PreetNama
ਸਿਹਤ/Health

ਭਾਰ ਤੇਜ਼ੀ ਨਾਲ ਘਟਾਉਣਾ ਹੈ ਤਾਂ ਆਯੁਰਵੈਦ ਦੇ ਇਹ 7 ਅਦਭੁਤ ਨਿਯਮ ਅਪਣਾਓ

ਕੀ ਤੁਸੀਂ ਜਾਣਦੇ ਹੋ ਕਿ ਆਯੁਰਵੈਦਿਕ ਲਾਈਫਸਟਾਈਲ ਫਾਲੋ ਕਰਨ ਨਾਲ ਤੁਸੀਂ ਆਪਣਾ ਭਾਰ ਤੇਜ਼ੀ ਅਤੇ ਜਲਦੀ ਨਾਲ ਘਟਾ ਸਕਦੇ ਹੋ? ਆਯੁਰਵੈਦ ਵਿਸ਼ਵ ਦੀ ਪ੍ਰਾਚੀਨ ਇਲਾਜ ਪ੍ਰਣਾਲੀਆਂ ‘ਚੋਂ ਇਕ ਹੈ ਜੋ ਤਨ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਬਣਾ ਕੇ ਸਿਹਤ ‘ਚ ਸੁਧਾਰ ਕਰਦੀ ਹੈ। ਜੀ ਹਾਂ ਆਯੁਰਵੈਦ ਇਕ ਅਜ਼ਮਾਈ ਅਤੇ ਪਰਖੀ ਹੋਈ ਪ੍ਰਣਾਲੀ ਹੈ ਜੋ ਵਜ਼ਨ ਘਟਾਉਣ ‘ਚ ਤੁਹਾਡੀ ਮਦਦ ਕਰਦੀ ਹੈ। ਆਯੁਰਵੈਦਿਕ ਲਾਈਫਸਟਾਈਲ ਫਾਲੋ ਕਰ ਕੇ ਤੁਹਾਨੂੰ ਨਾ ਸਿਰਫ਼ ਵਾਧੂ ਭਾਰ ਘਟਾਉਣ ‘ਚ ਮਦਦ ਮਿਲਦੀ ਹੈ ਬਲਕਿ ਇਹ ਤੁਹਾਨੂੰ ਅੰਦਰੋਂ ਵੀ ਹੈਲਦੀ ਬਣਾਉਂਦਾ ਹੈ। ਆਓ ਵਜ਼ਨ ਤੇਜ਼ੀ ਨਾਲ ਘਟਾਉਣ ਵਾਲੇ 7 ਅਦਭੁਤ ਆਯੁਰਵੈਦਿਕ ਨਿਯਮਾਂ ਬਾਰੇ ਜਾਣੀਏ…

ਦਿਨ ਵਿਚ 3 ਵਾਰ ਖਾਓ
ਵਜ਼ਨ ਘਟਾਉਣ ਲਈ ਤੁਹਾਨੂੰ ਡਾਈਟ ਦੀ ਜ਼ਰੂਰਤ ਨਹੀਂ ਹੈ। ਆਯੁਰਵੈਦ ਅਨੁਸਾਰ, ਦਿਨ ਵਿਚ 3 ਵਾਰ ਖਾਣਾ ਖਾਓ। ਦਿਨ ਵਿਚ 3 ਵਾਰ ਕਾਣ ਨਾਲ ਬਾਡੀ ਦਾ ਮੈਟਾਬੌਲਿਕ ਰੇਟ ਵਧਾਉਣ “ਚ ਮਦਦ ਮਿਲਦੀ ਹੈ ਅਤੇ ਇਸ ਨਾਲ ਤੁਹਾਨੂੰ ਵਜ਼ਨ ਘਟਾਉਣ ‘ਚ ਮਦਦ ਮਿਲੇਗੀ।

6 ਫਲੇਵਰ
ਆਯੁਰਵੈਦ ਅਨੁਸਾਰ, ਤੁਹਾਡੇ ਭੋਜਨ ‘ਚ 6 ਤਰ੍ਹਾਂ ਦੇ ਸਵਾਦ ਹੁੰਦੇ ਹਨ। ਇਨ੍ਹਾਂ ਵਿਚ ਮਿੱਠਾ, ਖੱਟਾ, ਮਸਾਲੇਦਾਰ, ਨਮਕੀਨ, ਕੌੜਾ ਤੇ ਕਸੈਲਾ ਹੁੰਦਾ ਹੈ। ਇਹ 6 ਸਵਾਦ ਤੁਹਾਡੇ ਸਰੀਰ ਦੇ ਵੱਖ-ਵੱਖ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਨ ਜੋ ਅੱਗੇ ਚੱਲ ਕੇ ਵਜ਼ਨ ਘਟਾਉਣ ‘ਚ ਮਦਦ ਕਰਦੇ ਹਨ।
ਸਨੈਕਸ ਦੀ ਮਨਾਹੀ
ਜਦੋਂ ਤੁਸੀਂ ਰੋਜ਼ਾਨਾ ਤਿੰਨ ਭੋਜਨ ਨਿਯਮ ਨੂੰ ਫਾਲੋ ਕਰਦੇ ਹੋ ਤਾਂ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਵਿਚਾਲੇ ਸਨੈਕਸ ਲੈਣ ਦੀ ਇਜਾਜ਼ਤ ਨਹੀਂ ਹੈ। ਜਦੋਂ ਤੁਸੀਂ ਭੋਜਨ ਵਿਚਕਾਰ ਸਨੈਕਸ ਨਹੀਂ ਖਾਂਦੇ ਹੋ ਤਾਂ ਤੁਹਾਡੀ ਬਾਡੀ ਤੁਹਾਡੀ ਬਾਡੀ ‘ਚ ਜਮ੍ਹਾਂ ਫੈਟ ਨੂੰ ਬਰਨ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਘਟਦਾ ਹੈ।

ਸਮੇਂ ‘ਤੇ ਖਾਓ
ਇਸ ਗੱਲ ਦਾ ਧਿਆਨ ਰੱਖੋ ਕਿ ਦਿਨ ਦਾ ਪਹਿਲਾ ਅਤੇ ਆਖਰੀ ਭੋਜਨ ਸਮੇਂ ਸਿਰ ਲਿਆ ਜਾਣਾ ਚਾਹੀਦੈ। ਤੁਸੀਂ ਦਿਨ ਦਾ ਅੰਤਿਮ ਭੋਜਨ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਖਾ ਲੈਣਾ ਹੈ। ਇਸ ਨਾਲ ਤੁਹਾਨੂੰ ਅਗਲੇ ਦਿਨ ਐਨਰਜੀ ਨਾਲ ਭਰਪੂਰ ਅਤੇ ਤਰੋ-ਤਾਜ਼ਾ ਰਹਿਣ ‘ਚ ਮਦਦ ਮਿਲੇਗੀ।
ਤਾਜ਼ਾ ਘਰ ਦਾ ਬਣਿਆ ਖਾਣਾ ਖਾਓ
ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਹੈ ਤਾਂ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਸਾਫ਼ ਅਤੇ ਹੈਲਦੀ ਖਾਣ ਦੀ ਜ਼ਰੂਰਤ ਹੈ। ਸਭ ਤੋਂ ਵਧੀਆ ਰਹੇਗਾ ਕਿ ਤੁਸੀਂ ਘਰ ‘ਚ ਬਣਿਆ ਭੋਜਨ ਹੀ ਖਾਓ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਉਹ ਕਿੰਨਾ ਸਾਫ਼ ਤੇ ਹੈਲਦੀ ਹੈ।

ਗਰਮ ਪਾਣੀ ਹੈ ਤੁਹਾਡਾ ਸਭ ਤੋਂ ਚੰਗਾ ਸ੍ਰੋਤ
ਤੁਹਾਡੇ ਲਈ ਕੋਈ ਗ੍ਰੀਨ ਟੀ ਜਾਂ ਬਲੈਕ ਕੌਫੀ ਨਹੀਂ ਬਲਕਿ ਵਜ਼ਨ ਘਟਾਉਣ ਲਈ ਗਰਮ ਪਾਣੀ ਦੀ ਜ਼ਰੂਰਤ ਹੈ। ਗਰਮ ਪਾਣੀ ਤੁਹਾਡੇ ਸਰੀਰ ਤੋਂ ਸਾਰੇ ਹਾਨੀਕਾਰਕ ਪਦਾਰਥਾਂ ਨੂੰ ਕੱਢਣ ‘ਚ ਮਦਦਕ ਰਦਾ ਹੈ। ਆਪਣੇ ਦਿਨ ਦੀ ਸ਼ੁਰੂਆਤ ਗਰਮ ਪਾਣੀ ਤੋਂ ਹੀ ਕਰੋ ਅਤੇ ਦਿਨ ਦੌਰਾਨ ਵੀ ਗਰਮ ਪਾਣੀ ਪੀਂਦੇ ਰਹੋ।
ਭਰਪੂਰ ਨੀਂਦ ਲਉ
ਵਜ਼ਨ ਘਟਾਉਣ ‘ਚ ਨੀਂਦ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇਕਰ ਤੁਸੀਂ ਜਲਦੀ ਨਾਲ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੀ ਅਤੇ ਭਰਪੂਰ ਨੀਂਦ ਲੈਣੀ ਚਾਹੀਦੀ ਹੈ। ਯਕੀਨੀ ਬਣਾਓ ਕਿ ਤੁਸੀਂ ਰੋਜ਼ਾਨਾ ਘਟੋ-ਘਟ 8 ਘੰਟੇ ਨੀਂਦ ਜ਼ਰੂਰ ਲਉ।
ਜੇਕਰ ਤੁਸੀਂ ਵੀ ਆਯੁਰਵੈਦ ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋਗੇ ਤਾਂ ਤੁਹਾਡਾ ਵਜ਼ਨ ਵੀ ਤੇਜ਼ੀ ਨਾਲ ਘਟੇਗਾ।

Related posts

ਲੰਬੀ ਉਮਰ ਲਈ ਰੱਖੋ ਖ਼ੁਰਾਕ ਦਾ ਧਿਆਨ

On Punjab

ਇਸ ਤਰ੍ਹਾਂ ਕਰੋ ਟੀ- ਬੈਗ ਦਾ REUSE

On Punjab

Radish Leaves Benefits : ਸਰਦੀਆਂ ‘ਚ ਸਿਹਤ ਲਈ ਬੇਹੱਦ ਫਾਇਦੇਮੰਦ ਹਨ ਮੂਲੀ ਦੇ ਪੱਤੇ, ਸੇਵਨ ਕਰਨ ’ਤੇ ਮਿਲਣਗੇ ਕਮਾਲ ਦੇ ਫਾਇਦੇ

On Punjab