PreetNama
ਖਾਸ-ਖਬਰਾਂ/Important News

ਡੌਨਲਡ ਟਰੰਪ ਨੇ ਕਮਲਾ ਹੈਰਿਸ ਦੀ ਚੋਣ ‘ਤੇ ਚੁੱਕੇ ਸਵਾਲ, ਜੋ ਬਾਇਡੇਨ ਦੇ ਫੈਸਲੇ ਨੂੰ ਦੱਸਿਆ ਅਜੀਬ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਕਮਲਾ ਹੈਰਿਸ ‘ਤੇ ਸਵਾਲ ਚੁੱਕੇ ਹਨ। ਟਰੰਪ ਨੇ ਪੁਰਾਣੀਆਂ ਗੱਲਾਂ ਦੇ ਹਵਾਲੇ ਨਾਲ ਕਿਹਾ ਕਿ ਬਾਇਡੇਨ ਦੀ ਚੋਣ ਬਹੁਤ ਹੀ ਗਲਤ ਹੈ।

ਟਰੰਪ ਦੇ ਵਿਰੋਧੀ ਉਮੀਦਵਾਰ ਜੋ ਬਾਇਡੇਨ ਵੱਲੋਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਗਿਆ ਹੈ। ਟਰੰਪ ਨੇ ਕਿਹਾ ਇਹ ‘ਬੇਹੱਦ ਅਜੀਬ ਤੇ ਜ਼ੋਖਮ ਭਰਿਆ ਹੈ’।

ਅਮਰੀਕਾ ‘ਚ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕ ਦੇ ਸੰਭਾਵਿਤ ਉਮੀਦਵਾਰ ਜੋ ਬਾਇਡੇਨ ਨੇ 55 ਸਾਲਾ ਹੈਰਿਸ ਨੂੰ ਮੰਗਲਵਾਰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਸੀ। ਹੈਰਿਸ ਦੇ ਪਿਤਾ ਅਫਰੀਕੀ ਤੇ ਮਾਂ ਭਾਰਤੀ ਹੈ।

ਡੇਲਾਵੇਅਰ ‘ਚ ਵਿਲਮਿੰਗਟਨ ‘ਚ ਬਾਇਡੇਨ ਅਤੇ ਹੈਰਿਸ ਦੇ ਮੰਚ ਸਾਂਝਾ ਕਰਨ ਤੋਂ ਬਾਅਦ ਟਰੰਪ ਨੇ ਕਿਹਾ ‘ਦੇਖੋ ਉਨ੍ਹਾਂ (ਜੋ ਬਾਇਡੇਨ) ਇਕ ਫੈਸਲਾ ਕੀਤਾ ਹੈ। ਮੈਂ ਦੇਖਿਆ ਕਿਵੇਂ ਉਨ੍ਹਾਂ ਦੇ ਚੁਣਾਂਵੀ ਅੰਕ ਹੇਠਾਂ ਡਿੱਗੇ ਅਤੇ ਉਹ ਗੁੱਸੇ ‘ਚ ਆ ਗਏ। ਬਾਇਡੇਨ ਦਾ ਉਨ੍ਹਾਂ (ਕਮਲਾ ਹੈਰਿਸ) ਤੋਂ ਵੱਧ ਅਪਮਾਨ ਕਿਸੇ ਨੇ ਨਹੀਂ ਕੀਤਾ।

ਟਰੰਪ ਇਸ ਵਾਰ ਮੁੜ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਨ। ਹੈਰਿਸ ਨੇ ਪਿਛਲੇ ਸਾਲ ਡੈਮੋਕ੍ਰੇਟਿਕ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਇਕ ਡਿਬੇਟ ‘ਚ ਬਾਇਡੇਨ ਦੀ ਕਾਫੀ ਆਲੋਚਨਾ ਕੀਤੀ ਸੀ।

ਟਰੰਪ ਨੇ ਕਿਹਾ ‘ਹੁਣ ਅਚਾਨਕ ਉਹ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ ਤੇ ਕਹਿ ਰਹੀ ਹੈ ਬਾਇਡੇਨ ਕਿੰਨੇ ਮਹਾਨ ਹਨ। ਮੈਨੂੰ ਲੱਗਦਾ ਹੈ ਕਿ ਬਾਇਡੇਨ ਦੀ ਚੋਣ ਕਾਫੀ ਅਜੀਬ ਹੈ ਕਿਉਂਕਿ ਉਨ੍ਹਾਂ ਨੇ ਬਹੁਤ ਸਾਰੀਆਂ ਗਲਤ ਗੱਲਾਂ ਕਹੀਆਂ ਸਨ।’ ਟਰੰਪ ਨੇ ਬਾਇਡੇਨ ਨੂੰ ਕਿਹਾ ਕਿ ਕਿਸੇ ਹੋਰ ਨਾਲੋਂ ਉਹ ਵੱਧ ਜਾਣਦੇ ਹਨ ਕਿ ਉਨ੍ਹਾਂ ਬਾਰੇ ਕੀ-ਕੀ ਗਲਤ ਬੋਲਿਆ ਹੈ।

ਜੇਕਰ ਕਮਲਾ ਹੈਰਿਸ ਉਪ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਉਹ ਇਹ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਤੇ ਅਫਰੀਕੀ ਉਪ ਰਾਸ਼ਟਰਪਤੀ ਹੋਵੇਗੀ।

Related posts

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵੱਲੋਂ ਦੂਜੀ ਵਾਰ ਸੰਮਨ, 31 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ

On Punjab

ਸਕਾਟਲੈਂਡ ਦੇ ਫਸਟ ਮਨਿਸਟਰ ਵੱਲੋਂ ਗਾਜਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨ

On Punjab

ਫਲਿੱਪਕਾਰਟ ਦੀ ਹਰਕਤ ਤੋਂ ਸਿੱਖਾਂ ‘ਚ ਰੋਸ, ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

Pritpal Kaur