PreetNama
ਖਾਸ-ਖਬਰਾਂ/Important News

ਟਰੰਪ ਨੇ ਐਪਲ ਨੂੰ ਪਾਇਆ ਨਵਾਂ ਪੁਆੜਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਕ ਜੌਇੰਟ ਐਪਲ ਦੀਆਂ ਮੁਸ਼ਕਲਾਂ ਵਧਾਉਣ ਵਾਲਾ ਕਦਮ ਚੁੱਕਿਆ ਹੈ। ਐਪਲ ਦੇ ਸੀਈਓ ਟਿਮ ਕੁੱਕ ਨੂੰ ਚੇਤਾਵਨੀ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਕੰਪਨੀ ਮੈਕ ਪ੍ਰੋ ਕੰਪਿਊਟਰ ਦੇ ਪਾਰਟਸ ਚੀਨ ਵਿੱਚ ਬਣਾਏਗੀ ਤਾਂ ਉਸ ਨੂੰ ਦਰਾਮਦ ਕਰ ਵਿੱਚ ਛੋਟ ਨਹੀਂ ਮਿਲੇਗੀ।

ਡੋਨਲਡ ਟਰੰਪ ਨੇ ਇਹ ਚੇਤਾਵਨੀ ਟਵੀਟ ਵੀ ਕੀਤੀ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਐਪਲ ਨੂੰ ਮੈਕ ਪ੍ਰੋ ਦੇ ਚੀਨ ਵਿੱਚ ਬਣਨ ਵਾਲੇ ਪਾਰਟਸ ‘ਤੇ ਦਰਾਮਦ ਕਰ ਵਿੱਚ ਚੋਟ ਨਹੀਂ ਦਿੱਤੀ ਜਾਏਗੀ। ਇਸ ਨੂੰ ਅਮਰੀਕਾ ਵਿੱਚ ਹੀ ਬਣਾਓ, ਫਿਰ ਇਨ੍ਹਾਂ ‘ਤੇ ਕੋਈ ਕਰ ਨਹੀਂ ਲੱਗੇਗਾ।

ਦਰਅਸਲ ਅਮਰੀਕਾ ਤੇ ਚੀਨ ਵਿਚਾਲੇ ਜਾਰੀ ਵਪਾਰਕ ਜੰਗ ਦੇ ਬਾਵਜੂਦ ਐਪਲ ਕਥਿਤ ਤੌਰ ‘ਤੇ ਆਪਣੇ ਨਵੇਂ ਲਾਂਚ ਹੋਏ ਮੈਕ ਪ੍ਰੋ ਡੈਸਕਟਾਪ ਦਾ ਉਤਪਾਦਨ ਚੀਨ ਵਿੱਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਲਈ ਟਰੰਪ ਨੇ ਐਪਲ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੇ ਟਵੀਟ ਬਾਅਦ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਵੇਖਣ ਨੂੰ ਮਿਲੀ।

Related posts

ਦੇਸ਼ ‘ਚ ਫਿਰ ਵਧੀ ਕੋਵਿਡ ਦੀ ਰਫ਼ਤਾਰ, 24 ਘੰਟਿਆਂ ‘ਚ 2151 ਨਵੇਂ ਮਾਮਲੇ; ਪੰਜ ਮਹੀਨਿਆਂ ਵਿਚ ਸਭ ਤੋਂ ਵੱਧ ਕੇਸ

On Punjab

Punjab ਗਲਤ ਲਿਖਣ ‘ਤੇ ਟ੍ਰੋਲ ਹੋਣ ‘ਤੇ ਦਿਲਜੀਤ ਦੋਸਾਂਝ ਨੂੰ ਆਇਆ ਗੁੱਸਾ, ਸਾਜ਼ਿਸ਼ਕਾਰਾਂ ਨੂੰ ਦਿੱਤਾ ਕਰਾਰਾ ਜਵਾਬ

On Punjab

Shooting In Ohio: ਅਮਰੀਕਾ ਦੇ ਓਹੀਓ ‘ਚ ਅੰਨ੍ਹੇਵਾਹ ਗੋਲੀਬਾਰੀ, 4 ਲੋਕਾਂ ਦੀ ਮੌਤ; ਪੁਲਿਸ ਹਮਲਾਵਰ ਦੀ ਭਾਲ ‘ਚ ਜੁਟੀ

On Punjab