PreetNama
ਖਾਸ-ਖਬਰਾਂ/Important News

ਭਾਰਤ ‘ਤੇ ਅੱਤਵਾਦੀ ਹਮਲੇ ਦਾ ਖਤਰਾ! ਅਮਰੀਕਾ ਨੇ ਕਸ਼ਮੀਰ ਬਾਰੇ ਕੀਤਾ ਚੌਕਸ

ਵਾਸ਼ਿੰਗਟਨ: ਭਾਰਤ ‘ਚ ਅੱਤਵਾਦੀ ਹਮਲਿਆਂ ਨੂੰ ਲੈ ਕੇ ਅਮਰੀਕਾ ਨੇ ਵੱਡਾ ਬਿਆਨ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਅੱਤਵਾਦੀ ਭਾਰਤ ‘ਚ ਹਮਲਾ ਕਰ ਸਕਦੇ ਹਨ। ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਕਾਬੂ ‘ਚ ਰੱਖੇ ਤਾਂ ਇਨ੍ਹਾਂ ਹਮਲਿਆਂ ਨੂੰ ਰੋਕਿਆ ਜਾ ਸਕਦਾ ਹੈ।

ਭਾਰਤ ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਰੱਖਿਆ ਮੰਤਰੀ ਰੈਂਡਲ ਸ਼ਰਾਈਵਰ ਨੇ ਵਾਸ਼ਿੰਗਟਨ ਦੀ ਜਨਤਾ ਨੂੰ ਕਿਹਾ ਕਿ ਕਸ਼ਮੀਰ ‘ਤੇ ਫੈਸਲੇ ਤੋਂ ਬਾਅਦ ਕਈਆਂ ਨੂੰ ਡਰ ਹੈ ਕਿ ਅੱਤਵਾਦੀ ਸਰਹੱਦ ਪਾਰ ਤੋਂ ਹਮਲਿਆਂ ਨੂੰ ਅੰਜ਼ਾਮ ਦੇ ਸਕਦੇ ਹਨ।

ਰੱਖਿਆ ਮੰਤਰੀ ਰੈਂਡਲ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਤਰ੍ਹਾਂ ਦੀ ਕੋਈ ਜੰਗ ਚਾਹੇਗਾ ਜਾਂ ਉਸ ਦਾ ਸਮਰਥਨ ਕਰੇਗਾ।” ਚੀਨ ਦੇ ਪਾਕਿ ਨੂੰ ਦਿੱਤੇ ਜਾ ਰਹੇ ਸਮਰਥਨ ‘ਤੇ ਰੈਂਡਲ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਕੁਝ ਹੱਦ ਤਕ ਕੂਟਨੀਤਕ ਤੇ ਸਿਆਸੀ ਸਮਰਥਨ ਹੈ।”

ਪੈਂਟਾਗਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ, “ਚੀਨ ਪਾਕਿਸਤਾਨ ਨੂੰ ਅੰਤਰਾਸ਼ਟਰੀ ਮੰਚ ‘ਤੇ ਸਮਰਥਨ ਦਿੰਦਾ ਹੈ ਹੈ। ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਮੁੱਦਾ ਲੈ ਜਾਇਆ ਜਾਵੇ ਜਾਂ ਨਹੀਂ, ਇਸ ਬਾਰੇ ਕੁਝ ਚਰਚਾ ਹੋਈ ਤਾਂ ਚੀਨ ਇਸ ‘ਚ ਪਾਕਿ ਦਾ ਸਾਥ ਦੇਵੇਗਾ ਪਰ ਇਸ ਤੋਂ ਜ਼ਿਆਦਾ ਚੀਨ ਕੁਝ ਨਹੀਂ ਕਰ ਸਕਦਾ।”

ਸ਼ਰਾਇਵਰ ਨੇ ਕਿਹਾ ਕਿ ਭਾਰਤ, ਚੀਨ ਨਾਲ ਸਥਾਈ ਸਬੰਧ ਚਾਹੁੰਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਸ਼ਰਾਇਵਰ ਨੇ ਕਿਹਾ ਕਿ ਅਮਰੀਕਾ ਉਸ ਦੇ ਨਾਲ ਗੱਲਬਾਤ ਕਰ ਰਿਹਾ ਹੈ।

Related posts

ਜੌਰਜ ਦੀ ਛੋਟੀ ਧੀ ਨੇ ਵੀਡੀਓ ਕਾਲ ਦੌਰਾਨ ਪੁੱਛਿਆ ਅਜਿਹਾ ਸਵਾਲ, ਉਪ ਰਾਸ਼ਟਪਤੀ ਵੀ ਪੈ ਗਏ ਭੰਬਲਭੂਸੇ ‘ਚ

On Punjab

ਅਮਰੀਕਾ ਦੀਆਂ ਸੜਕਾਂ ਤੇ ਦੇਖਣ ਨੂੰ ਮਿਲੀ ਦਹਿਸ਼ਤ, 25 ਸ਼ਹਿਰਾਂ ‘ਚ ਲਗਿਆ ਕਰਫਿਊ

On Punjab

ਮੁੰਬਈ ਦੇ ਕਾਲਜ ਵਿਚ ਹਿਜਾਬ ਪਾਉਣ ’ਤੇ ਰੋਕ ਖ਼ਿਲਾਫ਼ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

On Punjab