55.69 F
New York, US
October 25, 2026
PreetNama
ਖਾਸ-ਖਬਰਾਂ/Important News

ਬ੍ਰਿਟੇਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਹੁਣ ਥੈਰੇਸਾ ਦੀ ਥਾਂ ਬੋਰਿਸ

ਲੰਦਨ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ। ਬੋਰਿਸ ਜੌਨਸਨ, ਥੈਰੇਸਾ ਮੇਅ ਦੀ ਥਾਂ ‘ਤੇ ਬ੍ਰਿਟੇਨ ਦੇ ਨਵੇਂ ਪੀਐਮ ਦੇ ਤੌਰ ‘ਤੇ ਸਹੁੰ ਚੁੱਕਣਗੇ। ਬੋਰਿਸ ਜੌਨਸਨ ਨੇ ਕੰਜਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ‘ਚ ਜੈਰੇਮੀ ਹੰਟ ਨੂੰ ਪਿੱਛੇ ਛੱਡ ਪੀਐਮ ਅਹੁਦੇ ਤਕ ਪਹੁੰਚੇ ਹਨ। ਉਂਝ ਜੌਨਸਨ ਦੀ ਜਿੱਤ ਪਹਿਲਾਂ ਤੋਂ ਹੀ ਤੈਅ ਮੰਨੀ ਜਾ ਰਹੀ ਰਹੀ ਸੀ।
55 ਸਾਲ ਦੇ ਜੌਨਸਨ ਬੁੱਧਵਾਰ ਸ਼ਾਮ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਨੇਤਾ ਦੀ ਚੋਣ ਜਿੱਤਣ ‘ਤੇ ਜੌਨਸਨ ਨੇ ਆਪਣੀ ਪਹਿਲੀ ਪ੍ਰਤੀਕਿਰੀਆ ਦਿੰਦੇ ਹੋਏ ਕਿਹਾ, “ਮੈਂ ਦੇਸ਼ ਨੂੰ ਜੋੜੇ ਰੱਖਣ ਲਈ ਕੰਮ ਕਰਾਂਗਾ।”ਇਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਦੇ ਕਰੀਬ 1.60 ਲੱਖ ਵਰਕਰਾਂ ਨੇ ਬੈਲੇਟ ਪੇਪਰ ਰਾਹੀਂ ਵੋਟਿੰਗ ਕੀਤੀ ਸੀ। ਸਾਬਕਾ ਵਿਦੇਸ਼ ਮੰਤਰੀ ਜੌਨਸਨ ਨੂੰ 10 ਡਾਉਨਿੰਗ ਸਟ੍ਰੀਟ ਦੀ ਲੜਾਈ ‘ਚ 92,153 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਜੈਰੇਮੀ ਹੰਟ ਨੂੰ 46,656 ਵੋਟ ਮਿਲੇ।
ਬ੍ਰਿਟੇਨ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ 7 ਜੂਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਥੈਰੇਸਾ ਨੇ ਇਹ ਅਸਤੀਫਾ ਬ੍ਰੈਗਜਿਟ ਸਮਝੌਤੇ ‘ਚ ਆਪਣੀ ਪਾਰਟੀ ਨੂੰ ਨਾ ਮਨਾ ਪਾਉਣ ਦੇ ਚੱਲਦੇ ਦਿੱਤਾ ਸੀ। ਥੈਰੇਸਾ ਦੇ ਅਸਤੀਫੇ ਤੋਂ ਬਾਅਦ ਹੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਪ੍ਰਕਿਆ ਸ਼ੁਰੂ ਹੋ ਗਈ ਸੀ। ਕਰੀਬ 45ਦਿਨ ਬਾਅਦ ਪਾਰਟੀ ਨੂੰ ਨਵਾਂ ਨੇਤਾ ਮਿਲਿਆ।

Related posts

ਅਮਰੀਕਾ ‘ਚ ਵੱਡਾ ਹਾਦਸਾ, ਭਾਰਤੀ ਵਿਗਿਆਨੀ ਤੇ ਡਾਕਟਰ ਸਮੇਤ 34 ਲੋਕਾਂ ਦੀ ਮੌਤ

On Punjab

ਪੈਰਿਸ ਓਲੰਪਿਕ ਸਮਾਗਮ ਤੋਂ ਪਹਿਲਾਂ ਲੰਡਨ-ਪੈਰਿਸ ਹਾਈ-ਸਪੀਡ ਰੇਲ ਨੈੱਟਵਰਕ ਲਾਈਨਾਂ ਪੁੱਟੀਆਂ

On Punjab

ਪੈਟਰੋਲ ਵਿੱਚ ਈਥਾਨੌਲ: ਮੇਰੇ ਫੈਸਲਿਆਂ ਤੋਂ ਨਾਰਾਜ਼ ਤਾਕਤਵਰ ਲਾਬੀ ਲਵਾ ਰਹੀ ਖ਼ਬਰਾਂ: ਗਡਕਰੀ

On Punjab