PreetNama
ਸਿਹਤ/Health

ਦੁੱਧ ਦੀ ਕੁਲਫੀ

-ਚਾਰ ਪੈਕੇਟ ਦੁੱਧ, ਇੱਕ ਚਮਚ ਇਲਾਇਚੀ ਪਾਊਡਰ, ਦੋ ਕੱਪ ਖੰਡ, ਸੁੱਕੇ ਫਲ ਸਜਾਵਟ ਲਈ।
ਕੁਲਫੀ ਬਣਾਉਣ ਦਾ ਤਰੀਕਾ-ਪਹਿਲਾਂ ਕੜਾਹੀ ਵਿੱਚ ਚਾਰ ਪੈਕਟ ਦੁੱਧ ਨੂੰ ਘੱਟ ਸੇਕ ‘ਤੇ ਪਕਾਓ। ਇਸ ਨੂੰ ਹੌਲੀ-ਹੌਲੀ ਹਿਲਾਉਂਦੇ ਰਹੋ ਤਾਂ ਜੋ ਦੁੱਧ ਥੱਲੇ ਨਾ ਲੱਗ ਜਾਵੇ। ਫਿਰ ਇਸ ਵਿੱਚ ਇੱਕ ਚਮਚ ਇਲਾਇਚੀ ਪਾਊਡਰ ਅਤੇ ਦੋ ਕੱਪ ਚੀਨੀ ਪਾਓ ਅਤੇ ਚੰਗੀ ਤਰ੍ਹਾਂ ਰਲਾ ਲਓ।
ਜਦੋਂ ਤੱਕ ਦੁੱਧ 1/3 ਨਹੀਂ ਰਹਿੰਦਾ ਉਦੋਂ ਤੱਕ ਉਬਾਲਦੇ ਰਹੋ। ਦੁੱਧ ਨੂੰ ਆਈਸ ਕਰੀਮ ਕੱਪ ਜਾਂ ਘੜੇ ਵਿੱਚ ਪਾਓ। ਇਸ ਨੂੰ ਅੱਠ-ਨੌਂ ਘੰਟਿਆਂ ਲਈ ਸੈਟ ਕਰਨ ਲਈ ਫਰਿੱਜ ਵਿੱਚ ਰੱਖੋ। ਕੁਲਫੀ ਤਿਆਰ ਹੈ।

Related posts

ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਲਈ ਕਰੋ ਹਲਦੀ ਦਾ ਸੇਵਨ !

On Punjab

ਭਾਰਤ ਬਾਇਓਟੈੱਕ ਨੂੰ ਵੱਡਾ ਝਟਕਾ, ਅਮਰੀਕਾ ਨੇ Covaxin ਟੀਕੇ ਨੂੰ ਨਹੀਂ ਦਿੱਤੀ ਮਨਜ਼ੂਰੀ, ਇਹ ਹੈ ਕਾਰਨ

On Punjab

ਕੀ ਤੁਹਾਨੂੰ ਪਤਾ ਹੈ ਆਂਡੇ ‘ਚ ਕਿੰਨੇ ਪੋਸ਼ਟਿਕ ਤੱਤ ਹੁੰਦੇ ਹਨ, ਜਾਣੋ ਇਸ ਨੂੰ ਖਾਣ ਦੇ ਤਿੰਨ ਵੱਡੇ ਫਾਇਦੇ

On Punjab