PreetNama
ਖੇਡ-ਜਗਤ/Sports News

Badminton: ਸ੍ਰੀਕਾਂਤ ਅਤੇ ਸਮੀਰ ਜਪਾਨ ਓਪਨ ਤੋਂ ਬਾਹਰ, ਐੱਚ ਐੱਸ ਪ੍ਰਣਯ ਨੇ ਹਰਾਇਆ

ਭਾਰਤੀ ਬੈਡਮਿੰਟਨ ਖਿਡਾਰੀ ਸ੍ਰੀਕਾਂਤ ਦਾ ਬੁਰਾ ਫਾਰਮ ਜਪਾਨ ਓਪਨ ਵਿੱਚ ਵੀ ਜਾਰੀ ਰਿਹਾ। ਉਨ੍ਹਾਂ ਨੂੰ ਬੁੱਧਵਾਰ ਨੂੰ ਇਥੇ ਪਹਿਲੇ ਦੌਰ ‘ਚ ਹੀ ਹਮਵਤਨ ਐੱਚ ਐੱਸ ਪ੍ਰਣਯ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

 

ਸਮੀਰ ਵਰਮਾ ਵੀ ਪਹਿਲੇ ਦੌਰੇ ‘ਤੇ ਅੱਗੇ ਨਹੀਂ ਜਾ ਸਕੇ ਸਨ ਅਤੇ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਤੋਂ ਸਿੱਧੇ ਗੇਮ ‘ਚ ਹਾਰ ਗਏ। ਗ਼ੈਰ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੂੰ 46 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 17-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

 

ਐੱਚ ਐੱਸ ਪ੍ਰਣਯ ਨੇ ਆਪਣੇ ਤੋਂ ਜ਼ਿਆਦਾ ਰੈਂਕਿੰਗ ਦੇ ਸ੍ਰੀਕਾਂਤ ਨੂੰ 13-21, 21-11, 22-20 ਨਾਲ ਹਰਾਇਆ। ਇਹ ਮੈਚ 59 ਮਿੰਟ ਤੱਕ ਚੱਲਿਆ। ਅੱਠਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਦਾ ਪ੍ਰਣਯ ਦੇ  ਖ਼ਿਲਾਫ਼ ਰਿਕਾਰਡ ਚੰਗਾ ਰਿਹਾ ਹੈ। ਉਨ੍ਹਾਂ ਨੇ ਪਹਿਲਾ ਗੇਮ ਆਸਾਨੀ ਨਾਲ ਆਪਣੇ ਨਾਮ ਕੀਤਾ।

 

ਪ੍ਰਣਯ ਨੇ ਦੂਜੀ ਗੇਮ ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ ਫਿਰ ਰੋਮਾਂਚਕ ਮੋੜ ਉੱਤੇ ਪੁੱਜੇ ਤੀਜੇ ਅਤੇ ਫੈਸਲਾਕੁੰਨ ਗੇਮ ‘ਚ ਸ਼ਾਨਦਾਰ ਮਹੱਤਵਪੂਰਨ ਮੌਕਿਆਂ ‘ਤੇ ਅੰਕ ਜੋੜੇ। ਉਹ ਦੂਜੇ ਗੇੜ ਵਿੱਚ ਡੈਨਮਾਰਕ ਦੇ ਰਾਸਮੁਸ ਗੇਮਕੇ ਦਾ ਸਾਹਮਣਾ ਕਰਨਗੇ।

 

ਸਾਬਕਾ ਵਿਸ਼ਵ ਨੰਬਰ ਇੱਕ ਖਿਡਾਰੀ ਸ਼੍ਰੀਕਾਂਤ ਇਸ ਸੀਜ਼ਨ ਵਿੱਚ ਫਾਰਮ ਨਾਲ ਜੂਝ ਰਹੇ ਹਨ। ਉਹ ਪਿਛਲੇ ਹਫ਼ਤੇ ਇੰਡੋਨੇਸ਼ੀਆ ਓਪਨ ਵਿੱਚ ਦੂਜੇ ਦੌਰ ਤੋਂ ਅੱਗੇ ਨਹੀਂ ਜਾ ਸਕੇ। ਇਸ ਦੌਰਾਨ, ਪ੍ਰਣਵ ਜੇਰੀ ਚੋਪੜਾ ਅਤੇ ਸਿੱਕੀ ਰੈੱਡੀ ਦੀ ਜੋੜੀ ਵੀ ਡਬਲਜ਼ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਨੂੰ ਚੀਨ ਦੇ ਝੇਂਡ ਸੀ ਵੇਈ ਅਤੇ ਹੁਆਂਗ ਜਾਂ ਕਿਯੋਂਗ ਨੇ 21-11, 21-14 ਨਾਲ ਹਰਾਇਆ।

 

Related posts

ਪੀਐੱਮ ਮੋਦੀ ਤੋਂ ਡੇਢ ਗੁਣਾ ਜ਼ਿਆਦਾ ਹੋਈ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ, 5.5 ਕਰੋੜ ਫਾਲੋਅਰਸ

On Punjab

ਤੀਰਅੰਦਾਜ਼ ਰਾਕੇਸ਼ ਕੁਆਰਟਰ ਫਾਈਨਲ ‘ਚ ਫਸਵੇਂ ਮੁਕਾਬਲੇ ਵਿਚ ਹਾਰ ਕੇ ਹੋਏ ਬਾਹਰ

On Punjab

7 ਫੁੱਟ ਲੰਮੇ ਪਾਕਿਸਤਾਨੀ ਗੇਂਦਬਾਜ਼ ਨੇ ਖ਼ਤਮ ਕੀਤਾ ਗੌਤਮ ਗੰਭੀਰ ਦਾ ਵਨਡੇਅ-T20 ਕਰੀਅਰ !

On Punjab