72.05 F
New York, US
May 9, 2025
PreetNama
ਸਿਹਤ/Health

ਔਰਤ ਨੂੰ ਪੇਟ ‘ਚ ਦਰਦ ਸੀ, ਠੇਕੇ ‘ਤੇ ਭਰਤੀ ਡਾਕਟਰ ਨੇ ਦਿੱਤੀ ਕੰਡੋਮ ਵਰਤਣ ਦੀ ਸਲਾਹ

ਰਾਂਚੀ: ਇੱਥੇ ਡਾਕਟਰ ਵੱਲੋਂ ਮਰੀਜ਼ ਨੂੰ ਦਿੱਤੀ ਗਈ ਸਿਫਾਰਸ਼ ‘ਤੇ ਕਾਫੀ ਹੰਗਾਮਾ ਹੋ ਗਿਆ। ਹੁਣ ਡਾਕਟਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਮੁਤਾਬਕ ਉਸ ਨੇ ਡਾਕਟਰ ਨੂੰ ਪੇਟ ਦਰਦ ਦੀ ਤਕਲੀਫ ਦੱਸੀ ਸੀ, ਪਰ ਡਾਕਟਰ ਨੇ ਉਸ ਨੂੰ ਕੰਡੋਮ ਵਰਤਣ ਦੀ ਸਲਾਹ ਲਿਖ ਦਿੱਤੀ।

ਪ੍ਰਾਪਤ ਜਾਣਕਾਰੀ ਮੁਤਾਬਕ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਘਾਟਸ਼ਿਲਾ ਸਰਕਾਰੀ ਹਸਪਤਾਲ ਵਿੱਚ ਬੀਤੀ 23 ਜੁਲਾਈ ਨੂੰ ਔਰਤ ਨੇ ਡਾ. ਅਸ਼ਰਫ ਬਦਰ ਕੋਲ ਢਿੱਡ ਵਿੱਚ ਦਰਦ ਰਹਿਣ ਦੀ ਤਕਲੀਫ ਦੱਸੀ ਸੀ। ਹਸਪਤਾਲ ਵਿੱਚ ਠੇਕੇ ‘ਤੇ ਭਰਤੀ ਹੋਏ ਡਾਕਟਰ ਨੇ ਉਸ ਨੂੰ ਪਰਚੀ ‘ਤੇ ਕੁਝ ਲਿਖ ਕੇ ਦੇ ਦਿੱਤਾ। ਔਰਤ ਨੇ ਉਹ ਪਰਚੀ ਦਵਾਈਆਂ ਦੀ ਦੁਕਾਨ ‘ਤੇ ਦਿੱਤੀ ਤਾਂ ਪਤਾ ਲੱਗਾ ਕਿ ਡਾਕਟਰ ਨੇ ਉਸ ਨੂੰ ਕੰਡੋਮ ਦੀ ਵਰਤੋਂ ਕਰਨ ਦੀ ਸਲਾਹ ਲਿਖ ਕੇ ਦਿੱਤੀ ਹੈ।

ਇਸ ਤੋਂ ਬਾਅਦ ਔਰਤ ਨੇ ਖ਼ੂਬ ਹੰਗਾਮਾ ਕੀਤਾ। ਇਹ ਮੁੱਦਾ ਇੰਨਾ ਵਧ ਗਿਆ ਕਿ ਝਾਰਖੰਡ ਮੁਕਤੀ ਮੋਰਚਾ ਦੇ ਵਿਧਾਇਕ ਕੁਣਾਲ ਸਾਰੰਗੀ ਨੇ ਇਸ ਨੂੰ ਵਿਧਾਨ ਸਭਾ ਵਿੱਚ ਵੀ ਚੁੱਕ ਦਿੱਤਾ। ਹੁਣ ਹਸਪਤਾਲ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ, ਡਾਕਟਰ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ।

Related posts

ਅੰਤੜੀਆਂ ਨੂੰ ਸਾਫ਼ ਕਰਦਾ ਹੈ ‘ਕੱਚਾ ਕੇਲਾ’

On Punjab

ਜਾਣੋ ਅਦਰਕ ਦੇ ਕਈ ਅਣਗਿਣਤ ਫ਼ਾਇਦੇ

On Punjab

Global Covid-19 case: ਵਿਸ਼ਵ ਅੰਕੜਾ 14 ਕਰੋੜ ਤੋਂ ਪਾਰ, ਵਧੇਰੇ ਖ਼ਤਰਨਾਕ ਹੈ ਵਾਇਰਸ ਦੀ ਇਹ ਲਹਿਰ

On Punjab