਾ ‘ਇਹ ਉਹ ਐਨਡੀਏ ਨਹੀਂ ਜਿਸਦੀ ਕਲਪਨਾ ਅਟਲ ਬਿਹਾਰੀ ਵਾਜਪਾਈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ।’

ਹਰਸਮਿਰਤ ਨੇ ਟਵੀਟ ਕੀਤਾ, ‘ਜੇਕਰ ਤਿੰਨ ਕਰੋੜ ਪੰਜਾਬੀਆਂ ਦੇ ਦਰਦ ਅਤੇ ਵਿਰੋਧ ਦੇ ਬਾਵਜੂਦ ਭਾਰਤ ਸਰਕਾਰ ਦਾ ਦਿਲ ਨਹੀਂ ਪਸੀਜ ਰਿਹਾ ਤਾਂ ਇਹ ਉਹ ਐਨਡੀਏ ਨਹੀਂ ਜਿਸ ਦੀ ਕਲਪਨਾ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ। ਅਜਿਹਾ ਗਠਜੋੜ ਜੋ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਦੀ ਗੱਲ ਨਹੀਂ ਸੁਣਦਾ ਅਤੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲਿਆਂ ਤੋਂ ਨਜ਼ਰਾਂ ਫੇਰ ਲੈਂਦਾ ਹੈ ਤਾਂ ਅਜਿਹਾ ਗਠਜੋੜ ਪੰਜਾਬ ਦੇ ਹਿੱਤ ‘ਚ ਨਹੀਂ।’
ਕਿਸਾਨ ਬਿੱਲਾਂ ਦੇ ਵਿਰੋਧ ‘ਚ ਅਕਾਲੀ ਦਲ ਨੇ ਸ਼ਨੀਵਾਰ ਰਾਤ ਚੰਡੀਗੜ੍ਹ ‘ਚ ਪਾਰਟੀ ਦੀ ਮੀਟਿੰਗ ਤੋਂ ਬਾਅਦ ਐਨਡੀਏ ਤੋਂ ਵੱਖ ਹੋਣ ਦਾ ਫੈਸਲਾ ਲੈ ਲਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਰਾਹ ਵੱਖ-ਵੱਖ ਹੋ ਗਏ ਹਨ।

Related posts

ਡੀ ਮਾਰਟ:‘ਮੁਹਾਲੀ ਵਾਕ’ ਵਿੱਚ ਡੀ ਮਾਰਟ ਸਟੋਰ ਖੁੱਲ੍ਹਿਆ

On Punjab

LIVE: ਪੀਐੱਮ ਮੋਦੀ ਦੇ ਨਾਲ ਜੰਮੂ-ਕਸ਼ਮੀਰ ’ਤੇ ਸਰਬ ਪਾਰਟੀ ਬੈਠਕ ਸ਼ੁਰੂ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਤੇ ਗੁਲਾਮ ਨਬੀ ਆਜ਼ਾਦ ਸਣੇ ਹੋਰ ਨੇਤਾ ਮੌਜੂਦ

On Punjab

Kisan Andolan : ਰਾਕੇਸ਼ ਟਿਕੈਤ ਦੇ ਫਿਰ ਵਿਗੜੇ ਬੋਲ, ਕਿਹਾ – ਦੇਸ਼ ’ਚ ਭਾਜਪਾ ਨਹੀਂ ਮੋਦੀ ਸਰਕਾਰ, ਪੜ੍ਹੋ ਹੋਰ ਕੀ-ਕੀ ਬੋਲੇ

On Punjab