63.45 F
New York, US
May 19, 2024
PreetNama
ਰਾਜਨੀਤੀ/Politics

PM ਮੋਦੀ ਨੇ RBI ਦੇ ਐਲਾਨਾਂ ਦੀ ਕੀਤੀ ਤਾਰੀਫ਼, ਕਿਹਾ….

PM Modi Praised RBI: ਨਵੀਂ ਦਿੱਲੀ: ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਸੰਕਟ ਵਿੱਚ ਅੱਜ RBI ਵੱਲੋਂ ਅਰਥਵਿਵਸਥਾ ਲਈ ਕੁਝ ਵੱਡੇ ਐਲਾਨ ਕੀਤੇ ਗਏ ਹਨ । ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਸ ਬਾਰੇ ਟਵੀਟ ਕੀਤੇ ਗਏ ਹਨ ।

ਅੱਜ ਰਿਜ਼ਰਵ ਬੈਂਕ ਵੱਲੋਂ ਕੀਤੇ ਗਏ ਐਲਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਗਤ ਕੀਤਾ ਹੈ ਅਤੇ ਆਰਬੀਆਈ ਦੇ ਕਦਮਾਂ ਦੀ ਸ਼ਲਾਘਾ ਕੀਤੀ ਹੈ । ਇਸ ਬਾਰੇ ਪੀਐਮ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਲਿਖਿਆ ਕਿ ਅੱਜ ਆਰਬੀਆਈ ਨੇ ਸਾਡੀ ਆਰਥਿਕਤਾ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਵੱਡੇ ਕਦਮ ਚੁੱਕੇ ਹਨ । ਇਹ ਘੋਸ਼ਣਾਵਾਂ ਤਰਲਤਾ ਵਧਾਉਣਗੀਆਂ, ਫੰਡਾਂ ਦੀ ਲਾਗਤ ਨੂੰ ਘਟਾਉਣਗੀਆਂ ਅਤੇ ਇਸਦੇ ਨਾਲ ਹੀ ਕਾਰੋਬਾਰ ਅਤੇ ਮੱਧ ਵਰਗ ਦੀ ਸਹਾਇਤਾ ਕਰਨਗੀਆਂ ।

ਪ੍ਰਧਾਨਮੰਤਰੀ ਮੋਦੀ ਤੋਂ ਬਾਅਦ ਵਿੱਤ ਮੰਤਰੀ ਨਿਰਮਲ ਸੀਤਾਰਮਨ ਵੱਲੋਂ ਵੀ RBI ਵੱਲੋਂ ਚੁੱਕੇ ਗਏ ਕਦਮਾਂ ਦੀ ਸਲਾਘਾ ਕੀਤੀ ਗਈ । ਉਨ੍ਹਾਂ ਨੇ RBI ਦੇ ਐਲਾਨਾਂ ਤੋਂ ਬਾਅਦ ਇੱਕ ਟਵੀਟ ਕੀਤਾ ।

ਉਥੇ ਹੀ ਦੂਜੇ ਪਾਸੇ ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਵੱਲੋਂ ਵੀ ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਰੇਪੋ ਰੇਟ ਵਿੱਚ ਕਟੌਤੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਕਰਜ਼ੇ ‘ਤੇ ਕਿਸ਼ਤਾਂ ਦੀ ਅਦਾਇਗੀ ਦੀ ਤਰੀਕ ਵਧਾਉਣ ਦਾ ਫੈਸਲਾ ਅਸਪਸ਼ਟ ਸੀ, ਜਿਸ ਕਾਰਨ ਕਰਜ਼ਾ ਲੈਣ ਵਾਲਿਆਂ ਨੂੰ ਨਿਰਾਸ਼ਾ ਹੋਵੇਗੀ ।

ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਟਵੀਟ ਕੀਤਾ, “ਮੈਂ ਰੇਪੋ ਰੇਟ ਘਟਾਉਣ ਦੇ ਆਰਬੀਆਈ ਫੈਸਲੇ ਅਤੇ ਹੋਰ ਨਕਦ ਮੁਹੱਈਆ ਕਰਵਾਉਣ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦਾ ਹਾਂ ।” ਹਾਲਾਂਕਿ, EMI ਦੀ ਤਰੀਕ ਵਧਾਉਣ ਬਾਰੇ ਆਰਬੀਆਈ ਦਾ ਨਿਰਦੇਸ਼ ਅਸਪਸ਼ਟ ਹੈ ਅਤੇ ਇਹ ਅੱਧੇ ਦਿਲ ਨਾਲ ਕੀਤਾ ਗਿਆ ਹੈ । ਮੰਗ ਇਹ ਹੈ ਕਿ ਸਾਰੇ ਈਐਮਆਈ ਭੁਗਤਾਨ ਦੀਆਂ ਤਰੀਕਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ । ‘

Related posts

ਕੋਰੋਨਾ ਨਾਲ ਤਕਨੀਕੀ ਸਿੱਖਿਆ ਮੰਤਰੀ ਦੀ ਮੌਤ

On Punjab

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਤੇ ਨੀਦਰਲੈਂਡ ਦੇ ਦੌਰੇ ‘ਤੇ ਜਾਣਗੇ, ਜਾਣੋ ਕਿਉਂ ਹੈ ਖਾਸ

On Punjab

ਆਸਟ੍ਰੇਲੀਆ ‘ਚ ਹਿੰਦੂ ਮੰਦਰ ‘ਤੇ ਫਿਰ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ, ਲਿਖੇ ਦੇਸ਼ ਵਿਰੋਧੀ ਨਾਅਰੇ

On Punjab