65.41 F
New York, US
September 20, 2026
PreetNama
ਖਾਸ-ਖਬਰਾਂ/Important News

ਕੋਰੋਨਾ ਮੁੱਦੇ ’ਤੇ ਟਰੰਪ ਦਾ WHO ‘ਤੇ ਹਮਲਾ, ਦਿੱਤੀ ਇਹ ਚੇਤਾਵਨੀ

Trump Attacks WHO: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਿਪਟਣ ਦੇ ਮਾਮਲੇ ਵਿੱਚ ਵਿਸ਼ਵ ਸਿਹਤ ਸੰਗਠਨ (WHO) ਦੀ ਤਿੱਖੀ ਆਲੋਚਨਾ ਕੀਤੀ ਹੈ । ਉਨ੍ਹਾਂ ਨੇ WHO ਨੂੰ ਲੈ ਕੇ ਚੀਨ ‘ਤੇ ਵੱਧ ਧਿਆਨ ਦੇਣ ਦਾ ਦੋਸ਼ ਲਾਇਆ ਹੈ । ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਵੱਡੇ ਪੱਧਰ ‘ਤੇ ਧਨ ਮਿਲਦਾ ਹੈ । ਮੈਂ ਚੀਨ ਲਈ ਯਾਤਰਾ ’ਤੇ ਪਾਬੰਦੀ ਲਾਈ ਤਾਂ ਉਹ ਮੇਰੇ ਨਾਲ ਅਸਹਿਮਤ ਸਨ ਤੇ ਉਨ੍ਹਾਂ (WHO) ਨੇ ਮੇਰੀ ਆਲੋਚਨਾ ਕੀਤੀ ।

ਉਹ ਬਹੁਤ ਸਾਰੀਆਂ ਚੀਜ਼ਾਂ ਵਿੱਚ ਗ਼ਲਤ ਸਨ । ਜਿਸ ਤੋਂ ਬਾਅਦ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਚੀਨ ਵੱਲ ਜ਼ਿਆਦਾ ਧਿਆਨ ਹੈ । ਜਿਸ ਕਾਰਨ ਉਹ WHO ‘ਤੇ ਖ਼ਰਚ ਕੀਤੀ ਜਾਣ ਵਾਲੀ ਰਕਮ ‘ਤੇ ਰੋਕ ਲਗਾਉਣ ਜਾ ਰਹੇ ਹਨ । ਦਰਅਸਲ, ਟਰੰਪ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ ’ਤੇ ਵੱਡਾ ਰੋਕ ਲਾਉਣ ਜਾ ਰਹੇ ਹਨ । ਸੰਯੁਕਤ ਰਾਸ਼ਟਰ ਦੀ ਇਸ ਇਕਾਈ ਦੀ ਫ਼ੰਡਿੰਗ ਦਾ ਵੱਡਾ ਸਰੋਤ ਅਮਰੀਕਾ ਹੈ ।

ਪੱਖਪਾਤ ਦਾ ਆਰੋਪ ਲਗਾਉਂਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ WHO ‘ਤੇ ਖ਼ਰਚ ਕੀਤੇ ਜਾਣ ਵਾਲੇ ਧਨ ‘ਤੇ ਰੋਕ ਲਗਾਉਣ ਜਾ ਰਿਹਾ ਹੈ । ਹਾਲਾਂਕਿ, ਜਦੋਂ ਬਾਅਦ ਵਿੱਚ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕਣਾ ਸਹੀ ਕਦਮ ਹੋਵੇਗਾ ਤਾਂ ਟਰੰਪ ਨੇ ਕਿਹਾ ਕਿ ਉਹ ਫਿਲਹਾਲ ਇਸ ਬਾਰੇ ਵਿਚਾਰ ਕਰਨਗੇ । ਉਨ੍ਹਾਂ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਅਜਿਹਾ ਕਰਨ ਜਾ ਰਿਹਾ ਹਾਂ ਪਰ ਅਸੀਂ ਫੰਡਿੰਗ ਖਤਮ ਕਰਨ ‘ਤੇ ਵਿਚਾਰ ਕਰਾਂਗੇ ।

ਦੱਸ ਦੇਈਏ ਕਿ ਟਰੰਪ ਇਸ ਤੋਂ ਪਹਿਲਾਂ ਵੀ ਸੰਯੁਕਤ ਰਾਸ਼ਟਰ ਅਧੀਨ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਆਪਣੇ ਨਿਸ਼ਾਨੇ ’ਤੇ ਲੈ ਚੁੱਕੇ ਹਨ । ਪ੍ਰੈੱਸ ਕਾਨਫ਼ਰੰਸ ਦੌਰਾਨ ਟਰੰਪ ਨੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ WHO ਲਈ ਖ਼ਰਚ ਕੀਤੇ ਜਾਣ ਵਾਲੇ ਕਿੰਨੇ ਪੈਸੇ ‘ਤੇ ਰੋਕ ਲਾਉਣਗੇ ।

Related posts

ਐਮਐਸਪੀ ਕਮੇਟੀ ਨੇ ਹੁਣ ਤੱਕ 45 ਮੀਟਿੰਗਾਂ ਕੀਤੀਆਂ: ਖੇਤੀ ਮੰਤਰੀ ਸ਼ਿਵਰਾਜ ਚੌਹਾਨ

On Punjab

ਆਪ ਪ੍ਰਧਾਨ ਅਮਨ ਅਰੋੜਾ ਨੇ ਪਟਿਆਲਾ ਦੇ ਵਿਕਾਸ ਲਈ ਦਿੱਤੀਆਂ ਪੰਜ ਗਰੰਟੀਆਂ, ਕਿਹਾ ਮੇਅਰ ਬਣਨ ‘ਤੇ ਕਰਾਂਗੇ ਇਹ ਕੰਮ…

On Punjab

ਦਿੱਲੀ ਰੋਡ ‘ਤੇ ਕਾਰ ਸਵਾਰਾਂ ਦਾ ਗੁੰਡਾਗਰਦੀ, ਬੋਨਟ ਨਾਲ ਲਟਕਦੇ ਪੁਲਿਸ ਮੁਲਾਜ਼ਮਾਂ ਨੂੰ 100 ਮੀਟਰ ਤੱਕ ਘਸੀਟਿਆ ਜਾਣਕਾਰੀ ਮੁਤਾਬਕ ਇਹ ਘਟਨਾ ਦੱਖਣੀ ਦਿੱਲੀ ਦੇ ਬੇਰ ਸਰਾਏ ‘ਚ ਸ਼ਨੀਵਾਰ ਸ਼ਾਮ ਕਰੀਬ 7.30 ਵਜੇ ਵਾਪਰੀ। ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸ਼ੈਲੇਸ਼ ਚੌਹਾਨ ਦੇ ਅਨੁਸਾਰ, ਉਹ ਬੇਰ ਸਰਾਏ ਬਾਜ਼ਾਰ ਦੇ ਨੇੜੇ ਵਿਅਸਤ ਖੇਤਰ ਵਿੱਚੋਂ ਲੰਘ ਰਹੇ ਵਾਹਨਾਂ ਦੀ ਜਾਂਚ ਕਰ ਰਹੇ ਸਨ।

On Punjab