61.52 F
New York, US
April 25, 2026
PreetNama
ਖਾਸ-ਖਬਰਾਂ/Important News

ਚੀਨ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ, 6000 ਮਾਮਲਿਆਂ ਦੀ ਪੁਸ਼ਟੀ

China coronavirus Death toll: ਚੀਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਜਿਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 131 ’ਤੇ ਪਹੁੰਚ ਗਈ ਹੈ ਅਤੇ ਕਰੀਬ 6,000 ਲੋਕਾਂ ਦੇ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਾਇਰਸ ਨਾਲ ਸਬੰਧਿਤ ਰੋਜ਼ਾਨਾ ਸੈਂਕੜੇ ਨਵੇਂ ਕੇਸ ਸਾਹਮਣੇ ਆ ਰਹੇ ਹਨ । ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਬੁੱਧਵਾਰ ਨੂੰ ਕੇਂਦਰੀ ਹੁਵੇਈ ਸੂਬੇ ’ਚ ਅਧਿਕਾਰੀਆਂ ਨੇ 25 ਘਾਤਕ ਅਤੇ 840 ਨਵੇਂ ਮਾਮਲਿਆਂ ਬਾਰੇ ਰਿਪੋਰਟ ਦਿੱਤੀ ਗਈ ਹੈ ।

ਇਸ ਸਬੰਧੀ ਸਿਹਤ ਮਾਹਰਾਂ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਵਾਇਰਸ ਇਨਫੈਕਸ਼ਨ ਨਾਲ ਅਗਲੇ 10 ਦਿਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਵੇਗੀ । ਦਰਅਸਲ, ਚੀਨ ਦੀ ਕੇਂਦਰ ਸਰਕਾਰ ਵੱਲੋਂ ਕੁਝ ਅੰਕੜੇ ਵੀ ਜਾਰੀ ਕੇਤੇ ਗਏ ਹਨ. ਜਿਨ੍ਹਾਂ ਅਨੁਸਾਰ ਹੁਣ ਤੱਕ ਕੋਰੋਨਾ ਵਾਇਰਸ ਦੇ 5,300 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ । ਜ਼ਿਕਰਯੋਗ ਹੈ ਕਿ ਜਾਪਾਨ ਦੀ ਸਰਕਾਰ ਆਪਣੇ 200 ਨਾਗਰਿਕਾਂ ਨੂੰ ਸ਼ਹਿਰ ਤੋਂ ਵਾਪਸ ਲੈ ਗਈ ਹੈ ਤੇ ਅਮਰੀਕੀ ਪ੍ਰਸ਼ਾਸਨ ਵੱਲੋਂ ਵੀ ਆਪਣੇ 240 ਨਾਗਰਿਕਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਵਾਪਸ ਲਿਜਾਇਆ ਗਿਆ ਹੈ ।

ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਵੀ ਆਪਣੇ ਭਾਰਤੀ ਲੋਕਾਂ ਨੂੰ ਉੱਥੋਂ ਵਾਪਸ ਲਿਆਉਣ ਦੀ ਗੱਲ ਆਖੀ ਹੈ । ਦਰਅਸਲ, ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਆਪੋ-ਆਪਣੇ ਘਰਾਂ ਅੰਦਰ ਰਹਿਣ ਲਈ ਆਖਿਆ ਗਿਆ ਹੈ । ਇਸ ਤੋਂ ਇਲਾਵਾ ਚੀਨ ਸਰਕਾਰ ਵੱਲੋਂ ਪਹਿਲਾਂ ਹੀ ਵੁਹਾਨ ਤੇ ਹੁਵੇਈ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਆਵਾਜਾਈ ’ਤੇ ਵੀ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਵਾਇਰਸ ਦਾ ਇਕ ਵੱਡਾ ਸਮੂਹ ਹੈ । ਇਸ ਦੇ ਸਧਾਰਨ ਪ੍ਰਭਾਵਾਂ ਦੇ ਕਾਰਨ ਸਰਦੀ-ਜ਼ੁਕਾਮ ਹੁੰਦਾ ਹੈ ਪਰ Severe acute respiratory syndrome (SARS) ਅਜਿਹਾ ਕੋਰੋਨਾਵਾਇਰਸ ਹੈ ਜਿਸ ਦੇ ਪ੍ਰਕੋਪ ਨਾਲ 2002-03 ਵਿਚ ਚੀਨ ਅਤੇ ਹਾਂਗਕਾਂਗ ਵਿੱਚ ਕਰੀਬ 650 ਲੋਕਾਂ ਦੀ ਮੌਤ ਹੋ ਗਈ ਸੀ ।

Related posts

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ’ਤੇ ਜਹਾਜ਼ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼

On Punjab

ਸੁਪ੍ਰੀਮ ਕੋਰਟ ਜੀਐੱਸਟੀ, ਕਸਟਮਜ਼ ਕੇਸਾਂ ਵਿਚ ਐੱਫਆਈਆਰ ਦੀ ਅਣਹੋਂਦ ’ਚ ਵਿਅਕਤੀ ਪੇਸ਼ਗੀ ਜ਼ਮਾਨਤ ਦਾ ਹੱਕਦਾਰ

On Punjab

ਟਵਿੱਟਰ ਨੇ ਜ਼ੀਰੋ ਫਾਲੋਅਰਜ਼ ਦੇ ਨਾਲ ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਅਕਾਊਂਟ @POTUS ਨੂੰ ਕੀਤਾ ਰੀ-ਸਟਾਰਟ

On Punjab