PreetNama
ਖੇਡ-ਜਗਤ/Sports News

ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ‘ਚ ਦੂਜੇ ਸਾਲ ਵੀ ਭਾਰਤੀ ਸਭ ਤੋਂ ਅੱਗੇ

ਕੈਨਬਰਾ: ਆਸਟ੍ਰੇਲੀਆਈ ਨਾਗਰਿਕਤਾ ਲੈਣ ‘ਚ ਭਾਰਤ ਦੇ ਲੋਕ ਦੁਨੀਆ ‘ਚ ਸਭ ਤੋਂ ਅੱਗੇ ਹਨ। ਤਾਜ਼ਾ ਰਿਪੋਰਟ ਮੁਤਾਬਕ ਲਗਾਤਾਰ ਦੂਜੇ ਸਾਲ ਭਾਰਤੀ ਲੋਕ ਹੋਰ ਦੇਸ਼ਾਂ ਦੀ ਤੁਲਨਾ ‘ਚ ਸਭ ਤੋਂ ਜ਼ਿਆਦਾ ਆਸਟ੍ਰੇਲੀਆਈ ਨਾਗਰਿਕਤਾ ਲੈਣ ‘ਚ ਕਾਮਯਾਬ ਹੋਏ ਹਨ। ਇਸ ਬਾਰੇ ਜਾਣਕਾਰੀ ਆਸਟ੍ਰੇਲੀਆਈ ਗ੍ਰਹਿ ਮੰਤਰਾਲਾ ਨੇ ਦਿੱਤੀ ਹੈ।

ਰਿਪੋਰਟ ਮੁਤਾਬਕ ਸਾਲ 2018-19 ‘ਚ 200 ਦੇਸ਼ਾਂ ਦੇ ਕੁਲ 1.27 ਲੱਖ ਲੋਕਾਂ ਨੂੰ ਆਸਟ੍ਰੇਲੀਆਈ ਨਾਗਰਿਕਤਾ ਮਿਲੀ। ਜਿਨ੍ਹਾਂ ‘ਚ ਸਿਰਫ ਭਾਰਤ ਦੇ 28,470 ਲੋਕ ਸੀ ਜੋ ਕਿ ਕੁਲ ਗਿਣਤੀ ਦਾ 22.3 % ਹਿੱਸਾ ਹੈ। ਦੱਸ ਦਈਏ ਕਿ ਪਿਛਲੇ ਸਾਲ ਦੀ ਤੁਲਨਾ ‘ਚ ਇਸ ਸਾਲ ਆਸਟ੍ਰੇਲੀਆਈ ਨਾਗਰਿਕਤਾ ਲੈਣ ਵਾਲਿਆਂ ਦੀ ਗਿਣਤੀ ‘ਚ 58 ਫੀਸਦ ਦਾ ਇਜਾਫਾ ਹੋਇਆ ਹੈ।

ਇਸ ਤੋਂ ਪਹਿਲਾਂ ਸਾਲ 2017-18 ‘ਚ ਵੀ ਆਸਟ੍ਰੇਲੀਆ ਦੀ ਨਾਗਰਿਕਤਾ ਲੈਣ ਵਾਲਿਆਂ ‘ਚ ਸਭ ਤੋਂ ਜ਼ਿਆਦਾ ਭਾਰਤੀ ਹੀ ਸੀ। ਪਿਛਲੇ ਸਾਲ 80,649 ਲੋਕਾਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਮਿਲੀ ਜਿਸ ‘ਚ 17,756 ਲੋਕ ਭਾਰਤੀ ਸੀ। ਇਸੇ ਸਾਲ ਤਾਂ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਵੀ ਪਿੱਛੇ ਛੱਡ ਦਿੱਤਾ ਸੀ।

Related posts

ਆਈਸੀਸੀ ਟੀ-20 ਵਰਲਡ ਕੱਪ ਫਾਈਨਲ ‘ਚ ਪਹੁੰਚੀ ਇੰਡੀਆ ਟੀਮ

On Punjab

IPL-12: ਸਾਹ ਰੋਕਣ ਵਾਲੇ ਮੈਚ ‘ਚ ਮੁੰਬਈ ਨੇ ਚੇਨੰਈ ਕੀਤੀ ਚਿੱਤ

On Punjab

ਮੁੰਬਈ ਨੇ ਪੰਜਵੀਂ ਵਾਰ ਕੀਤਾ ਆਈਪੀਐਲ ਦਾ ਖਿਤਾਬ ਆਪਣੇ ਨਾਮ, ਦਰਜ ਕੀਤੀ ਸ਼ਾਨਦਾਰ ਜਿੱਤ

On Punjab