PreetNama
ਰਾਜਨੀਤੀ/Politics

ਕਾਂਗਰਸ ਨੂੰ ਨਹੀਂ ਲੱਭ ਰਿਹਾ ਪ੍ਰਧਾਨ, ਅਜੇ ਤੱਕ ਦੌੜ ‘ਚ ਸੱਤ ਲੀਡਰ

ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਇਸ ਸਮੇਂ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਪਾਰਟੀ ਦਾ ਨਵਾਂ ਪ੍ਰਧਾਨ ਆਖਰ ਕਿਸ ਨੂੰ ਚੁਣਿਆ ਜਾਵੇ। ਕਿਸੇ ਇੱਕ ਨਾਂ ‘ਤੇ ਅਜੇ ਤਕ ਸਹਿਮਤੀ ਨਹੀਂ ਬਣ ਸਕੀ। ਸੀਨੀਅਰ ਤੇ ਯੂਥ ਲੀਡਰਾਂ ਨੇ ਕਈ ਬੈਠਕਾਂ ਕੀਤੀਆਂ ਹਨ। ਇਸ ਤੋਂ ਬਾਅਦ ਜਲਦੀ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾ ਕੇ ਚੋਣ ਕਰਵਾ ਸਕਦੀ ਹੈ। ਇਸ ‘ਚ ਸਭ ਤੋਂ ਮਹੱਤਪੂਰਨ ਇਹ ਗੱਲ ਹੋਵੇਗੀ ਕਿ ਇਸ ‘ਚ ਗਾਂਧੀ ਪਰਿਵਾਰ ਨਹੀਂ ਹੋਵੇਗਾ।

ਕਾਂਗਰਸ ‘ਚ ਹੁਣ ਤਕ ਪਾਰਟੀ ਦੀ ਪ੍ਰਧਾਨਗੀ ਲਈ ਸੱਤ ਲੋਕ ਆਪਣੀ ਦਾਅਵੇਦਾਰੀ ਪੇਸ਼ ਕਰਕ ਰਹੇ ਹਨ। ਇਨ੍ਹਾਂ ‘ਚ ਪੰਜ ਨਾਂ ਹਨ, ਸੁਸ਼ੀਲ ਕੁਮਾਰ ਸ਼ਿੰਦੇ,ਮਲਿਕਾਰਜੁਨ ਖਡਗੇ, ਮੁਕੁਲ ਵਾਸਨਿਕ. ਕੁਮਾਰੀ ਸ਼ੈਲਜਾ ਤੇ ਮੀਰਾ ਕੁਮਾਰੀ। ਇਸ ਤੋਂ ਇਲਾਵਾ ਜਿਯੋਤੀਰਾਦਿਤੀਆ ਸਿੰਧੀਆ ਤੇ ਸਚਿਨ ਪਾਇਲਟ ਵੀ ਯੂਥ ਤੇ ਓਬੀਸੀ ਚਿਹਰੇ ਹਨ। ਇਨ੍ਹਾਂ ਵਿੱਚੋਂ ਅਜੇ ਕਿਸੇ ਵੀ ਨਾਂ ‘ਤੇ ਸਹਿਮਤੀ ਨਹੀਂ ਹੋ ਸਕੀ।

ਰਾਹੁਲ ਗਾਂਧੀ ਨੇ ਆਪਣੇ ਅਸਤੀਫੇ ਤੋਂ ਬਾਅਦ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਤਿੰਨਾਂ ਮੈਂਬਰਾਂ ਤੋਂ ਬਿਨਾ ਹੀ ਪਾਰਟੀ ਪ੍ਰਧਾਨ ਚੁਣਿਆ ਜਾਵੇਗਾ। ਅਜਿਹੇ ‘ਚ ਰਸਤਾ ਬਚਦਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਪ੍ਰਧਾਨ ਦੇ ਨਾਂ ਦਾ ਫੈਸਲਾ ਲਿਆ ਜਾਵੇ। ਜੇਕਰ ਕਮੇਟੀ ਚੋਣ ਦਾ ਐਲਾਨ ਕਰਦੀ ਹੈ ਤਾਂ ਇਸ ਸਭ ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਮੁਮਕਿਨ ਹੋ ਸਕੇਗਾ। ਉਧਰ ਪ੍ਰਣਵ ਮੁਖਰਜੀ ਦੇ ਬੇਟੇ ਦੀ ਅਪੀਲ ਹੈ ਕਿ ਕਾਂਗਰਸ ਪਾਰਟੀ ਦਾ ਕਮਾਨ ਪ੍ਰਿੰਅਕਾ ਗਾਂਧੀ ਵਾਡਰਾ ਨੂੰ ਸੌਂਪੀ ਜਾਵੇ।

Related posts

ਪੁਲੀਸ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਦੇ ਪਰਿਵਾਰ ਵੱਲੋਂ ਪਟਿਆਲਾ ’ਚ ਧਰਨਾ, ਐਸਐਸਪੀ ਦੇ ਤਬਾਦਲੇ ਦੀ ਮੰਗ

On Punjab

ਉੱਤਰਕਾਸ਼ੀ: ਲਾਪਤਾ ਵਿਅਕਤੀਆਂ ਦੀ ਭਾਲ ਲਈ ਰਾਹਤ ਕਾਰਜ ਜਾਰੀ

On Punjab

ਅਹਿਮਦਾਬਾਦ ਟੈਸਟ: ਵੈਸਟ ਇੰਡੀਜ਼ ਦੀ ਪਹਿਲੀ ਪਾਰੀ 162 ਦੌੜਾਂ ’ਤੇ ਸਿਮਟੀ

On Punjab