74.44 F
New York, US
August 28, 2025
PreetNama
ਖਾਸ-ਖਬਰਾਂ/Important News

ਭਾਰਤ ਨਾਲ ਕਸ਼ਮੀਰ ਮੁੱਦੇ ‘ਤੇ ਗੱਲ ਤੋਰਨ ਲਈ ਪਾਕਿ ਨੇ ਰੱਖੀ ਵੱਡੀ ਸ਼ਰਤ

ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ‘ਤੇ ਲਾਈਆਂ ਪਾਬੰਦੀਆਂ ਹਟਾਉਣ ਤਕ ਭਾਰਤ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ। ‘ਡਾਅਨ ਨਿਊਜ਼’ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ‘ਬੀਬੀਸੀ ਉਰਦੂ’ ਨੂੰ ਦਿੱਤੀ ਇੰਟਰਵਿਊ ਵਿੱਚ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਨਾਲ ਦੁਵੱਲੀ ਗੱਲਬਾਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਤੇ ਉਹ ਤੀਜੀ ਧਿਰ ਦੀ ਵਿਚੋਲਗੀ ਦਾ ਵੀ ਸਵਾਗਤ ਕਰੇਗਾ।

ਉਨ੍ਹਾਂ ਕਿਹਾ ਕਿ ਗੱਲਬਾਤ ਤਾਂ ਹੀ ਹੋ ਸਕਦੀ ਹੈ ਜੇ ਭਾਰਤ ਕਸ਼ਮੀਰ ਵਿੱਚ ਲੱਗੀਆਂ ਪਾਬੰਧੀਆਂ ਹਟਾ ਲੈਂਦਾ ਹੈ, ਜੋ ਉਸ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਲਾਈਆਂ ਹਨ। ਪਰ ਇਸ ਦੇ ਨਾਲ ਹੀ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਗੱਲਬਾਤ ਲਈ ਭਾਰਤ ਵੱਲੋਂ ਕੋਈ ਅਨੁਕੂਲ ਮਾਹੌਲ ਨਹੀਂ ਦਿੱਸਿਆ।

ਇਸ ਦੇ ਨਾਲ ਹੀ ਯੁੱਧ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਦੇ ਹਮਲਾਵਰ ਨੀਤੀ ਨਹੀਂ ਅਪਣਾਈ ਤੇ ਹਮੇਸ਼ਾਂ ਸ਼ਾਂਤੀ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਯੁੱਧ ਨਾਲ ਲੋਕ ਮਾਰੇ ਜਾਣਗੇ ਤੇ ਪੂਰੀ ਦੁਨੀਆ ਇਸ ਤੋਂ ਪ੍ਰਭਾਵਤ ਹੋਏਗੀ, ਇਸ ਲਈ ਲੜਾਈ ਦਾ ਕੋਈ ਵਿਕਲਪ ਨਹੀਂ ਹੈ।

Related posts

Road Accident : ਸੜਕ ਹਾਦਸੇ ‘ਚ ਦੋ ਪੰਜਾਬੀਆਂ ਦੀ ਦਰਦਨਾਕ ਮੌਤ

On Punjab

ਕੈਨੇਡਾ ਦਾ ਨਿਆਗਰਾ ਫਾਲਸ ਵੀ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ

On Punjab

ਐੱਚ-1ਬੀ ਵੀਜ਼ਾ ਦਾ ਸੰਚਾਲਨ ਦੇਸ਼ ਦੀਆਂ ਜ਼ਰੂਰਤਾਂ ਮੁਤਾਬਕ ਨਹੀਂ, ਤਕਨੀਕੀ ਕੰਪਨੀਆਂ ਹਜ਼ਾਰਾਂ ਕਾਮਿਆਂ ਨੂੰ ਨਿਯੁਕਤ ਕਰਨ ਲਈ ਐੱਚ-1ਬੀ ’ਤੇ ਨਿਰਭਰ

On Punjab