PreetNama
ਸਮਾਜ/Social

PNB ਸਮੇਤ ਇਨ੍ਹਾਂ ਤਿੰਨ ਸਰਕਾਰੀ ਬੈਂਕਾਂ ਦਾ ਜਲਦ ਬਦਲੇਗਾ ਨਾਮ, ਖਾਤਾਧਾਰਕਾਂ ‘ਤੇ ਪਵੇਗਾ ਅਸਰ

Merged Entities Logo: ਨਵੀਂ ਦਿੱਲੀ: 1 ਅਪ੍ਰੈਲ ਯਾਨੀ ਕਿ ਅਗਾਮੀ ਵਿੱਤੀ ਸਾਲ ਤੋਂ ਤਿੰਨ ਵੱਡੇ ਬੈਂਕਾਂ ਦਾ ਵਿਘਟਨ ਹੋ ਰਿਹਾ ਹੈ । ਇਸਦੇ ਨਾਲ ਹੀ ਇਨ੍ਹਾਂ ਤਿੰਨਾਂ ਬੈਂਕਾਂ ਦੇ ਨਾਮ ਵੀ ਬਦਲੇ ਜਾਣਗੇ । ਇਸ ਮਾਮਲੇ ਵਿੱਚ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ PNB (ਪੰਜਾਬ ਨੈਸ਼ਨਲ ਬੈਂਕ), OBC (ਓਰੀਐਂਟਲ ਬੈਂਕ ਆਫ ਕਾਮਰਸ) ਅਤੇ UBI (ਯੂਨਾਈਟਿਡ ਬੈਂਕ ਆਫ ਇੰਡੀਆ) ਨੂੰ ਜੋੜ ਕੇ ਇਕ ਨਵਾਂ ਬੈਂਕ ਸ਼ੁਰੂ ਕੀਤਾ ਜਾਵੇਗਾ । ਇਸ ਨਾਲ ਇਨ੍ਹਾਂ ਤਿੰਨਾਂ ਬੈਂਕਾਂ ਵਿੱਚ ਕੰਮ ਕਰਨ ਦਾ ਤਰੀਕਾ ਵੀ ਬਦਲ ਜਾਵੇਗਾ । ਇਨ੍ਹਾਂ ਤਿੰਨ ਸਰਕਾਰੀ ਬੈਂਕਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਬੈਂਕਾਂ ਦੇ ਖਾਤਾ ਧਾਰਕਾਂ ਦੇ ਦਿਮਾਗ ਵਿੱਚ ਵੀ ਕਈ ਵਿਚਾਰ ਉੱਭਰ ਰਹੇ ਹਨ ।

ਉੱਥੇ ਹੀ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ (PNB), ਯੂਨਾਈਟਿਡ ਬੈਂਕ ਆਫ਼ ਇੰਡੀਆ (UBI) ਅਤੇ ਓਰੀਐਂਟਲ ਬੈਂਕ ਆਫ ਕਾਮਰਸ (OBC) ਦੇ ਰਲੇਵੇਂ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਬਣ ਜਾਵੇਗਾ । ਇਸ ਬੈਂਕ ਦਾ ਕੁਲ ਕਾਰੋਬਾਰ ਅਤੇ ਆਕਾਰ 18 ਲੱਖ ਕਰੋੜ ਹੋਵੇਗਾ, ਪਰ ਸਟੇਟ ਬੈਂਕ ਆਫ਼ ਇੰਡੀਆ (SBI) ਆਕਾਰ ਅਤੇ ਕੀਮਤ ਦੇ ਅਨੁਸਾਰ ਆਪਣੀ ਮੌਜੂਦਾ ਨੰਬਰ 1 ਰੈਂਕ ‘ਤੇ ਕਾਇਮ ਰਹੇਗਾ ।

ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਲੇਵੇਂ ਤੋਂ ਬਾਅਦ ਬੈਂਕ ਦਾ ਨਵਾਂ ਨਾਮ ਹੋਵੇਗਾ । ਇਸਦੇ ਇਲਾਵਾ ਬੈਂਕ ਇੱਕ ਨਵਾਂ ਲੋਗੋ ਵੀ ਜਾਰੀ ਕਰੇਗਾ । ਰਲੇਵੇਂ ਦੀ ਪੂਰੀ ਪ੍ਰਕਿਰਿਆ ਲਈ ਤਿੰਨ ਬੈਂਕਾਂ ਵੱਲੋਂ 34 ਕਮੇਟੀਆਂ ਦਾ ਗਠਨ ਕੀਤਾ ਗਿਆ ਸੀ । ਇਨ੍ਹਾਂ ਕਮੇਟੀ ਨੇ ਆਪਣੀ ਰਿਪੋਰਟ ਬੋਰਡ ਨੂੰ ਸੌਂਪ ਦਿੱਤੀ ਹੈ ।

Related posts

ਆਨੰਦਪੁਰ ਸਾਹਿਬ ਨੂੰ 15 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਪਵਿੱਤਰ ਸ਼ਹਿਰ ਐਲਾਨਿਆ ਸੀ: ਬਾਦਲ

On Punjab

ਭਾਰੀ ਮੀਂਹ: ਪੌਂਗ ਡੈਮ ’ਚ ਚੌਥੇ ਦਿਨ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿੰਦਾ ਰਿਹਾ ਪਾਣੀ

On Punjab

ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਮੀਟਿੰਗ ਮਗਰੋਂ ਸਰਹੱਦ ‘ਤੇ ਲੱਗੇ ਪਾਕਿਸਤਾਨੀ ਨਾਅਰੇ

On Punjab