PreetNama
ਫਿਲਮ-ਸੰਸਾਰ/Filmy

ਜਦੋਂ ਸ਼ਾਹਰੁਖ ਨੇ ਆਮਿਰ ਖਾਨ ਨੂੰ ਕਾਜੋਲ ਬਾਰੇ ਦਿੱਤੀ ਸੀ ਗਲਤ ਜਾਣਕਾਰੀ

ShahRukh warned Aamir Kajol:ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਕਾਜੋਲ ਸਿਲਵਰ ਸਕਰੀਨ ਦੇ ਸਭ ਤੋਂ ਰੋਮਾਂਟਿਕ ਕਪਲਸ ਵਿੱਚੋਂ ਇੱਕ ਹਨ। ਕੁਝ ਕੁਝ ਹੋਤਾ ਹੈ ਤੋਂ ਲੈ ਕੇ ਕਭੀ ਖੁਸ਼ੀ ਕਭੀ ਗਮ ਅਤੇ ਨਾ ਜਾਣੇ ਕਿੰਨੀਆਂ ਸਾਰੀਆਂ ਫ਼ਿਲਮਾਂ ਹਨ ਜਿਨ੍ਹਾਂ ਵਿੱਚ ਦੋਨਾਂ ਨੇ ਇਕੱਠੇ ਕੰਮ ਕੀਤਾ ਹੈ ਅਤੇ ਆਪਣੀ ਕਮਾਲ ਦੀ ਕੈਮਿਸਟਰੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਪਹਿਲੀ ਵਾਰ ਇਹ ਦੋਨੋਂ ਆਪਸ ਵਿੱਚ ਮਿਲੇ ਸਨ ਤਾਂ ਦੋਨਾਂ ਦੇ ਵਿੱਚ ਗੱਲ ਨਹੀਂ ਬਣੀ ਸੀ।
ਕਿੱਸਾ ਉਦੋਂ ਦਾ ਹੈ ਜਦੋਂ ਦੋਨਾਂ ਨੇ ਫ਼ਿਲਮ ਬਾਜ਼ੀਗਰ ਵਿੱਚ ਇਕੱਠੇ ਕੰਮ ਕੀਤਾ ਸੀ। ਆਮਿਰ ਖਾਨ ਸ਼ਾਹਰੁਖ ਖਾਨ ਦੇ ਬਹੁਤ ਵਧੀਆ ਦੋਸਤ ਸਨ ਅਤੇ ਉਨ੍ਹਾਂ ਨੇ ਕਾਜਲ ਦੇ ਬਾਰੇ ਵਿੱਚ ਉਨ੍ਹਾਂ ਤੋਂ ਪੁੱਛਿਆ ਸੀ। ਦਰਅਸਲ ਅਾਮਿਰ ਕਾਜਲ ਦੇ ਨਾਲ ਕੰਮ ਕਰਨਾ ਚਾਹੁੰਦੇ ਸਨ। ਸ਼ਾਹਰੁਖ ਖਾਨ ਨੇ ਅਾਮਿਰ ਖਾਨ ਨੂੰ ਇਹ ਕਹਿ ਕੇ ਕਨਫਿਊਜ਼ਨ ਵਿੱਚ ਪਾ ਦਿੱਤਾ ਸੀ ਕਿ ਉਹ ਬਹੁਤ ਹੀ ਬੁਰੀ ਹੈ ਅਤੇ ਅਾਮਿਰ ਉਨ੍ਹਾਂ ਦੇ ਨਾਲ ਕੰਮ ਨਹੀਂ ਕਰ ਪਾਉਣਗੇ।
ਬਾਅਦ ਵਿੱਚ ਸ਼ਾਹਰੁਖ਼ ਕਈ ਵਾਰ ਅਾਮਿਰ ਨੂੰ ਫੋਨ ਕਾਲ ਕਰਦੇ ਰਹੇ ਕਿ ਉਹ ਉਹਨਾਂ ਚੀਜ਼ਾਂ ਨੂੰ ਕਲੈਰੀਫਾਈ ਕਰ ਸਕਣ ਪਰ ਅਾਮਿਰ ਨੇ ਫੋਨ ਨਹੀਂ ਚੁੱਕਿਆ। ਦਰਅਸਲ ਸ਼ਾਹਰੁਖ ਆਮਿਰ ਖਾਨ ਨੂੰ ਕਹਿਣਾ ਚਾਹੁੰਦੇ ਸਨ ਕਿ ਉਹ ਸਕਰੀਨ ‘ਤੇ ਕਮਾਲ ਦਾ ਕੰਮ ਕਰਦੀ ਹੈ। ਕਾਜਲ ਨਾਲ ਜੁੜਿਆ ਇੱਕ ਹੋਰ ਕਿੱਸੇ ਦਾ ਜ਼ਿਕਰ ਸ਼ਾਹਰੁਖ ਖਾਨ ਨੇ ਕੀਤਾ ਸੀ। ਹੋਇਆ ਇਸ ਤਰ੍ਹਾਂ ਕਿ ਸ਼ਾਹਰੁਖ ਕਿਸੇ ਗੱਲ ਦੇ ਚੱਲਦੇ ਨਾਰਾਜ਼ ਸਨ ਅਤੇ ਉਨ੍ਹਾਂ ਦਾ ਗੱਲ ਕਰਨ ਦਾ ਮਨ ਨਹੀਂ ਸੀ। ਉਧਰ ਚੁਲਬੁਲੀ ਕਾਜਲ ਲਗਾਤਾਰ ਉਨ੍ਹਾਂ ਨਾਲ ਗੱਲਾਂ ਕਰਦੀ ਜਾ ਰਹੀ ਸੀ। ਉਦੋਂ ਸ਼ਾਹਰੁਖ ਪ੍ਰੇਸ਼ਾਨ ਹੋ ਗਏ ਤਾਂ ਉਨ੍ਹਾਂ ਨੇ ਕਾਜਲ ਨੂੰ ਚੁੱਪ ਚਾਪ ਬੈਠਣ ਲਈ ਕਹਿ ਦਿੱਤਾ। ਕਾਜੋਲ ਦਾ ਕਹਿਣਾ ਹੈ ਕਿ ਸ਼ਾਇਦ ਇਹੀ ਉਹ ਚੀਜ਼ਾਂ ਸਨ ਜਿਸ ਕਾਰਨ ਉਹ ਦੋਸਤ ਬਣੇ। ਦੱਸ ਦੇਈਏ ਕਿ ਕਾਜੋਲ ਅਤੇ ਸ਼ਾਹਰੁਖ ਦੀ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਅਤੇ ਦਿਲਵਾਲੇ ਵਰਗੀਆਂ ਫਿਲਮਾਂ ਬਲਾਕਬਸਟਰ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ।

Related posts

Bigg Boss 15 : ਹੁਣ ਪਤੀ ਰਿਤੇਸ਼ ਨਾਲ ਵਿਆਹ ਤੋੜੇਗੀ ਰਾਖੀ ਸਾਵੰਤ? ਇਮੋਸ਼ਨਲ ਹੁੰਦੇ ਹੋਏ ਐਕਟ੍ਰੈੱਸ ਨੇ ਰੱਖੀ ਇਹ ਡਿਮਾਂਡ

On Punjab

TMKOC: ਦਯਾ ਬੇਨ ਦੇ ਘਰ ਆਇਆ ਛੋਟਾ ਮਹਿਮਾਨ, ਸ਼ੋਅ ‘ਤੇ ਪਰਤਣ ਤੋਂ ਪਹਿਲਾਂ ਦਿੱਤਾ ਬੇਟੇ ਨੂੰ ਜਨਮ

On Punjab

Ramayan ਦੇ ਲਕਸ਼ਮਣ ਸੁਨੀਲ ਲਹਿਰੀ ਨੇ ਦਿਖਾਈ ਜਵਾਨੀ ਦੇ ਦਿਨਾਂ ਦੀ ਝਲਕ, ਤਸਵੀਰ ’ਚ ਐਕਟਰ ਦਾ ਲੁੱਕ ਦੇਖ ਫਿਦਾ ਹੋ ਜਾਓਗੇ ਤੁਸੀਂ

On Punjab