PreetNama
ਸਮਾਜ/Social

ਕਰਤਾਰਪੁਰ ਕੌਰੀਡੋਰ: ਪਾਕਿਸਤਾਨੀ ਟੀਮ ਆਵੇਗੀ ਡੇਰਾ ਬਾਬਾ ਨਾਨਕ, ਹੁਣ ਇਹ ਰੁਕਿਆ ਕੰਮ ਹੋਵੇਗਾ ਸ਼ੁਰੂ

ਗੁਰਦਾਸਪੁਰ: ਕਰਤਾਰਪੁਰ ਕੌਰੀਡੋਰ ਸਬੰਧੀ ਪਾਕਿਸਤਾਨੀ ਇੰਜਨੀਅਰਸ ਦੀ ਟੀਮ ਵੀਰਵਾਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਦਰਅਸਲ ਪਾਕਿਸਤਾਨ ਵਾਲੇ ਪਾਸੇ ਕੌਰੀਡੋਰ ‘ਤੇ ਰਾਵੀ ਪੁਲ ਬਣਾਉਣਾ ਬਾਕੀ ਹੈ।

ਹੁਣ ਪਾਕਿਸਤਾਨ ਦੀ ਤਕਨੀਕੀ ਟੀਮ ਆਉਣ ‘ਤੇ ਭਾਰਤ-ਪਾਕਿਸਤਾਨ ਵੱਲੋਂ ਸਾਂਝਾ ਸਰਵੇਖਣ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਰਾਵੀ ਪੁਲ ਦਾ ਕੰਮ ਆਰੰਭ ਹੋ ਜਾਵੇਗਾ।

ਪਾਕਿਸਤਾਨ ਤੋਂ ਸੱਤ ਇੰਜਨੀਅਰਸ ਦੀ ਟੀਮ ਵੀਰਵਾਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਇਸ ਮੌਕੇ ਭਾਰਤ ਵਾਲੇ ਪਾਸੇ ‘ਲੈਂਡਪੋਰਟ ਅਥਾਰਿਟੀ ਆਫ ਇੰਡੀਆਂ’ ਤੇ ‘ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ’ ਦੇ ਅਧਿਕਾਰੀ ਹਾਜ਼ਰ ਰਹਿਣਗੇ।ਭਾਰਤ-ਪਾਕਿਸਤਾਨ ਦੋਵੇਂ ਪਾਸੇ ਕੌਰੀਡੋਰ ‘ਤੇ 420 ਮੀਟਰ ਲੰਬਾ ਰਾਵੀ ਪੁਲ ਬਣੇਗਾ। ਭਾਰਤ ਪਹਿਲਾਂ ਹੀ ਆਪਣੇ ਵਾਲੇ ਪਾਸੇ 100 ਮੀਟਰ ਦੇ ਪੁਲ ਦਾ ਕੰਮ ਅਕਤਬੂਰ, 2019 ‘ਚ ਮੁਕੰਮਲ ਕਰ ਚੁੱਕਾ ਹੈ।

Related posts

ਚੀਨ ‘ਚ ਕੋਰੋਨਾ ਕਾਰਨ ਹੋਈਆਂ 1600 ਤੋਂ ਵੱਧ ਮੌਤਾਂ

On Punjab

ਚੰਡੀਗੜ੍ਹ ਦੇ ਮੇਅਰ ਦੀ 24 ਜਨਵਰੀ ਨੂੰ ਹੋਣ ਵਾਲੀ ਚੋਣ ਰੱਦ

On Punjab

ਕਸ਼ਮੀਰ ਵਾਦੀ ਵਿਚ ਸੱਜਰੀ ਬਰਫ਼ਬਾਰੀ, ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ

On Punjab