PreetNama
ਸਿਹਤ/Health

ਮਾਸਕ ਕਾਰਨ ਸਕਿਨ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਇਸ ਤਰ੍ਹਾਂ ਕਰੋ ਦੂਰ !

Mask skin care tips: ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ‘ਚ ਕਹਿਰ ਮਚਾਇਆ ਹੋਇਆ ਹੈ। ਇਸ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਦੁਨੀਆ ‘ਚ ਲਾਕਡਾਊਨ ਦੀ ਸਥਿਤੀ ਹੈ। ਲੋਕ ਆਪਣੇ ਘਰਾਂ ‘ਚ ਬੰਦ ਹਨ। ਵਿਸ਼ਵ ਸਿਹਤ ਸੰਗਠਨ ਅਤੇ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਵਲੋਂ ਕਈ ਐਡਵਾਈਜਰੀ ਜਾਰੀ ਕੀਤੀ ਗਈ ਹੈ, ਜਿਸ ‘ਚ ਲੋਕਾਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਸਾਵਧਾਨੀਆਂ ‘ਚ ਮਾਸਕ ਪਾਉਣਾ, ਹੱਥ ਧੋਣਾ ਅਤੇ ਸੋਸ਼ਲ ਡਿਸਟੈਂਸਿੰਗ ਪ੍ਰਮੁੱਖ ਹਨ।

ਹਾਲਾਂਕਿ, ਲਗਾਤਾਰ ਹੱਥ ਧੋਣ ਨਾਲ ਖੁਸ਼ਕੀ ਅਤੇ ਚਮੜੀ ਬੇਜ਼ਾਨ ਹੋਣ ਲੱਗਦੀ ਹੈ, ਉਥੇ ਹੀ ਲਗਾਤਾਰ ਮਾਸਕ ਪਾਉਣ ਨਾਲ ਚਮੜੀ ਸਬੰਧੀ ਪਰੇਸ਼ਾਨੀ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਚਿਹਰੇ ‘ਤੇ ਜਲਣ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਕੁਝ ਟਿਪਸ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਕੀ ਹਨ ਉਹ ਖ਼ਾਸ ਟਿਪਸ।

ਚਮੜੀ ‘ਚ ਨਮੀ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਓ। ਇਸ ਨਾਲ ਇਮੀਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਜਦੋਂ ਵੀ ਮਾਸਕ ਪਾਓ ਤਾਂ ਤਕਰੀਬਨ 30 ਮਿੰਟ ਪਹਿਲਾਂ ਚਮੜੀ ‘ਤੇ ਫੇਸ ਕ੍ਰੀਮ ਜ਼ਰੂਰ ਅਪਲਾਈ ਕਰੋ। ਹਰ ਦੋ ਘੰਟੇ ਬਾਅਦ ਮਾਸਕ ਨੂੰ ਚਿਹਰੇ ਤੋਂ ਉਤਾਰਨਾ ਜ਼ਰੂਰੀ ਹੈ। ਉਤਾਰਨ ਤੋਂ ਬਾਅਦ ਇਸ ਨੂੰ ਸੁਰੱਖਿਅਤ ਥਾਂ ‘ਤੇ ਰੱਖੋ।

ਇਕ ਚੀਜ਼ ਦਾ ਧਿਆਨ ਰੱਖੋ ਕਿ ਜਦੋਂ ਤੁਸੀਂ ਮਾਸਕ ਪਾਓ ਤਾਂ ਤੁਹਾਡੇ ਚਿਹਰੇ ‘ਤੇ ਪਸੀਨਾ ਨਾ ਹੋਵੇ। ਨਹੀਂ ਤਾਂ ਇਸ ਨਾਲ ਚਮੜੀ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਮਾਸਕ ਪਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰੋ ਤੇ ਫਿਰ ਮਾਸਕ ਪਾਓ।

Related posts

ਜੇਕਰ ਵੱਧ ਗਿਆ ਹੈ ਕੋਲੇਸਟ੍ਰੋਲ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab

ਹੁਣ ਸੌਂ ਕੇ ਵੀ ਘਟਾਇਆ ਜਾ ਸਕਦੈ ਵਜ਼ਨ, ਜਾਣੋ ਕਿਵੇਂ ?

On Punjab

ਇਕ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਅਮਰੀਕਾ ‘ਚ ਕੋਰੋਨਾ ਨਾਲ ਗਈ 10 ਹਜ਼ਾਰ ਲੋਕਾਂ ਦੀ ਜਾਨ

On Punjab