PreetNama
ਫਿਲਮ-ਸੰਸਾਰ/Filmy

ਪ੍ਰਭ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘ਇੱਕ ਸੁਪਨਾ’ ਦਾ ਪੋਸਟਰ

Prabh-gill shared poster: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਪ੍ਰਭ ਗਿੱਲ ਨੇ ਵੱਖਰੇ-ਵੱਖਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ।ਪ੍ਰਭ ਗਿੱਲ ਸਾਲ 2020 ਦਾ ਪਹਿਲਾ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਸਿੰਗਲ ਟਰੈਕ ‘ਇੱਕ ਸੁਪਨਾ’ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਪ੍ਰਭ ਗਿੱਲ ਨੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ‘ਫਰਸਟ ਲੁੱਕ ਮੇਰੇ ਆਉਣ ਵਾਲੇ ਗੀਤ # ਇੱਕ ਸੁਪਨਾ…ਇਹ ਇੱਕ ਗੀਤ ਨਹੀਂ ਹੈ ਇਹ ਹਰ ਇੱਕ ਦਿਲ ਦੀ ਭਾਵਨਾ ਹੈ…’

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਵਿੰਦਰ ਨੱਥੂ ਮਾਜਰਾ ਨੇ ਲਿਖੇ ਹਨ ਅਤੇ ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਉਹ ਗੁਰਚਰਨ ਸਿੰਘ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਫਰੇਮ ਸਿੰਘ (FRAME SINGH) ਨੇ ਤਿਆਰ ਕੀਤਾ ਹੈ। ਇਹ ਗਾਣਾ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ, ਜਿਸ ‘ਚ ਪ੍ਰਭ ਗਿੱਲ ਇੱਕ ਬੱਚੀ ਨੂੰ ਗੋਦ ਚੁੱਕੀ ਦਿਖਾਈ ਦੇ ਰਹੇ ਨੇ ਤੇ ਗੰਭੀਰ ਨਜ਼ਰ ਆ ਰਹੇ ਹਨ।

ਜਿਸ ਤੋਂ ਲੱਗਦਾ ਹੈ ਇਹ ਗੀਤ ਇਮੋਸ਼ਨ ਜ਼ੌਨਰ ਦਾ ਹੋਵੇਗਾ।ਪ੍ਰਭ ਗਿੱਲ ਨੇ ਹੁਣ ਤੱਕ ‘ਪਿਆਰ ਤੇਰੇ ਦਾ ਅਸਰ’, ‘ਨੈਣਾਂ’, ‘ਪਹਿਲੀ ਵਾਰ’, ‘ਜਿਊਣ ਦੀ ਗੱਲ’, ‘ਸ਼ੁੱਕਰ ਦਾਤਿਆ’, ‘ਤੇਰੇ ਬਿਨਾਂ’,’ਇਕ ਰੀਝ’, ‘ਜਾਨ’, ‘ਜ਼ਮਾਨਾ’, ‘ਦੁੱਖ ਯਾਰ ਦੇ’, ‘ਰੂਹ ਦੇ ਦੁੱਖ’,’ਤਾਰਿਆਂ ਦੇ ਦੇਸ’ ਆਦਿ ਹੋਰ ਵੀ ਕਈ ਗੀਤ ਗਾਏ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।ਪ੍ਰਭ ਗਿੱਲ ਨੂੰ ਸੰਗੀਤ ਦੇ ਖੇਤਰ ‘ਚ ਸਖਤ ਮਿਹਨਤ ਕਰਨੀ ਪਈ ਸੀ।

ਪ੍ਰਭ ਗਿੱਲ ਸ਼ੁਰੂ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੁਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦੇ ਸਨ।ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਜਿਵੇਂ ਬੰਬੂਕਾਟ, ਲੌਂਗ ਲਾਚੀ, ਦਾਣਾ ਪਾਣੀ, ਤੇਰੀ ਮੇਰੀ ਜੋੜੀ, ਦਿਲ ਦੀਆਂ ਗੱਲਾਂ ਸਣੇ ਕਈ ਫ਼ਿਲਮਾਂ ‘ਚ ਗੀਤ ਗਾ ਚੁੱਕੇ ਹਨ।ਪ੍ਰਭ ਗਿੱਲ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਣ ਜਾ ਰਹੇ ਹਨ। ਜੀ ਹਾਂ ਉਹ ‘ਯਾਰ ਅਣਮੁੱਲੇ ਰਿਟਰਨ’ ‘ਚ ਹਰੀਸ਼ ਵਰਮਾ ਦੇ ਯੁਵਰਾਜ ਹੰਸ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ।

Related posts

ਵਰਲਡ ਕੱਪ ‘ਚ ਹਾਰ ਮਗਰੋਂ ਅਨੁਸ਼ਕਾ ਨਾਲ ਦੇਸ਼ ਪਰਤੇ ਵਿਰਾਟ, ਮੀਡੀਆ ਤੋਂ ਚੁਰਾਈਆਂ ਨਜ਼ਰਾਂ

On Punjab

Amrita Rao ਤੇ RJ Anmol ਬਣੇ Parents, ਅਦਾਕਾਰਾ ਨੇ ਦਿੱਤਾ ਬੇਟੇ ਨੂੰ ਜਨਮ

On Punjab

Sidhu Moose Wala: ਮੂਸੇਵਾਲਾ ਦੇ ਨਵੇਂ ਗੀਤ ‘VAAR’ ਨੇ ਪਾਈਆਂ ਧਮਾਲ, ਇਕ ਘੰਟੇ ‘ਚ ਮਿਲੇ ਲੱਖਾਂ ਵਿਊਜ਼

On Punjab