PreetNama
ਫਿਲਮ-ਸੰਸਾਰ/Filmy

ਜਾਣੋ ਕੌਣ ਹੈ ਸੈਫ ਅਲੀ ਖ਼ਾਨ ਦੀ ਮਾਂ ਦਾ ਫੈਵਰੇਟ ਪੋਤਾ-ਪੋਤੀ !

Sharmila Favourite Grandchild : ਬਾਲੀਵੁਡ ਦੇ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਅੱਜ ਕੱਲ੍ਹ ਸਿਤਾਰੇ ਲਾਈਵ ਸ਼ੋਅਜ਼ ‘ਚ ਜ਼ਿਆਦਾ ਹਿੱਸਾ ਲੈ ਰਹੇ ਹਨ। ਦਸ ਦੇਈਏ ਕਿ ਬਾਲੀਵੁਡ ਦੀ ਅਦਾਕਾਰਾ ਕਰੀਨਾ ਕਪੂਰ ਖਾਨ ਹਾਲ ਹੀ ਵਿੱਚ ਆਪਣੀ ਸੱਸ ਸ਼ਰਮੀਲਾ ਟੈਗੋਰ ਨਾਲ ਇੱਕ ਸ਼ੋਅ ਵਿੱਚ ਪਹੁੰਚੀ ਸੀ।

ਇਸ ਸ਼ੋਅ ਵਿੱਚ ਉਹਨਾਂ ਤੋਂ ਕਾਫੀ ਮਜ਼ੇਦਾਰ ਸਵਾਲ ਪੁੱਛੇ ਗਏ ਸਨ। ਇਸ ਸ਼ੋਅ ਵਿੱਚ ਕਰੀਨਾ ਕਪੂਰ ਨੇ ਆਪਣੀ ਸੱਸ ਸ਼ਰਮੀਲਾ ਤੋਂ ਬਹੁਤ ਹੀ ਮਜ਼ੇਦਾਰ ਸਵਾਲ ਪੁੱਛਿਆ ਸੀ, ਇਸ ਸਵਾਲ ਦਾ ਜਵਾਬ ਦੇਣਾ ਦਿੱਗਜ ਅਦਾਕਾਰਾ ਸ਼ਰਮੀਲਾ ਲਈ ਕਾਫੀ ਮੁਸ਼ਕਿਲ ਹੋ ਗਿਆ। ਕਰੀਨਾ ਨੇ ਸ਼ਰਮੀਲਾ ਨੂੰ ਪੁੱਛਿਆ ਸੀ ਕਿ ਉਹਨਾਂ ਦੇ ਪੋਤੇ ਪੋਤੀਆਂ ਤੈਮੂਰ, ਇਨਾਯਾ, ਸਾਰਾ ਅਤੇ ਇਬਰਾਹਿਮ ਵਿੱਚੋਂ ਸਭ ਤੋਂ ਪਿਆਰਾ ਕੌਣ ਲਗਦਾ ਹੈ ਤੇ ਉਹਨਾਂ ਦਾ ਫੈਵਰੇਟ ਕੌਣ ਹੈ।
ਸ਼ਰਮੀਲਾ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ । ਸ਼ਰਮੀਲਾ ਟੈਗੋਰ ਨੇ ਕਿਹਾ ‘ਮੈਂ ਹਾਲੇ ਜਿਉਣਾ ਹੈ। ਉਹ ਸਾਰੇ ਇੱਕ ਦੂਜੇ ਤੋਂ ਵੱਖਰੇ ਹਨ ਤੇ ਇਹ ਬਹੁਤ ਹੀ ਅਦਭੁਤ ਹੈ ਕਿ ਦੋ ਵੱਡੇ ਪੋਤਾ ਪੋਤੀ ਹਨ ਤੇ ਦੋ ਬਹੁਤ ਹੀ ਛੋਟੇ ਹਨ। ਇਸ ਲਈ ਮੈਨੂੰ ਸਾਰੇ ਹੀ ਪਿਆਰੇ ਹਨ। ਸਾਰਾ ਨਾਲ ਮੈਨੂੰ ਪਿਆਰ ਹੈ। ਮੈਨੂੰ ਉਸ ‘ਤੇ ਮਾਣ ਹੈ। ਇਬਰਾਹਿਮ ਇੱਕ ਅਜਿਹਾ ਹੈ ਜਿਹੜਾ ਪਟੋਦੀ ਵਾਂਗ ਦਿਖਾਈ ਦਿੰਦਾ ਹੈ ਤੇ ਕ੍ਰਿਕੇਟ ਖੇਡਦਾ ਹੈ’।

Related posts

ਏਅਰਪੋਰਟ ‘ਤੇ ਛਾਈ ਦੀਪਿਕਾ ਪਾਦੁਕੋਣ, ਤਸਵੀਰ ‘ਚ ਦਿਖਿਆ ਬੋਲਡ ਅੰਦਾਜ਼

On Punjab

ਸੁਪਰਹਿੱਟ ਫਿਲਮ ਗਜਨੀ ਦਾ ਬਣ ਰਿਹਾ ਸੀਕੁਅਲ ! ਜਾਣੋ ਕੌਣ ਹੋਵੇਗਾ ਹੀਰੋ ?

On Punjab

ਜਬਰੀਆ ਜੋੜੀ’ ਦੀ ਰਿਲੀਜ਼ ਤਾਰੀਖ਼ ‘ਚ ਬਦਲਾਅ, ਪ੍ਰੋਮੋਸ਼ਨ ‘ਚ ਰੁੱਝੇ ਸਿਧਾਰਥ ਤੇ ਪਰੀਨੀਤੀ

On Punjab