PreetNama
ਫਿਲਮ-ਸੰਸਾਰ/Filmy

ਰਣਬੀਰ ਕਪੂਰ ਦੇ ਕਸ਼ਮੀਰੀ ਹਮਸ਼ਕਲ ਦੀ ਮੌਤ, ਰਿਸ਼ੀ ਕਪੂਰ ਵੀ ਵੇਖ ਹੋ ਗਏ ਸੀ ਹੈਰਾਨ

ਮੁੰਬਈ: ਬਾਲੀਵੁੱਡ ਐਕਟਰ ਰਣਬੀਰ ਕਪੂਰ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਮਾਡਲ ਜੁਨੈਦ ਸ਼ਾਹ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ, ਉਸ ਦੀ ਮੌਤ ਸ਼੍ਰੀਨਗਰ ਦੇ ਇਲਾਹੀ ਬਾਗ ਵਿੱਚ ਦਿਲ ਦੇ ਦੌਰੇ ਕਰਕੇ ਉਸ ਦੇ ਘਰ ਹੋਈ। ਕਸ਼ਮੀਰੀ ਪੱਤਰਕਾਰ ਯੂਸਫ ਜਮੀਲ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਪੁਸ਼ਟੀ ਕੀਤੀ। ਯੂਸਫ਼ ਨੇ ਟਵੀਟ ਕਰਕੇ ਲਿਖਿਆ ਕਿ ਸਾਡੇ ਗੁਆਂਢੀ ਨਿਸਾਰ ਅਹਿਮਦ ਸ਼ਾਹ ਦਾ ਬੇਟਾ ਜੁਨੈਦ ਸ਼ਾਹ ਇਸ ਦੁਨੀਆ ਤੋਂ ਚਲਿਆ ਗਿਆ।
ਦੱਸ ਦੇਈਏ ਕਿ ਜੁਨੈਦ, ਰਣਬੀਰ ਕਪੂਰ ਦਾ ਹਮਸ਼ਕਲ ਸੀ ਜਿਸ ਕਰਕੇ ਉਹ ਕਾਫ਼ੀ ਮਸ਼ਹੂਰ ਸੀ ਤੇ ਮਾਡਲਿੰਗ ਕਰਦਾ ਸੀ। ਉਸ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਸੀ। ਜੁਨੈਦ ਦਾ ਚਿਹਰਾ, ਕੱਦ, ਵਾਲ ਬਿਲਕੁਲ ਰਣਬੀਰ ਕਪੂਰ ਵਰਗੇ ਲੱਗਦੇ ਸੀ। ਜਦੋਂ ਜੁਨੈਦ ਦੀ ਤਸਵੀਰ ਵਾਇਰਲ ਹੋਈ ਤਾਂ ਰਿਸ਼ੀ ਕਪੂਰ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਇੱਕ ਤਸਵੀਰ ਟਵੀਟ ਵੀ ਕੀਤੀ ਸੀ।

ਕਿਹਾ ਜਾਂਦਾ ਹੈ ਕਿ ਜਦੋਂ ਜੁਨੈਦ ਸ਼ਾਹ ਬਾਜ਼ਾਰ ਜਾਂਦਾ ਸੀ, ਤਾਂ ਕੁੜੀਆਂ ਉਸ ਨੂੰ ਜੱਫੀ ਪਾਉਂਦੀਆਂ ਸੀ ਤੇ ਉਸ ਨਾਲ ਫੋਟੋਆਂ ਖਿੱਚਦੀਆਂ ਸੀ। ਜੁਨੈਦ ਮਾਡਲਿੰਗ ਕਰ ਰਿਹਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਅਨੁਪਮ ਖੇਰ ਦੇ ਐਕਟਿੰਗ ਸਕੂਲ ਵੀ ਗਿਆ ਸੀ। ਉਸ ਨੂੰ ਦਿਲ ਦੀ ਕੋਈ ਗੰਭੀਰ ਸਮੱਸਿਆ ਨਹੀਂ ਸੀ।

Related posts

On Punjab

ਮਿਥੁਨ ਚੱਕਰਵਰਤੀ ਦੀ ਨੂੰਹ ਮਦਾਲਸਾ ਸ਼ਰਮਾ ਨੇ ਨਹੀਂ ਦੇਖੀ ਸਹੁਰੇ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’, ਹੁਣ ਦੱਸੀ ਇਹ ਵਜ੍ਹਾ

On Punjab

ਸੁਪਰਕੂਲ Mom ਹੈ ਕਰੀਨਾ, ਬਰਥਡੇ ‘ਤੇ ਬੇਟੇ ਤੈਮੂਰ ਨਾਲ ਦਿਖਿਆ ਸਪੈਸ਼ਲ Bond

On Punjab