PreetNama
ਫਿਲਮ-ਸੰਸਾਰ/Filmy

ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਜੋੜੀ ਅਫਸਾਨਾ ਦੇ ਗੀਤ ‘ਚ ਆਏਗੀ ਨਜ਼ਰ

ਕੋਰੋਨਾਵਾਇਰਸ ਕਾਰਨ ਲੌਕਡਾਊਨ ਲੱਗਦਿਆਂ ਵੀ ਪੰਜਾਬੀ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਅਫਸਾਨਾ ਖਾਨ ਨੇ ਇਸ ਦੌਰਾਨ ਕਈ ਗੀਤ ਪੇਸ਼ ਕੀਤੇ। ਕੁਝ ਸਮੇਂ ਪਹਿਲਾਂ ਅਫਸਾਨਾ ਦਾ ਰਿਲੀਜ਼ ਹੋਇਆ ਗੀਤ ਬਾਜ਼ਾਰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

ਉਸ ਗੀਤ ‘ਚ ਯੁਵਰਾਜ ਹੰਸ ਤੇ ਹਿਮਾਂਸ਼ੀ ਖੁਰਾਣਾ ਨੇ ਅਦਾਕਾਰੀ ਕੀਤੀ ਸੀ ਤੇ ਵੀਡੀਓ ਨੂੰ ਖੂਬ ਪਿਆਰ ਮਿਲਿਆ। ਹੁਣ ਅਫਸਾਨਾ ਖਾਨ ਦੇ ਗੀਤ ‘ਚ ਇਕ ਖਾਸ ਜੋੜੀ ਦਿਖੇਗੀ। ਅਫਸਾਨਾ ਦੇ ਗੀਤ ‘ਚ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਫੀਚਰ ਕਰਣਗੇ।ਇਸ ਦੀ ਜਾਣਕਾਰੀ ਅਫਸਾਨਾ ਨੇ ਇਕ ਪੋਸਟ ਰਾਹੀਂ ਦਿੱਤੀ। ਇਸ ਗੀਤ ਨੂੰ ਅਫਸਾਨਾ ਗਾਏਗੀ ਜਿਸ ਦਾ ਨਾਂ ਤਿਤਲੀਆਂ ਹੈ। ਜਾਨੀ ਤੇ ਐਵੀ ਸਰਾ ਨੇ ਮਿਲਕੇ ਇਸ ਗੀਤ ਨੂੰ ਤਿਆਰ ਕੀਤਾ ਹੈ ਤੇ ਵੀਡੀਓ ਨੂੰ ਰਵਿੰਦਰ ਖੈਰ ਡਾਇਰੈਕਟ ਕਰਨਗੇ।

Related posts

Miss WORLD PUNJABAN 2023 ਦਾ ਗਰੈਂਡ ਫ਼ੀਨਾਲੇ 22 September 2023 ਨੂੰ Canada ਦੇ ਖ਼ੂਬਸੂਰਤ ਸ਼ਹਿਰ ਮਿਸੀਸਾਗਾ ਦੇ ਜੋਹਨ ਪਾਲ ਪੋਲਿਸ਼ ਕਲਚਰਲ ਸੈਂਟਰ ਵਿਖੇ ਹੋਵੇਗਾ

On Punjab

ਗੋਆ ਵਿੱਚ ਸਾਰਾ ਦਾ ਫੈਮਿਲੀ ਵੈਕੇਸ਼ਨ,ਬਿਕਨੀ ਟਾਪ ਵਿੱਚ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ

On Punjab

Kareena Kapoor Khan ਫਰਵਰੀ ’ਚ ਦੇਵੇਗੀ ਦੂਜੇ ਬੱਚੇ ਨੂੰ ਜਨਮ, ਪਤੀ ਸੈਫ ਨੇ ਕਿਹਾ – ਬਹੁਤ Excited ਹਾਂ

On Punjab