PreetNama
ਸਿਹਤ/Health

ਕਣਕ ਦੀ ਰੋਟੀ ਨਾਲ ਠੀਕ ਕਰੋ ਲੱਕ ਦਰਦ

ਨਵੀਂ ਦਿੱਲੀ : ਦੇਸ਼ ਦੇ 80 ਫੀਸਦੀ ਲੋਕ ਅੱਜ ਲੱਕ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹਨ।ਲੋਕਾਂ ‘ਚ ਦਰਦ ਸਹਿਣ ਦੀ ਤਾਕਤ ਹੀ ਨਹੀਂ ਹੈ।ਇਸੇ ਲਈ ਉਹ ਸਭ ਤੋਂ ਪਹਿਲਾਂ ਪੇਨਕਿਲਰ ਵੱਲ ਦੌੜਦੇ ਹਨ ।ਪਰ ਹੁਣ ਇਕ ਤਾਜ਼ਾ ਖੋਜ ਤੋਂ ਪਤਾ ਲੱਗਿਆ ਹੈ ਕਿ ਪੈਰਾਸਿਟਾਮੋਲ ਲੱਕ ਦਰਦ ਲਈ ਕਾਰਗਰ ਨਹੀਂ। ਇਸ ਦਾ ਅਸਰ ਇਕ ਮਿੱਠੀ ਗੋਲੀ ਜਿੰਨਾ ਹੀ ਹੈ, ਉਲਟਾ ਲਿਵਰ ‘ਤੇ ਇਸ ਦਾ ਅਸਰ ਚਾਰ ਗੁਣਾ ਵਧੇਰੇ ਪੈਂਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਖਿਰ ਲੱਕ ਦਰਦ ਦਾ ਸਟੀਕ ਇਲਾਜ ਕੀ ਹੈ?ਕੀ ਹੁੰਦਾ ਏ ਲੱਕ ਦਰਦ
ਆਮ ਤੌਰ ‘ਤੇ ਭਾਰੀਆਂ ਚੀਜ਼ਾਂ ਚੁੱਕਣ ਜਾਂ ਖੇਡਣ ਸਮੇਂ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ।ਜਿਸ ਕਾਰਨ ਮਾਸਪੇਸ਼ੀਆਂ ‘ਚ ਦਰਦ ਤੇ ਮੁੜਨ ‘ਚ ਤਕਲੀਫ ਮਹਿਸੂਸ ਹੁੰਦੀ ਹੈ। ਵੱਖ ਵੱਖ ਵਿਅਕਤੀਆਂ ‘ਚ ਲੱਕ ਦਰਦ ਦੇ ਵੱਖ ਵੱਖ ਕਾਰਨ ਹੋ ਸਕਦੇ ਹਨ।ਇਸ ਲਈ ਸਾਰਿਆਂ ਵਾਸਤੇ ਇਲਾਜ ਦਾ ਇੱਕੋ ਤਰੀਕਾ ਨਹੀਂ ਹੋ ਸਕਦੈ , ਕਈ ਜਿਨ੍ਹਾਂ ਦੇ ਪੱਠੇ ਖਿੱਚੇ ਹੋਣ ਉਹ ਸੇਕ ਦੇਣ ਨਾਲ ਹੀ ਠੀਕ ਹੋ ਸਕਦੇ ਨੇ ਹੋਰਨਾਂ ਲਈ ਗਰਮ ਪਾਣੀ ਦੀ ਟਕੋਰ ਲਾਹੇਵੰਦਾ ਰਹਿੰਦਾ ਹੈ ।ਇਸ ਦੇ ਉਲਟ ਦੂਜਿਆਂ ਨੂੰ ਠੰਢੇ ਇਲਾਜ ਭਾਵ ਬਰਫ਼ (ਆਈਸ ਪੈਕ ਐਪਲੀਕੇਸ਼ਨ) ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਲੱਕ ਦਰਦ ਦੂਰ ਕਰਨ ਲਈ ਸੁੰਢ ਤੇ ਧਨੀਏ ਨੂੰ ਰਾਤ ਨੂੰ ਪਾਣੀ ‘ਚ ਭਿਓ ਦਿਓ। ਰੋਜ਼ ਸਵੇਰੇ ਉੱਠ ਕੇ ਪੀਓ ਇਸ ਨਾਲ ਵੀਂ ਬਹੁਤ ਫਾਇਦਾ ਮਿਲੇਗਾ।ਅੰਦਰੂਨੀ ਦਰਦ ਦੂਰ ਕਰਨ ਲਈ ਕਣਕ ਦੀ ਰੋਟੀ ਨੂੰ ਪਾਸਿਓ ਸੇਕ ਲਓ ਕੱਚੇ ਪਾਸੇ ਹਲਦੀ ਤੇ ਤੇਲ ਲਾਓ, ਫਿਰ ਇਸਨੂੰ ਦਰਦ ਵਾਲੀ ਥਾਂ ‘ਤੇ ਬੰਨੋ, ਇਸ ਤਰ੍ਹਾਂ ਕਰਨ ਨਾਲ ਅੰਦਰੂਨੀ ਦਰਦ ਦੂਰ ਹੋਵੇਗੀ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਕੋਸ਼ਿਸ਼ ਕੀਤੀ ਜਾਏ ਕਿ ਉੱਠਣ-ਬੈਠਣ ਵੇਲੇ ਸਰੀਰ ਨੂੰ ਸੰਤੁਲਿਤ ਰੱਖਿਆ ਜਾਏ ਅਤੇ ਸਰੀਰ ਦੇ ਇਕੋ ਹਿੱਸੇ ‘ਤੇ ਬਹੁਤਾ ਜ਼ੋਰ ਦੇਣ ਤੋਂ ਬਚਿਆ ਜਾਏ। ਆਫਿਸ ‘ਚ ਬੈਠਣ ਦੇ ਗਲਤ ਢੰਗ ਨਾਲ ਦਰਦ ਹੋਣਾ ਲਾਜ਼ਮੀ ਹੈ।

Related posts

ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਅਟਾਰੀ ਤੋਂ ਸ਼ੁਰੂ ਕਰੇਗਾ

On Punjab

Parkinsons Disease : ਪਾਰਕਿੰਸਨ’ਸ ਦੇ ਇਲਾਜ ਦਾ ਤਰੀਕਾ ਲੱਭਿਆ, ਇਸ ਅਣੂ ਤੋਂ ਬਣਾਈ ਜਾ ਸਕਦੀ ਹੈ ਪ੍ਰਭਾਵਸ਼ਾਲੀ ਦਵਾਈ

On Punjab

ਕੋਰੋਨਾ ਚੇਤਾਵਨੀ: ਸਿਗਰਟ ਪੀਣ ਵਾਲੇ ਦੂਜਿਆਂ ਲਈ ਨਾ ਵਧਾਉਣ ਜੋਖ਼ਮ

On Punjab