82.56 F
New York, US
July 14, 2025
PreetNama
ਸਮਾਜ/Social

ਰੂਸ ਨੇ Twitter ਤੇ Facebook ਨੂੰ ਲਗਾਇਆ ਭਾਰੀ ਜੁਰਮਾਨਾ

Twitter Facebook Fined: ਮਾਸਕੋ: ਰੂਸ ਵਿੱਚ ਮਾਸਕੋ ਦੀ ਇੱਕ ਅਦਾਲਤ ਵੱਲੋਂ ਵੀਰਵਾਰ ਨੂੰ ਟਵਿੱਟਰ ਤੇ ਫੇਸਬੁੱਕ ‘ਤੇ ਲੋਕਾਂ ਦਾ ਡਾਟਾ ਸਟੋਰ ਕਰਨ ਦੇ ਨਿਯਮਾਂ ਦਾ ਪਾਲਣ ਨਾ ਕਰਨ ਦੇ ਮਾਮਲੇ ਵਿੱਚ 62,960 ਅਮਰੀਕੀ ਡਾਲਰ ਜੁਰਮਾਨਾ ਲਗਾਇਆ ਗਿਆ ਹੈ ।

ਮੀਡੀਆ ਰਿਪੋਰਟਾਂ ਅਨੁਸਾਰ ਰੂਸੀ ਕਾਨੂੰਨ ਦੇ ਤਹਿਤ ਰੂਸੀ ਨਾਗਰਿਕਾਂ ਦੇ ਵਿਅਕਤੀਗਤ ਡਾਟਾ ਨੂੰ ਇਕੱਠਾ ਕਰਨ ਤੇ ਪ੍ਰੌਸੈਸ ਕਰਨ ਦੇ ਲਈ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਲੋੜ ਹੁੰਦੀ ਹੈ । ਇਸ ਮਾਮਲੇ ਵਿੱਚ ਰੂਸੀ ਯੂਜ਼ਰਾਂ ਦੇ ਡਾਟਾ ਨੂੰ ਦੇਸ਼ ਵਿੱਚ ਨਾ ਰੱਖਣ ਦੇ ਚੱਲਦਿਆਂ ਦੋਵਾਂ ਕੰਪਨੀਆਂ ‘ਤੇ ਜੁਰਮਾਨਾ ਲਗਾਇਆ ਗਿਆ ਹੈ ।

ਦੱਸ ਦੇਈਏ ਕਿ ਅਜਿਹੇ ਕਿਸੇ ਮਾਮਲੇ ਵਿੱਚ ਦੂਰਸੰਚਾਰ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੇ ਕੰਪਨੀ ਰੋਸਕੋਂਨਾਡਜ਼ੋਰ ਕੋਲ ਨਿਯਮਾਂ ਦਾ ਉਲੰਘਣ ਹੋਣ ‘ਤੇ ਜੁਰਮਾਨਾ ਲਗਾਉਣ ਜਾਂ ਇੰਟਰਨੈੱਟ ਕੰਪਨੀਆਂ ਨੂੰ ਬਲਾਕ ਕਰਨ ਦਾ ਵੀ ਅਧਿਕਾਰ ਹੈ ।

Related posts

9 ਕਰੋੜ ਤਨਖ਼ਾਹ ਲੈਣ ਵਾਲਾ ਸਿਟੀ ਬੈਂਕ ਦਾ ਕਰਮਚਾਰੀ ਨਿਕਲਿਆ ਸੈਂਡਵਿਚ ਚੋਰ, ਹੋਇਆ ਸਸਪੈਂਡ

On Punjab

Jio ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖ਼ਮ ਸੀ: ਅੰਬਾਨੀ

On Punjab

ਦਿੱਲੀ ਦੇ ਆਟੋ ਪਾਰਟਸ ਵਪਾਰੀਆਂ ਨੇ ਬੰਗਲਾਦੇਸ਼ ਨਾਲ ਕਾਰੋਬਾਰ ਦਾ ਬਾਈਕਾਟ ਕੀਤਾ

On Punjab