PreetNama
ਖੇਡ-ਜਗਤ/Sports News

ਕ੍ਰਿਕਟ ਤੋਂ ਬਾਅਦ ਹੁਣ ਸਿਆਸਤ ‘ਚ ਪਾਰੀ ਦੀ ਸ਼ੁਰੂਆਤ ਕਰਨਗੇ ਮੁਰਲੀਧਰਨ

Muralitharan Northern Province Governor: ਸ੍ਰੀਲੰਕਾ ਦੇ ਸਾਬਕਾ ਸਪਿਨਰ ਮੁਥੱਈਆ ਮੁਰਲੀਧਰਨ ਹੁਣ ਜਲਦ ਹੀ ਸਿਆਸਤ ਵਿੱਚ ਆਪਣੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ । ਉਨ੍ਹਾਂ ਨੂੰ ਸ੍ਰੀਲੰਕਾ ਦੇ ਉੱਤਰੀ ਸੂਬੇ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ । ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਨੂੰ ਸਵੀਕਾਰ ਕਰਨ ਲਈ ਨਿੱਜੀ ਤੌਰ ‘ਤੇ ਸੱਦਾ ਭੇਜਿਆ ਗਿਆ ਹੈ ।

ਜ਼ਿਕਰਯੋਗ ਹੈ ਕਿ 47 ਸਾਲਾਂ ਸਾਬਕਾ ਕ੍ਰਿਕਟਰ ਮੁਰਲੀਧਰਨ ਨੇ 133 ਟੈਸਟ ਮੈਚਾਂ ਵਿੱਚ ਸੱਭ ਤੋਂ ਵੱਧ 800 ਵਿਕਟਾਂ ਲਈਆਂ ਹਨ । ਮੁਰਲੀਧਰਨ ਨੇ ਸਾਲ 2010 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ । ਮੁਰਲੀਧਰਨ ਨੇ 350 ਵਨਡੇ ਮੁਕਾਬਲਿਆਂ ਵਿੱਚ 534 ਅਤੇ 12 ਟੀ20 ਮੈਚਾਂ ਵਿੱਚ 13 ਵਿਕਟਾਂ ਹਾਸਿਲ ਕੀਤੀਆਂ ਹਨ ।

ਦੱਸ ਦੇਈਏ ਕਿ ਗੌਤਬਾਯਾ ਵੱਲੋਂ ਮੁਰਲੀਧਰਨ ਤੋਂ ਇਲਾਵਾ ਅਨੁਰਾਧਾ ਯਹਮਪਥ ਨੂੰ ਪੂਰਬੀ ਸੂਬੇ ਅਤੇ ਤਿੱਸ ਵਿਤਰਾਣਾ ਨੂੰ ਉੱਤਰੀ ਮੱਧ ਸੂਬੇ ਦਾ ਗਵਰਨਰ ਬਣਾਇਆ ਗਿਆ ਹੈ । ਦਰਅਸਲ, ਅਨੁਰਾਧਾ ਕੌਮੀ ਵਪਾਰ ਮੰਡਲ ਦੀ ਪ੍ਰਧਾਨ ਅਤੇ ਗਾਰਮੈਂਟ ਐਕਸਪੋਰਟ ਕੰਪਨੀ ਦੀ ਡਾਇਰੈਕਟਰ ਹਨ, ਜਦਕਿ ਵਿਤਰਾਣਾ ਲੰਕਾ ਸਮਾ ਸਮਾਜ ਪਾਰਟੀ ਦੇ ਨੇਤਾ ਹਨ ।

Related posts

Tokyo Paralympics 2020 ‘ਚ ਭਾਰਤ ਨੂੰ ਤਗੜਾ ਝਟਕਾ, ਵਿਨੋਦ ਕੁਮਾਰ ਨੇ ਗਵਾਇਆ ਬ੍ਰੌਨਜ਼ ਮੈਡਲ

On Punjab

ਬੇਨਕ੍ਰਾਫਟ ਦੇ ਬਿਆਨ ਨਾਲ ਮੁਡ਼ ਚਰਚਾ ‘ਚ Sandpaper Gate, ਐਡਮ ਗਿਲਕ੍ਰਿਸਟ ਤੇ ਮਾਈਕਲ ਕਲਾਰਕ ਨੇ ਦਿੱਤੀ ਵੱਡੀ ਪ੍ਰਤੀਕਿਰਿਆ

On Punjab

ਕਮਰਿਆਂ ‘ਚ ਅਭਿਆਸ ਕਰ ਰਹੇ ਹਨ ਭਾਰਤੀ ਨਿਸ਼ਾਨੇਬਾਜ਼

On Punjab