PreetNama
ਰਾਜਨੀਤੀ/Politics

ਰਾਮ ਮੰਦਰ ਦੀ ਨੀਂਹ ਰੱਖਣ ਤੋਂ ਪਹਿਲਾਂ ਹੋਏਗਾ ਵੱਡਾ ਕੰਮ, 200 ਫੁੱਟ ਡੂੰਘਾ ਟਾਈਮ ਕੈਪਸੂਲ ਗੱਡਣ ਦੀ ਤਿਆਰੀ

5 ਅਗਸਤ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਵੈਦਿਕ ਰਸਮਾਂ 3 ਅਗਸਤ ਤੋਂ ਸ਼ੁਰੂ ਹੋਣਗੀਆਂ। ਇਸ ਦਰਮੀਆਂ ਹਜ਼ਾਰਾਂ ਸਾਲਾਂ ਤੱਕ ਅਯੋਧਿਆ ਵਿੱਚ ਰਾਮ ਮੰਦਰ ਦੇ ਇਤਿਹਾਸ ਨੂੰ ਬਣਾਈ ਰੱਖਣ ਲਈ, ਮੰਦਰ ਦੇ ਗਰਭਗ੍ਰਹਿ ਵਿੱਚ 200 ਫੁੱਟ ਡੂੰਘਾ ਟਾਈਮ ਕੈਪਸੂਲ ਲਾਇਆ ਜਾਵੇਗਾ।
ਇਸ ‘ਚ ਮੰਦਰ ਦੀ ਪੂਰੀ ਜਾਣਕਾਰੀ ਹੋਵੇਗੀ, ਤਾਂ ਕਿ ਜਨਮ ਭੂਮੀ ਤੇ ਰਾਮ ਮੰਦਰ ਦਾ ਇਤਿਹਾਸ ਭਵਿੱਖ ਵਿੱਚ ਵੇਖਿਆ ਜਾ ਸਕੇ ਤੇ ਕੋਈ ਵਿਵਾਦ ਨਾ ਹੋਵੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਇਹ ਜਾਣਕਾਰੀ ਦਿੱਤੀ। ਬਿਹਾਰ ਦੇ ਰਹਿਣ ਵਾਲੇ ਕਾਮੇਸ਼ਵਰ ਚੌਪਾਲ ਨੇ 9 ਨਵੰਬਰ, 1989 ਨੂੰ ਅਯੋਧਿਆ ‘ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਉਸ ਸਮੇਂ ਤੋਂ ਮੰਦਰ ਦੇ ਬਣਨ ਦੀ ਉਡੀਕ ਕੀਤੀ ਜਾ ਰਹੀ ਹੈ। 5 ਅਗਸਤ ਨੂੰ ਪ੍ਰਸਤਾਵਿਤ ਭੂਮੀ ਪੂਜਨ ਸਮਾਰੋਹ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ‘ਤੇ ਕੀਤਾ ਜਾਵੇਗਾ।

Related posts

ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਗੋਲੀਬੰਦੀ ਦੀ ਉਲੰਘਣਾ

On Punjab

ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ, ਸਰਕਾਰਾਂ ਤੋਂ ਇਨਸਾਫ ਦੀ ਆਸ ਮੁੱਕੀ: ਬਲਕੌਰ ਸਿੰਘ

On Punjab

ਵੀਡੀਓ: 80-90 ਵਾਰ ਨਕਾਰੇ ਹੋਏ ਲੋਕ ਸੰਸਦ ਨਹੀਂ ਚੱਲਣ ਦੇ ਰਹੇ: ਮੋਦੀ

On Punjab