PreetNama
ਖਾਸ-ਖਬਰਾਂ/Important News

ਕੋਰੋਨਾ ਤੋਂ ਜਿੱਤਿਆ ਇੱਕ ਹੋਰ ਮੁਲਕ, ਹਫ਼ਤੇ ‘ਚ ਨਹੀਂ ਹੋਈ ਕੋਈ ਵੀ ਮੌਤ

ਮੈਡਰਿਡ: ਸਪੇਨ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਹਫਤੇ ਵਿੱਚ ਦੇਸ਼ ਵਿੱਚ ਇੱਕ ਵੀ ਮੌਤ ਨਹੀਂ ਹੋਈ। ਜਦੋਂਕਿ ਇੱਥੇ ਮਰਨ ਵਾਲਿਆਂ ਦੀ ਕੁੱਲ ਗਿਣਤੀ 27,136 ਹੈ। ਸਿਹਤ ਮੰਤਰਾਲਾ, ਖਪਤਕਾਰ ਮਾਮਲੇ ਤੇ ਸਮਾਜ ਭਲਾਈ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ਵਿੱਚ ਇੱਥੇ ਕੋਰੋਨਾ ਤੋਂ ਇੱਕ ਵੀ ਮੌਤ ਨਹੀਂ ਹੋਈ ਹੈ।

ਇਸ ਸਮੇਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ। ਗਲੋਬਲ ਪੱਧਰ ‘ਤੇ ਸੰਕਰਮਿਤ ਲੋਕਾਂ ਦੀ ਗਿਣਤੀ 79 ਲੱਖ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਚਾਰ ਲੱਖ ਨੂੰ ਪਾਰ ਕਰ ਗਈ ਹੈ। ਅਮਰੀਕਾ ਹੀ ਇਸ ਵਾਇਰਸ ਨਾਲ ਸਭ ਤੋਂ ਵੱਧ ਸੰਕਰਮਿਤ ਹੈ।

ਇੱਥੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 12 ਹਜ਼ਾਰ ਨੂੰ ਪਾਰ ਕਰ ਗਈ ਹੈ, ਜਦੋਂਕਿ ਸੰਕਰਮਿਤ ਲੋਕਾਂ ਦੀ ਗਿਣਤੀ ਚਾਰ ਲੱਖ ਨੂੰ ਪਾਰ ਕਰ ਗਈ ਹੈ। ਬ੍ਰਾਜ਼ੀਲ, ਰੂਸ, ਬ੍ਰਿਟੇਨ, ਭਾਰਤ, ਇਟਲੀ ਤੇ ਸਪੇਨ ਯੂਕੇ ਤੋਂ ਬਾਅਦ ਸਭ ਤੋਂ ਪ੍ਰਭਾਵਿਤ ਦੇਸ਼ ਹਨ।

Related posts

ਨਾਟੋ ਦਾ ਸਿਧਾਂਤ All for one, One for all ਜਾਣੋ ਮੌਜੂਦਾ ਸਮੇਂ ‘ਚ ਕੀ ਹੈ ਇਸ ਦੇ ਅਰਥ

On Punjab

ਕਾਂਗਰਸ-ਆਰਜੇਡੀ ਨੇ ‘ਛਠੀ ਮਈਆ’ ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ

On Punjab

ਜਹਾਜ਼ ਠੀਕ ਕਰ ਰਹੇ ਇੰਜਨੀਅਰ ਨਾਲ ਭਿਆਨਕ ਹਾਦਸਾ, ਮੌਤ

On Punjab