PreetNama
ਫਿਲਮ-ਸੰਸਾਰ/Filmy

ਪ੍ਰੀਤੀ ਜ਼ਿੰਟਾ ਨੂੰ ਆਈ ਭਾਰਤ ਦੀ ਯਾਦ ਤਾਂ ਪਤੀ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕਰ ਆਖੀ ਇਹ ਗੱਲ

preity zinta Viral Video: ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਪ੍ਰੀਤੀ ਜ਼ਿੰਟਾ ਕਈ ਸਮੇਂ ਤੋਂ ਵੱਡੇ ਪਰਦੇ ਤੋਂ ਕਾਫੀ ਦੂਰ ਹੈ ਪਰ ਉਹ ਆਏ ਦਿਨ ਆਪਣੇ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਤਸਵੀਰ ਜਾਂ ਫਿਰ ਵੀਡੀਓ ਸ਼ੇਅਰ ਕਰ ਸੁਰਖੀਆਂ ‘ਚ ਆ ਹੀ ਜਾਂਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪ੍ਰੀਤੀ ਜ਼ਿੰਟਾ ਨੇ ਹਾਲ ਹੀ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ ਜੀ ਹਾਂ ਇਸ ਤਸਵੀਰ ਵਿਚ ਪ੍ਰੀਤੀ ਜ਼ਿੰਟਾ ਆਪਣੇ ਪਤੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਭਾਰਤ ਦੀ ਯਾਦ ਆ ਰਹੀ ਹੈ “ਕੋਰੋਨਾਵਾਇਰਸ ਤੋਂ ਪਹਿਲਾਂ, ਸਾਡੀ ਭਾਰਤ ਦੀ ਆਖਰੀ ਯਾਤਰਾ”।

ਪ੍ਰੀਤੀ ਜ਼ਿੰਟਾ ਨੇ ਅੱਗੇ ਲਿਖਿਆ, ਸੋਚ ਰਹੀ ਹਾਂ ਕਿ ਅਸੀਂ ਕਦੋ ਵਾਪਸ ਭਾਰਤ ਜਾਵਾਗੇ ਕਿਉਂਕਿ ਮੈਨੂੰ ਘਰ ਦੀ ਥੋੜੀ ਯਾਦ ਆ ਰਹੀ ਹੈ। ਪਰ ਮੈਂ ਬਹੁਤ ਧੰਨਵਾਦੀ ਹਾਂ ਕਿ ਇਸ ਸਮੇਂ ਮੇਰੇ ਸਿਰ ‘ਤੇ ਛੱਤ ਹੈ, ਖਾਣ ਲਈ ਭੋਜਨ ਹੈ ਅਤੇ ਪਰਿਵਾਰ ਮੇਰੇ ਨਾਲ ਹੈ। ਅੱਜ ਮੈਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ ਜੋ ਮੇਰੇ ਕੋਲ ਹਨ। ਮੈਂ ਉਮੀਦ ਕਰਦੀ ਹਾਂ ਕਿ ਤੁਸੀ ਘਰ ਵਿੱਚੋ ਰਹੋ ਅਤੇ ਸੁਰੱਖਿਅਤ ਰਹੋ।ਪ੍ਰੀਤੀ ਜ਼ਿੰਟਾ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਿਟੀ ਨੇ ਸਾਲ 2016 ‘ਚ ਆਪਣੇ ਤੋਂ 10 ਸਾਲ ਛੋਟੇ ਅਮਰੀਕਨ ਵਾਸੀ ਜੀਨ ਗੁਡਇਨੱਫ ਨਾਲ 29 ਫਰਵਰੀ ਨੂੰ ਲਾਸ ਏਂਜਲਸ ‘ਚ ਇਕ ਨਿੱਜੀ ਸੈਰੇਮਨੀ ਦੌਰਾਨ ਵਿਆਹ ਕੀਤਾ ਸੀ।

‘ਵੀਰ-ਜਾਰਾ’, ‘ਕੱਲ ਹੋ ਨਾ ਹੋ’, ‘ਕੋਈ ਮਿਲ ਗਿਆ’, ‘ਕਭੀ ਅਲਵਿਦਾ ਨਾ ਕਹਿਨਾ’ ਫਿਲਮਾਂ ਵਿੱਚ ਨਜ਼ਰ ਆਈ ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਆਪਣੀਆਂ ਗੱਲਾਂ ਦੇ ਖੂਬਸੂਰਤ ਡਿੰਪਲ ਅਤੇ ਮਾਸੂਮ ਚਿਹਰੇ ਤੋਂ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਚੰਗੀਆਂ ਫਿਲਮਾਂ ਦਿੱਤੀਆਂ ਹਨ। ਉਹ ਤੇਲੁਗੂ, ਤਮਿਲ ਅਤੇ ਪੰਜਾਬੀ ਫਿਲਮ-ਉਦਯੋਗ ਦਾ ਮਸ਼ਹੂਰ ਨਾਮ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਫਿਲਮ ‘ਦਿਲ ਸੇ’ ਲਈ ਬਤੋਰ ਬੈਸਟ ਡੈਬਿਊ ਅਦਾਕਾਰਾ ਲਈ ਫਿਲਮਫੇਅਰ ਐਵਾਰਡ ਤੋਂ ਨਵਾਜਿਆ ਗਿਆ ਸੀ।ਇਸ ਤੋਂ ਬਾਅਦ ਸਾਲ 2003 ਵਿੱਚ ਉਨ੍ਹਾਂ ਨੂੰ ਫਿਲਮ ‘ਕੱਲ ਹੋ ਨਾ ਹੋ’ ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Related posts

Kamal Haasan ਹੋਏ ਹਸਪਤਾਲ ’ਚ ਭਰਤੀ, ਇਸ ਕਾਰਨ ਕਰਵਾਉਣੀ ਪਈ ਸਰਜਰੀ

On Punjab

ਦੂਜੀ ਬੇਟੀ ਦੇ ਜਨਮ ਤੋਂ ਬਾਅਦ ਈਸ਼ਾਂ ਨੂੰ ਹੋਈ ਸੀ ਗੰਭੀਰ ਬਿਮਾਰੀ, ਆਪ ਕੀਤਾ ਖੁਲਾਸਾ

On Punjab

ਸਿੱਧੂ ਮੂਸੇਵਾਲਾ ਕਤਲਕਾਂਡ : ਪ੍ਰਿਯਵਰਤ ਫ਼ੌਜੀ, ਕਸ਼ਿਸ਼, ਦੀਪਕ ਤੇ ਕੇਸ਼ਵ ਦਾ ਪੰਜਾਬ ਪੁਲਿਸ ਨੂੰ ਮਿਲਿਆ 17 ਜੁਲਾਈ ਤਕ ਰਿਮਾਂਡ

On Punjab