PreetNama
ਫਿਲਮ-ਸੰਸਾਰ/Filmy

ਅਦਾਕਾਰਾ ਬਣਨ ਤੋਂ ਪਹਿਲਾਂ ਮਲਿੱਕਾ ਨੇ ਪਤੀ ਨੂੰ ਦਿੱਤਾ ਸੀ ਤਲਾਕ, ਕਰਦੀ ਸੀ ਇਹ ਕੰਮ

Happy Birthday Mallika Sherawat : ਬਾਲੀਵੁਡ ਵਿੱਚ ਇੰਟੀਮੇਟ ਸੀਨ ਅਤੇ ਕਿਸਿੰਗ ਦੌਰ ਸ਼ੁਰੂ ਕਰਨ ਵਾਲੀ ਅਦਾਕਾਰਾ ਮਲਿੱਕਾ ਸ਼ੇਰਾਵਤ ਅੱਜ ਆਪਣਾ 43ਵਾਂ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ।ਮਲਿੱਕਾ ਨੇ ਸਾਲ 2003 ਵਿੱਚ ਆਈ ਫਿਲਮ ‘ਖੁਆਇਸ਼’ ਤੋਂ ਬਾਲੀਵੁਡ ਵਿੱਚ ਡੈਬਿਊ ਕੀਤਾ ਸੀ।ਇਸ ਫਿਲਮ ਵਿੱਚ ਮਲਿੱਕਾ ਨੇ ਬੋਲਡ ਸੀਨ ਦੇ ਕੇ ਸਨਸਨੀ ਮਚਾ ਦਿੱਤੀ ਸੀ।ਫਿਲਮ ਵਿੱਚ ਮਲਿੱਕਾ ਨੇ 17 ਕਿਸਿੰਗ ਸੀਨ ਦਿੱਤੇ ਸਨ।ਮਲਿੱਕਾ ਹੁਣ ਬਾਲੀਵੁਡ ਹੀ ਨਹੀਂ ਇੰਟਰਨੈਸ਼ਨਲ ਸਟਾਰ ਬਣ ਚੁੱਕੀ ਹੈ।ਮਲਿੱਕਾ ਸ਼ੇਰਾਵਤ ਨੇ ਜਨਮਦਿਨ ਤੇ ਤੁਹਾਨੂੰ ਜਿੰਦਗੀ ਦੇ ਨਾਲ ਜੁੜੇ ਕਈ ਰਾਜ਼ ਕਈ ਰਾਜ਼ ਦੱਸਣ ਜਾ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਦਾ ਅਸਲੀ ਨਾਮ ਮਲਿੱਕਾ ਨਹੀਂ ਬਲਕਿ ਰੀਮਾ ਲਾਂਬਾ ਹੈ।ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਮਲਿੱਕਾ ਰੱਖ ਲਿਆ ਸੀ।ਮਲਿੱਕਾ ਨੇ ਹਿੰਦੀ ਦੇ ਇਲਾਵਾ ਇੰਗਲਿਸ਼ ਅਤੇ ਚਾਈਨੀਜ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।ਮਲਿੱਕਾ ਫਿਲਹਾਲ ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹੈ।

ਇੱਕ ਸਮੇਂ ਸੀ ਜਦੋਂ ਮਲਿੱਕਾ ਨੂੰ ਬਾਲੀਵੁਡ ਦੀ ਸੈਕਸ ਸਿੰਬਲ ਕਿਹਾ ਜਾਂਦਾ ਸੀ। ਮਲਿੱਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਲੇ ਹੀ ਫਿਲਮ ‘ਖੁਆਇਸ਼’ ਤੋਂ ਕੀਤੀ ਹੋਵੇ ਪਰ ਉਨ੍ਹਾਂ ਨੂੰ ਪਹਿਚਾਣ ਫਿਲਮ ਮਰਡਰ ਤੋਂ ਮਿਲੀ। ਫਿਲਮ ਵਿੱਚ ਮਲਿੱਕਾ ਦੇ ਹੀਰੋ ਇਮਰਾਨ ਹਾਸ਼ਮੀ ਸਨ।ਮਲਿੱਕਾ ਨੇ ਲਵ ਸਟੋਰੀ ਦੇ ਇਲਾਵਾ ਕਾਮੇਡੀ ਫਿਲਮਾਂ ਵਿੱਚ ਵੀ ਕੰਮ ਕੀਤਾ। ਪਿਆਰ ਕੇ ਸਾਈਡਅਫੈਕਟ , ਆਪਕਾ ਸਰੂਰ ਅਤੇ ਡਬਲ ਧਮਾਲ ਉਨ੍ਹਾਂ ਦੀਆਂ ਹਿੱਟ ਕਾਮੇਡੀ ਫਿਲਮਾਂ ਸਨ।

ਇਸ ਨਾਲ ਜੇਕਰ ਹਾਲੀਵੁਡ ਦੀ ਗੱਲ ਕਰੀਏ ਤਾਂ ਮਲਿੱਕਾ ਨੇ ਹਿੱਸਸਸ ਅਤੇ ਪਾਲਿਟਿਕਸ ਆਫ ਲਵ ਵਿੱਚ ਕੰਮ ਕੀਤਾ। ਹਿਸਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮੀ ਮਲਿੱਕਾ ਨੇ ਪਹਿਲਾਂ ਬਾਲੀਵੁਡ ਅਤੇ ਫਿਰ ਹਾਲੀਵੁਡ ਤੱਕ ਦਾ ਸਫਰ ਤੈਅ ਕੀਤਾ।ਪਰ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਵੀ ਮਲਿੱਕਾ ਦੀ ਜਿੰਦਗੀ ਵਿੱਚ ਕੁੱਝ ਅਜਿਹਾ ਹੋਇਆ ਸੀ ਜਿਸਦਾ ਜਿਕਰ ਉਹ ਕਿਸੇ ਦੇ ਨਾਲ ਉਹ ਨਹੀਂ ਕਰਨਾ ਚਾਹੁੰਦੀ।ਪੜਾਈ ਪੂਰੀ ਕਰਨ ਤੋਂ ਬਾਅਦ ਮਲਿੱਕਾ ਇੱਕ ਹੇਅਰ ਹੌਸਟੈੱਸ ਦੇ ਤੌਰ ਤੇ ਕੰਮ ਕਰਨ ਲੱਗੀ। ਇਹ ਹੀ ਨਹੀਂ ਉਨ੍ਹਾਂ ਦੀ ਮੁਲਾਕਾਤ ਪਾਇਲਟ ਕਰਨ ਸਿੰਘ ਗਿਲ ਨਾਲ ਹੋਈ। ਕੰਮ ਦੇ ਦੌਰਾਨ ਇੱਕ ਦੂਜੇ ਦੇ ਨਾਲ ਪਿਆਰ ਹੋਇਆ ਅਤੇ ਫਿਰ ਵਿਆਹ ਕਰ ਲਿਆ ਪਰ ਮਲਿੱਕਾ ਦੇ ਉੱਚੇ ਸੁਪਨੇ ਦੇ ਅੱਗੇ ਇਹ ਵਿਆਹ ਟਿਕ ਨਾ ਪਾਇਆ।

ਕਰਨ ਅਤੇ ਮਲਿੱਕਾ ਦਾ ਵਿਆਹ ਕਰੀਬ ਸਾਲ ਤੱਕ ਚਲਿਆ, ਇਸ ਤੋਂ ਬਾਅਦ ਮਲਿੱਕਾ ਨੇ ਕਰਨ ਤੋਂ ਤਲਾਕ ਲੈ ਲਿਆ।ਫਿਲਮਾਂ ਵਿੱਚ ਕੰਮ ਕਰਨ ਦੇ ਲਈ ਮਲਿੱਕਾ ਹਰਿਆਣਾ ਛੱਡ ਕੇ ਮੁੰਬਈ ਆ ਗਈ। ਖਬਰਾਂ ਅਨੁਸਾਰ ਮਲਿੱਕਾ ਦਾ ਇੱਕ ਬੇਟਾ ਵੀ ਹੈ, ਕੁੱਝ ਸਮੇਂ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਪਰ ਮਲਿੱਕਾ ਨੇ ਆਪਣੇ ਵਿਆਹ ਦੀ ਗੱਲ ਨੂੰ ਕਦੇ ਸਵੀਕਾਰ ਨਹੀਂ ਕੀਤਾ।ਜਦੋਂ ਮਲਿੱਕਾ ਨੇ ਬਾਲੀਵੁਡ ਵਿੱਚ ਆਉਣ ਦਾ ਫੈਸਲਾ ਕੀਤਾ ਤਾਂ ਫੈਮਿਲੀ ਉਨ੍ਹਾਂ ਦੀ ਕਾਫੀ ਨਾਰਾਜ਼ ਹੋਈ ਪਰ ਹੁਣ ਘਰਵਾਲਿਆਂ ਨੇ ਮਲਿੱਕਾ ਨੂੰ ਸਵੀਕਾਰ ਕਰ ਲਿਆ ਹੈ।

ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਮਲਿੱਕਾ ਨੇ ਅਮਿਤਾਭ ਅਤੇ ਸ਼ਾਹਰੁਖ ਵਰਗੇ ਵੱਡੇ ਸਟਾਰਜ਼ ਨਾਲ ਕੁੱਝ ਐਡ ਫਿਲਮਾਂ ਵਿੱਚ ਕੀਤੀਆਂ ਹਨ। ਮਲਿੱਕਾ ਦੀ ਫਿਲਮ ਮਰਡਰ ਇੱਕ ਵੱਡੀ ਹਿੱਟ ਸਾਬਿਤ ਹੋਈ ਸੀ। ਇਸਦੇ ਲਈ ਉਨ੍ਹਾਂ ਨੂੰ ਜੀ ਸਿਨੇ ਐਵਾਰਡਜ਼ ਦੇ ਵਲੋਂ ਬੈਸਟ ਅਦਾਕਾਰਾ ਦੇ ਲਈ ਨੌਮੀਨੇਟ ਵੀ ਕੀਤਾ ਗਿਆ ਸੀ। ਫਿਲਹਾਲ ਮਲਿੱਕਾ ਲੰਬੇ ਸਮੇਂ ਤੋਂ ਬਾਲੀਵੁਡ ਤੋਂ ਦੂਰ ਹੈ। ਖਬਰਾਂ ਅਨੁਸਾਰ ਉਹ ਇੱਕ ਫ੍ਰੈਂਚ ਬਿਜਨੈੱਸਮੈਨ ਨੂੰ ਡੇਟ ਕਰ ਰਹੀ ਹੈ।ਮਲਿੱਕਾ ਦੇ ਬੁਆਏਫ੍ਰੈਂਡ ਦਾ ਨਾਮ ਸਾਈਰਿਲ ਆਕਸਜੇਨਫੇਂਸ ਹੈ।ਉਹ ਇੱਕ ਬਿਜਨੈੱਸ ਟਾਈਕੂਨ ਹੈ।ਮਲਿੱਕਾ ਅਤੇ ਸਾਈਰਲ ਦੀ ਪਹਿਲੀ ਮੁਲਾਕਾਤ ਪੈਰਿਸ ਵਿੱਚ ਹੀ ਹੋਈ ਸੀ। ਹੌਲੇ ਹੌਲੇ ਦੋਹਾਂ ਨੂੰ ਪਿਆਰ ਹੋਇਆ , ਖਬਰਾਂ ਅਨੁਸਾਰ ਉਹ ਬਹੁਤ ਰੋਮਾਂਟਿਕ ਹਨ ਅਤੇ ਵੈਲੇਂਟਾਈਨ ਡੇਅ ਤੇ ਸਾਈਰਿਲ ਨੇ ਮਲਿੱਕਾ ਨੂੰ ਇੱਕ ਲਗਜਰੀ ਗੱਡੀ ਗਿਫਟ ਕੀਤੀ ਸੀ।

Related posts

ਮਿਸ ਪੂਜਾ ਦੇ ਗੀਤਾਂ ‘ਤੇ ਇਹਨਾਂ ਵਿਦੇਸ਼ੀਆਂ ਨੇ ਪਾਇਆ ਭੰਗੜਾ

On Punjab

Adipurush Songh Ram Siya Ram : 5 ਭਾਸ਼ਾਵਾਂ ‘ਚ ਰਿਲੀਜ਼ ਹੋਇਆ ਆਦੀਪੁਰਸ਼ ਦਾ ‘ਰਾਮ ਸੀਆ ਰਾਮ’ ਗਾਣਾ, ਜਿੱਤਿਆ ਫੈਨਜ਼ ਦਾ ਦਿਲ

On Punjab

Rajesh Khanna Birthday : ਜਦੋਂ ਰਾਜੇਸ਼ ਖੰਨਾ ਨੂੰ ਆਪਣੀ ਫਿਲਮ ’ਚ ਲੈਣ ਲਈ ਮੇਕਰਜ਼ ਨੇ ਲਗਾ ਦਿੱਤੀ ਸੀ ਹਸਪਤਾਲ ’ਚ ਲਾਈਨ

On Punjab