PreetNama
ਸਿਹਤ/Health

ਰੂਸੀ ਕੋਰੋਨਾ ਵੈਕਸੀਨ ‘ਤੇ ਭਾਰਤੀ ਸੰਸਥਾ ਨੇ ਵੀ ਚੁੱਕੇ ਸਵਾਲ

ਹੈਦਰਾਬਾਦ: ਕੋਰੋਨਾ ਮਹਾਮਾਰੀ ਨਾਲ ਲੜਨ ਲਈ ਰੂਸ ਵੱਲੋਂ ਤਿਆਰ ਕੀਤਾ ਗਿਆ ਟੀਕਾ ਸ਼ੱਕ ਦੇ ਘੇਰੇ ‘ਚ ਆ ਰਿਹਾ ਹੈ। ਭਾਰਤ ਦੇ ਨਾਮੀ ਸੰਸਥਾ ਨੇ ਟੀਕੇ ਸਬੰਧੀ ਢੁਕਵਾਂ ਡੇਟਾ ਉਪਲੱਬਧ ਨਾ ਹੋਣ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਟਾ ਉਪਲੱਬਧ ਨਾ ਹੋਣ ਕਾਰਨ ਇਸ ਟੀਕੇ ਦੇ ਅਸਰਦਾਰ ਹੋਣ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।

ਰੂਸ ਦਾ ਕੋਵਿਡ ਟੀਕਾ ਸ਼ੱਕ ਦੇ ਘੇਰੇ ‘ਚ
ਸੈਂਟਰ ਆਫ਼ ਸੈਲੂਲਰ ਐਂਡ ਮੋਲੀਕਿਉਲਰ ਬਾਈਓਲੋਜੀ (CCMB) ਦੇ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਲੋਕ ਚੰਗੀ ਕਿਸਮਤ ਵਾਲੇ ਹੋਏ ਤਾਂ ਰੂਸ ਦਾ ਟੀਕਾ ਪ੍ਰਭਾਵਸ਼ਾਲੀ ਸਾਬਤ ਹੋਵੇਗਾ। CCMB ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਰੂਸ ਦੇ ਟੀਕੇ ਦੇ ਪ੍ਰਭਾਵੀ ਤੇ ਸੁਰੱਖਿਅਤ ਹੋਣ ਦੇ ਦਾਵੇ ਤੇ ਟਿੱਪਣੀ ਕਰਨ ਨੂੰ ਮੁਸ਼ਕਲ ਦੱਸਿਆ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਟਿਨ ਨੇ ਮੰਗਲਵਾਰ ਨੂੰ ਪੂਰੀ ਦੁਨਿਆ ਨੂੰ ਹੈਰਾਨ ਕਰਦੇ ਹੋਏ ਇਹ ਬਿਆਨ ਦਿੱਤਾ ਸੀ ਕਿ, “ਰੂਸ ਨੇ ਕੋਰੋਨਾ ਨਾਲ ਲੜ੍ਹਨ ਵਾਲਾ ਟੀਕਾ ਬਣਾ ਲਿਆ ਹੈ। ਇਹ ਟੀਕਾ ਮਹਾਮਾਰੀ ਨਾਲ ਲੜ੍ਹਨ ਲਈ ‘ਬਹੁਤ ਪ੍ਰਭਾਵੀ ਢੰਗ’ ਨਾਲ ਕੰਮ ਕਰਦਾ ਹੈ।

ਮਿਸ਼ਰਾ ਨੇ ਕਿਹਾ ਕਿ, “ਟੀਕੇ ਦੇ ਅਸਰਦਾਰ ਹੋਣ ਤੇ ਸੁਰੱਖਿਅਤ ਹੋਣ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ। ਟੀਕਾ ਦਾ ਤੀਜੇ ਪੜਾਅ ‘ਚ ਕੀਤਾ ਜਾਣ ਵਾਲਾ ਪ੍ਰੀਖਣ ਠੀਕ ਢੰਗ ਨਾਲ ਨਹੀਂ ਹੋਇਆ ਕਿਉਂਕਿ ਕਿਸੇ ਵੀ ਟੀਕੇ ਬਾਰੇ ਤੀਜੇ ਚਰਣ ‘ਚ ਹੀ ਪਤਾ ਲੱਗਦਾ ਹੈ। ਜ਼ਿਕਰਯੋਗ ਗੱਲ ਇਹ ਹੈ ਵਿਸ਼ਵ ਸਹਿਤ ਸਗੰਠਨ (WHO) ਸਮੇਤ ਅਮਰੀਕਾ ਵੀ ਰੂਸ ਦੇ ਦਾਅਵੇ ਤੇ ਸ਼ੱਕ ਕਰ ਰਿਹਾ ਹੈ। WHO ਮੁਤਾਬਿਕ ਟੀਕੇ ਤੇ ਹਾਲੇ ਹੋਰ ਜਾਂਚ ਦੀ ਲੋੜ ਹੈ।

Related posts

Teeth Whitening Tips : ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਮੋਤੀਆਂ ਵਰਗੀ ਮਿਲੇਗੀ ਚਮਕ

On Punjab

ਮਸ਼ਰੂਮ ਡਿਪਰੈਸ਼ਨ ਵਰਗੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਦੂਰ ਕਰਨ ‘ਚ ਹੈ ਮਦਦਗਾਰ

On Punjab

ਕੋਰੋਨਾ ਇਨਫੈਕਸ਼ਨ ਨਾਲ ਲੜਨ ‘ਚ ਮਦਦਗਾਰ ਹੋ ਸਕਦੀ ਹੈ ‘ਗਰੀਨ ਟੀ’, ਭਾਰਤੀ ਮੂਲ ਦੇ ਰਿਸਰਚਰ ਨੇ ਦਿੱਤੀ ਸਲਾਹ

On Punjab