PreetNama
ਸਿਹਤ/Health

COVID 19 ਨਾਲ ਦੇਸ਼ ‘ਚ 11ਵੀਂ ਮੌਤ, ਮਰੀਜ਼ਾਂ ਦੀ ਗਿਣਤੀ ਪਹੁੰਚੀ 500 ਤੋਂ ਪਾਰ

India Death Toll Rises: ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਸਰਕਾਰ ਤੋਂ ਲੈ ਕੇ ਆਮ ਲੋਕਾਂ ਤੱਕ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜੀ ਜਾ ਰਹੀ ਹੈ । ਕੋਰੋਨਾ ਪੂਰੀ ਦੁਨੀਆ ਵਿੱਚ ਭਿਆਨਕ ਮਹਾਮਾਰੀ ਕੋਰੋਨਾ ਨਾਲ ਭਾਰਤ ਵਿੱਚ 500 ਤੋਂ ਵੱਧ ਲੋਕ ਪੀੜਤ ਪਾਏ ਗਏ ਹਨ । ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 513 ਹੋ ਗਈ ਹੈ । ਇਸ ਦੇ ਨਾਲ ਹੀ ਇਸ ਵਾਇਰਸ ਨੇ ਹੁਣ ਤਕ 11 ਲੋਕਾਂ ਦੀ ਜਾਨ ਲੈ ਲਈ ਹੈ ।

ਤਾਜ਼ਾ ਮਾਮਲਾ ਮਹਾਂਰਾਸ਼ਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਅੱਜ ਮਹਾਂਰਾਸ਼ਟਰ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ । ਉਹ ਅਜੇ ਦੁਬਈ ਦੀ ਯਾਤਰਾ ਤੋਂ ਵਾਪਸ ਆਇਆ ਸੀ । ਇਸਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ । ਦੱਸ ਦੇਈਏ ਕਿ ਮਹਾਂਰਾਸ਼ਟਰ ਵਿੱਚ ਇਸ ਮਾਮਲੇ ਵਿੱਚ ਸਭ ਤੋਂ ਵੱਧ ਸੰਕਰਮਿਤ ਮਰੀਜ਼ ਹਨ ।ਮਹਾਂਰਾਸ਼ਟਰ ਵਿੱਚ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 101 ਹੋ ਗਈ ਹੈ ।

ਦੱਸ ਦੇਈਏ ਕਿ ਇਸੇ ਸਬੰਧ ਵਿੱਚ ਅੱਜ ਰਾਤ ਨੂੰ 8 ਵਜੇ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਨਗੇ । ਦਰਅਸਲ, ਇਸ ਸਬੰਧੀ ਪੀਐਮ ਮੋਦੀ ਨੇ ਟਵੀਟ ਕਰਕੇ ਖੁਦ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇਸ ਟਵੀਟ ਵਿੱਚ ਕਿਹਾ ਕਿ, “ਮੈਂ ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਸੰਬੰਧ ਵਿੱਚ ਦੇਸ਼ ਵਾਸੀਆਂ ਨਾਲ ਕੁਝ ਮਹੱਤਵਪੂਰਣ ਗੱਲਾਂ ਸਾਂਝੀਆਂ ਕਰਾਂਗਾ । ਉਨ੍ਹਾਂ ਲਿਖਿਆ ਕਿ ਮੈਂ ਅੱਜ ਯਾਨੀ ਕਿ 24 ਮਾਰਚ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਾਂਗਾ । ”

Related posts

Coronavirus ਫੈਲਣ ਨੂੰ ਰੋਕਣ ਲਈ ਮਦਦ ਕਰੇਗਾ ਇਹ ਗੈਜੇਟ, US ਐਫਡੀਏ ਤੇ ਈਯੂ ਨੇ ਦਿੱਤੀ ਮਨਜ਼ੂਰੀ

On Punjab

ਜਾਣੋ ਸਰੀਰ ਲਈ ਕਿਹੜੇ ਐਂਟੀ-ਆਕਸੀਡੈਂਟ ਫੂਡ ਹਨ ਜ਼ਰੂਰੀ

On Punjab

Winter Diet : ਜਾਣੋ ਕਿਵੇਂ ਸਰਦੀਆਂ ’ਚ ਸਕਿਨ ਲਈ ਫਾਇਦੇਮੰਦ ਸਾਬਿਤ ਹੁੰਦਾ ਹੈ ਅਮਰੂਦ !, ਫਾਇਦੇ ਜਾਣ ਕੇ ਰਹਿ ਜਾਓਗੇ ਦੰਗ

On Punjab