35.06 F
New York, US
December 17, 2025
PreetNama
ਫਿਲਮ-ਸੰਸਾਰ/Filmy

ਵੈਡਿੰਗ ਐਨੀਵਰਸਿਰੀ ਮੌਕੇ ਜਾਣੋ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਸੋਨਮ ਕਪੂਰ ‘ਤੇ ਆਨੰਦ ਆਹੁਜਾ ਦੀ ਲਵ ਸਟੋਰੀ

ਸੋਨਮ ਕਪੂਰ ਅਤੇ ਆਨੰਦ ਆਹੁਜਾ ਨੇ ਲਵ ਮੈਰਿਜ ਕਰਵਾਈ ਸੀ । ਇਹ ਜੋੜੀ ਆਪਣੇ ਵਿਆਹ ਦੀ ਦੂਜੀ ਵਰੇ੍ਹਗੰਢ ਮਨਾ ਰਹੀ ਹੈ । ਦੋਵਾਂ ਦੀ ਲਵ ਸਟੋਰੀ ਵੀ ਬੇਹੱਦ ਫ਼ਿਲਮੀ ਹੈ । ਤੁਹਾਨੂੰ ਦੱਸ ਦਈਏ ਕਿ ਆਨੰਦ ਦਾ ਦੋਸਤ ਸੋਨਮ ਨੂੰ ਬਹੁਤ ਪਸੰਦ ਕਰਦਾ ਸੀ, ਜਿਸ ਦੇ ਚੱਲਦੇ ਆਨੰਦ ਸੋਨਮ ਨਾਲ ਗੱਲ ਕਰਨ ਲਈ ਗਿਆ ਸੀ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਖੁਦ ਹੀ ਸੋਨਮ ਨੂੰ ਦਿਲ ਦੇ ਬੈਠਣਗੇ । ਦੋਨਾਂ ਦੀ ਮੁਲਾਕਾਤ 2015 ‘ਚ ਹੋਈ ਸੀ।

ਇਸ ਦੌਰਾਨ ਸੋਨਮ ਆਪਣੀ ਫ਼ਿਲਮ ‘ਪ੍ਰੇਮ ਰਤਨ ਧੰਨ ਪਾਇਓ’ ‘ਚ ਰੁੱਝੀ ਹੋਈ ਸੀ ।ਸੋਨਮ ਨੇ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ‘ਆਨੰਦ ‘ਤੇ ਉਨ੍ਹਾਂ ਦੇ ਦੋਸਤ ਨੂੰ ਮੈਂ ਵੇਖਿਆ ਸੀ ਉਨ੍ਹਾਂ ਦਾ ਦੋਸਤ ਵੀ ਮੇਰੇ ਵਾਂਗ ਲੰਬਾ ਸੀ ਅਤੇ ਉਨ੍ਹਾਂ ਨੂੰ ਪੜ੍ਹਨਾ ਅਤੇ ਫ਼ਿਲਮਾਂ ਦੇਖਣਾ ਵੀ ਬਹੁਤ ਪਸੰਦ ਸੀ ।ਮੇਰੀ ਸੋਚ ਉਸ ਨਾਲ ਕਾਫੀ ਮਿਲਦੀ ਸੀ, ਕਈ ਵਾਰ ਲੋਕ ਕਹਿੰਦੇ ਹਨ ਜਿਨ੍ਹਾਂ ਦੀ ਆਪਸੀ ਪਸੰਦ ਅਤੇ ਵਿਚਾਰ ਇਕੋ ਜਿਹੇ ਹੋਣ ਤਾਂ ਉਹ ਇੱਕਠੇ ਰਹਿ ਸਕਦੇ ਹਨ । ਪਰ ਅਜਿਹਾ ਨਹੀਂ ਹੈ ਆਨੰਦ ਅਤੇ ਮੈਂ ਬਿਲਕੁਲ ਵੱਖੋ ਵੱਖਰੇ ਹਾਂ”।ਸੋਨਮ ਨੇ ਅੱਗੇ ਦੱਸਿਆ ਕਿ ਜਦੋਂ ਮੈਂ ਆਨੰਦ ਨੂੰ ਮਿਲੀ ਸੀ ਤਾਂ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਪਿਤਾ ਅਨਿਲ ਕਪੂਰ ਹਨ ।ਆਨੰਦ ਮੇਰੀ ਗੱਲ ਆਪਣੇ ਦੋਸਤ ਨਾਲ ਕਰਵਾਉਣਾ ਚਾਹੁੰਦਾ ਸੀ ਅਤੇ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ ।ਇਸ ਤਰ੍ਹਾਂ ਇਹ ਲਵ ਸਟੋਰੀ ਸ਼ੁਰੂ ਹੋ ਗਈ ਅਤੇ ਫਿਰ ਦੋਵਾਂ ਦੇ ਪਰਿਵਾਰਾਂ ਵਾਲਿਆਂ ਦੀ ਰਜ਼ਾਮੰਦੀ ਦੇ ਨਾਲ ਵਿਆਹ ਕਰਵਾ ਲਿਆ ।

Related posts

ਰਣਜੀਤ ਬਾਵਾ ਆਪਣੇ ਨਵੇ ਗੀਤ ‘ਰੋਣਾ ਪੈ ਗਿਆ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

On Punjab

Guru Randhawa ਨੇ ਟ੍ਰਾਂਸਫਾਰਮੇਸ਼ਨ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, 2020 ’ਚ ਘਟਾਇਆ ਇੰਨੇ ਕਿਲੋ ਭਾਰ

On Punjab

ਅੱਲੂ ਅਰਜੁਨ ਨੇ ਹਸਪਤਾਲ ਵਿੱਚ ਜ਼ਖ਼ਮੀ ਲੜਕੇ ਨੂੰ ਮਿਲਿਆ

On Punjab