PreetNama
ਖਾਸ-ਖਬਰਾਂ/Important News

ਬੰਬ ਧਮਾਕਿਆਂ ਨੇ ਦਹਿਲਾਇਆ ਅਫਗਾਨੀਸਤਾਨ, ਹੁਣ ਤਕ 62 ਮੌਤਾਂ ਅਤੇ 100 ਤੋਂ ਜ਼ਿਆਦਾ ਜ਼ਖ਼ਮੀ

ਕਾਬੁਲ: ਪੂਰਬੀ ਅਫਗਾਨੀਸਤਾਨ ‘ਚ ਸ਼ੁੱਕਰਵਾਰ ਨੂੰ ਇੱਕ ਮਸਜਿਦ ‘ਚ ਹੋਏ ਧਮਾਕਿਆਂ ‘ਚ ਹੁਣਤਕ 62 ਨਮਾਜ਼ਿਆਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ‘ਚ ਭਾਰੀ ਗਿਣਤੀ ‘ਚ ਲੋਕ ਮੌਜੂਦ ਸੀ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਦਾਰੀ ਅਜੇ ਤਕ ਕਿਸੇ ਨੇ ਨਹੀ ਲਈ।

ਨਾਂਗਰਹਾਰ ਖੇਤਰ ਦੇ ਗਵਰਨਰ ਦੇ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਦੱਸਿਆ ਕਿ ਹਸਕਾ ਮੇਨਾ ਜ਼ਿਲ੍ਹੇ ਦੇ ਜਾਵ ਦਾਰਾ ਇਲਾਕੇ ਦੀ ਮਸਜਿਦ ਅੰਦਰ ਕਈ ਵਿਸਫੋਟ ਹੋਏ। ਧਮਾਕਿਆਂ ‘ਚ ਮਸਜਿਦ ਦੀ ਛੱਤ ਪੂਰੀ ਤਰ੍ਹਾਂ ਢਹਿ ਗਈ। ਇਲਾਕੇ ਦੀ ਕਮੇਟੀ ਮੈਂਬਰ ਸੋਹਰਾਬ ਕਾਦਰੀ ਨੇ ਦੱਸਿਆ ਕਿ ਸੌ ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ‘ਚ ਕਈਆਂ ਦੀ ਹਾਲਤ ਗੰਭਰਿ ਹੈ। ਅਜਿਹੇ ‘ਚ ਮਰਣ ਵਾਲਿਆਂ ਦੀ ਗਿਣਤੀ ‘ਚ ਵੀ ਵਾਧਾ ਹੋ ਸਕਦਾ ਹੈ।
ਧਮਾਕੇ ਨਾਲ ਮਸਜਿਦ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਧਮਾਕੇ ਦੀ ਜ਼ਿੰਮੇਦਾਰੀ ਅਜੇ ਤਕ ਕਿਸੇ ਨੇ ਨਹੀ ਲਈ ਹੈ। ਨਿਊਜ਼ ਏਜੰਸੀ ਟੋਲੋ ਮੁਤਾਬਕ ਤਾਲਿਬਾਨ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।

Related posts

ਪੰਜਾਬ ‘ਚ ਖਾਲਿਸਤਾਨ ਦਾ ਪੈਰ ਪਸਾਰਨਾ ਨਾਮੁਮਕਿਨ, ਭਾਜਪਾ ਦੇ ਮੰਚ ‘ਤੇ ਬੋਲੇ CM ਭਗਵੰਤ ਮਾਨ

On Punjab

ਪਿਆਜ਼ ਖਾਣ ਨਾਲ ਅਮਰੀਕਾ-ਕੈਨੇਡਾ ‘ਚ ਇੰਫੈਕਟਿਡ ਹੋ ਰਹੇ ਲੋਕ, ਹਸਤਾਲਾਂ ‘ਚ ਵੱਡੀ ਗਿਣਤੀ ਲੋਕ ਦਾਖਲ

On Punjab

140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab