PreetNama
ਖੇਡ-ਜਗਤ/Sports News

ICC ਦਾ ਵੱਡਾ ਫੈਸਲਾ, T20 ਵਿਸ਼ਵ ਕੱਪ ਨੂੰ ਅੱਗੇ ਖਿਸਕਾਉਣ ਕੋਈ ਪਲਾਨ ਨਹੀਂ

ICC Board discusses contingency plan: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ(ICC) ਦੇ ਪ੍ਰਭਾਵਸ਼ਾਲੀ ਬੋਰਡ ਨੇ ਸ਼ੁੱਕਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਟੀ-20 ਵਿਸ਼ਵ ਕੱਪ ਅਤੇ ਵਰਲਡ ਟੈਸਟ ਚੈਂਪੀਅਨਸ਼ਿਪ ਸਮੇਤ ਇਸ ਦੇ ਵੱਡੇ ਟੂਰਨਾਮੈਂਟ ਲਈ ਵੱਖ-ਵੱਖ ਸੰਭਾਵਿਤ ਯੋਜਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ । ਸੌਰਵ ਗਾਂਗੁਲੀ ਨੇ ਕ੍ਰਿਕਟ ਬੋਰਡ ਆਫ਼ ਇੰਡੀਆ (BCCI) ਵੱਲੋਂ ਵੀਡੀਓ ਕਾਨਫਰੰਸ ਰਾਹੀਂ ਇਸ ਬੈਠਕ ਵਿੱਚ ਹਿੱਸਾ ਲਿਆ, ਜਦਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਬੋਰਡ ਦੇ ਸਾਬਕਾ ਚੇਅਰਮੈਨ ਇਸ ਵਿੱਚ ਹਿੱਸਾ ਲੈਣਗੇ ।

ਕੋਰੋਨਾ ਵਾਇਰਸ ਦੇ ਫੈਲਣ ਕਾਰਨ ਦੁਨੀਆ ਭਰ ਵਿੱਚ ਖੇਡ ਗਤੀਵਿਧੀਆਂ ਰੁਕੀਆਂ ਹੋਈਆਂ ਹਨ । ਵਰਲਡ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਕਈ ਦੁਵੱਲੀ ਟੈਸਟ ਸੀਰੀਜ਼ ਵੀ ਰੱਦ ਕੀਤੇ ਜਾਣ ਦੀ ਉਮੀਦ ਹੈ। ਇਸ ਸਬੰਧੀ ICC ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ । ਜਿਸ ਵਿੱਚ ICC ਨੇ ਕਿਹਾ ਕਿ ਮਹਾਂਮਾਰੀ ਦੇ ਕਾਰਨ ਵਿਸ਼ਵ ਪੱਧਰ’ ਤੇ ਖੇਡਾਂ ਦੇ ਪ੍ਰਭਾਵ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ । ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਨੂੰ ਅੱਗੇ ਲਿਜਾਣ ਜਾਂ ਉਨ੍ਹਾਂ ਦੀਆਂ ਤਰੀਕਾਂ ਵਿੱਚ ਤਬਦੀਲੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ।

ਆਈਸੀਸੀ ਦੇ ਮੁੱਖ ਕਾਰਜਕਾਰੀ ਮੈਨੂ ਸਾਹਨੀ ਨੇ ਕਿਹਾ, ‘ਆਈਸੀਸੀ ਪ੍ਰਬੰਧਨ ਆਈਸੀਸੀ ਪ੍ਰਤੀਯੋਗਤਾਵਾਂ ਆਈਸੀਸੀ ਦੇ ਮੁੱਖ ਕਾਰਜਕਾਰੀ ਮੈਨੂ ਸਾਹਨੀ ਨੇ ਕਿਹਾ, ‘ਆਈਸੀਸੀ ਪ੍ਰਬੰਧਨ ਆਈਸੀਸੀ ਪ੍ਰਤੀਯੋਗਤਾਵਾਂ ਲਈ ਐਮਰਜੈਂਸੀ ਯੋਜਨਾਵਾਂ ‘ਤੇ ਕੰਮ ਕਰਨਾ ਜਾਰੀ ਰੱਖੇਗਾ । ਇਸ ਤੋਂ ਇਲਾਵਾ ਇਹ ਮਹਾਂਮਾਰੀ ਨਾਲ ਜੁੜੇ ਵੱਖ-ਵੱਖ ਹਾਲਤਾਂ ਦੇ ਅਧਾਰ ‘ਤੇ ਸਾਰੇ ਉਪਲੱਬਧ ਵਿਕਲਪਾਂ ‘ਤੇ ਵਿਚਾਰ ਕਰਨ ਲਈ ਮੈਂਬਰ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ ।’

ਇਸ ਮਾਮਲੇ ਵਿੱਚ ਬੋਰਡ ਦੇ ਕੁਝ ਮੈਂਬਰਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਅਕਤੂਬਰ ਬਹੁਤ ਦੂਰ ਹੈ । ਇਸ ਸਬੰਧੀ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਜੇ ਚੀਜ਼ਾਂ ਜੂਨ ਤੱਕ ਕੰਟਰੋਲ ਵਿੱਚ ਆ ਜਾਂਦੀਆਂ ਹਨ, ਤਾਂ ਅਸੀਂ ਇੱਕ ਵਿਸ਼ੇਸ਼ ਐਮਰਜੈਂਸੀ ਯੋਜਨਾ ‘ਤੇ ਕੰਮ ਕਰ ਸਕਦੇ ਹਾਂ ।” ਫਿਲਹਾਲ ਆਈ.ਸੀ.ਸੀ. ਕਈ ਯੋਜਨਾਵਾਂ ‘ਤੇ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਆਪਣੀਆਂ ਤਜਵੀਜ਼ਾਂ ਨੂੰ ਸਾਹਮਣੇ ਲਿਆਏਗੀ ।

Related posts

Argentina Open Tennis : ਰੂਡ ਤੇ ਸ਼ਵਾਰਟਜਮੈਨ ਅਰਜਨਟੀਨਾ ਓਪਨ ਟੈਨਿਸ ਦੇ ਫਾਈਨਲ ‘ਚ ਪੁੱਜੇ

On Punjab

ਕੈਪਟਨ ਸਰਕਾਰ ਨੇ ਹਵਾ ’ਚ ਉਡਾਈ ਘਰ ਘਰ ਰੁਜ਼ਗਾਰ ਮੁਹਿੰਮ, ਪਾਵਰ ਕਾਰਪੋਰੇਸ਼ਨ ਦਾ ਸਪੋਰਟਸ ਸੈਲ ਬੰਦ ਕਰਨ ਦਾ ਫੈਸਲਾ

On Punjab

ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਦੱਖਣੀ ਅਫਰੀਕਾ ਟੀਮ ਦਾ ਹੋਇਆ ਐਲਾਨ

On Punjab