75.56 F
New York, US
August 1, 2026
PreetNama
ਖਾਸ-ਖਬਰਾਂ/Important News

ਕੋਰੋਨਾ ਖਿਲਾਫ਼ ਜੰਗ: Twitter ਦੇ CEO ਜੈਕ ਡੋਰਸੀ ਨੇ ਕੀਤਾ 7500 ਕਰੋੜ ਰੁਪਏ ਦੀ ਮਦਦ ਦਾ ਐਲਾਨ

Twitter CEO Jack Dorsey: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ । ਜਿਸਦੇ ਚੱਲਦਿਆਂ ਕੋਰੋਨਾ ਵਿਰੁੱਧ ਲੜਾਈ ਵਿੱਚ ਲੋਕਾਂ ਵੱਲੋਂ ਮਦਦ ਦਿੱਤੀ ਜਾ ਰਹੀ ਹੈ । ਜਿਸ ਵਿੱਚ ਸੋਸ਼ਲ ਮੀਡੀਆ ਵੱਲੋਂ ਵੀ ਮਦਦ ਜਾਣ ਲੱਗ ਗਈ ਹੈ । ਹੁਣ ਸੋਸ਼ਲ ਨੈੱਟਵਰਕਿੰਗ ਕੰਪਨੀ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਕੋਰਨਾ ਵਾਇਰਸ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਵਿੱਤੀ ਸਹਾਇਤਾ ਦੀ ਘੋਸ਼ਣਾ ਕੀਤੀ ਹੈ । ਡੋਰਸੀ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਉਸਨੇ ਆਪਣੀ ਕੁੱਲ ਸੰਪਤੀ ਦਾ 28 ਪ੍ਰਤੀਸ਼ਤ ਕੋਰੋਨਾ ਨਾਲ ਲੜਾਈ ਵਿੱਚ ਦਾਨ ਕੀਤਾ ਹੈ ।

ਡੋਰਸੀ ਨੇ ਇਸ ਜਾਇਦਾਦ ਨੂੰ ਸਟਾਰਟ ਸਮਾਲ ਫਾਉਂਡੇਸ਼ਨ ਨੂੰ ਦਾਨ ਕੀਤਾ ਹੈ । ਡੋਰਸੀ ਦੁਆਰਾ ਦਾਨ ਕੀਤੀ ਗਈ ਰਕਮ ਲਗਭਗ 7500 ਕਰੋੜ ਰੁਪਏ ਹੈ । ਉਸਨੇ ਆਪਣੇ ਟਵੀਟ ਵਿੱਚ ਇੱਕ ਲਿੰਕ ਵੀ ਸਾਂਝਾ ਕੀਤਾ ਹੈ । ਇਸਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਕਿਤੇ ਵੀ ਇਸ ਰਕਮ ਵਿੱਚ ਹੋਏ ਖਰਚਿਆਂ ਨੂੰ ਟਰੈਕ ਕਰ ਸਕਦਾ ਹੈ ।

ਟਵਿੱਟਰ ਦੇ ਸੀਈਓ ਵੱਲੋਂ ਸਾਂਝੇ ਕੀਤੇ ਲਿੰਕ ਵਿੱਚ ਫੰਡ ਬਾਰੇ ਜਾਣਕਾਰੀ ਵਾਲੀ ਇੱਕ ਸ਼ੀਟ ਸ਼ਾਮਿਲ ਹੈ । ਜੈਕ ਡੋਰਸੀ ਨੇ ਟਵੀਟ ਵਿੱਚ ਕਿਹਾ ਹੈ ਕਿ ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਵੀ ਇਸ ਫੰਡ ਦੀ ਵਰਤੋਂ ਲੜਕੀਆਂ ਦੀ ਸਿੱਖਿਆ ਅਤੇ ਸਿਹਤ ਲਈ ਕੀਤੀ ਜਾ ਸਕਦੀ ਹੈ । ਫੋਰਬਸ ਦੇ ਅਨੁਸਾਰ ਜੈਕ ਡੋਰਸੀ ਕੋਲ ਕੁੱਲ $ 3.3 ਬਿਲੀਅਨ ਦੀ ਜਾਇਦਾਦ ਹੈ ।

ਜ਼ਿਕਰਇਗ ਹੈ ਕਿ ਇਸ ਤੋਂ ਪਹਿਲਾਂ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਵੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ 227 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ । ਇਸ ਤੋਂ ਪਹਿਲਾਂ ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਵੀ ਇਟਲੀ ਵਿੱਚ ਡਾਕਟਰੀ ਸਪਲਾਈ ਦਾਨ ਕਰਨ ਦਾ ਐਲਾਨ ਕੀਤਾ ਸੀ । ਇਸ ਤੋਂ ਇਲਾਵਾ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੁਆਰਾ 100 ਮਿਲੀਅਨ ਡਾਲਰ ਦੀ ਸਹਾਇਤਾ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਨਾਲ ਗਰੀਬਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਵੇਗਾ ।

Related posts

ਇਰਾਕ : ਅਮਰੀਕੀ ਸਫਾਰਤਖਾਨੇ ਨੇੜੇ ਹਮਲਾ, ਜਾਂਚ ‘ਚ ਜੁੱਟੀ ਅਮਰੀਕੀ ਫੌਜ

On Punjab

ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ 2024

On Punjab

Punjab Police Constable Result 2024 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਫੇਜ਼-1 ਮੈਰਿਟ List ਜਾਰੀ, ਇਸ ਤਰ੍ਹਾਂ ਡਾਊਨਲੋਡ ਕਰੋ ਸਕੋਰਕਾਰਡ

On Punjab