PreetNama
ਸਿਹਤ/Health

8 ਸਾਲ ਦੀ ਬੱਚੀ ਨੇ ਖੋਜ ਲਏ 18 ਐਸਟੀਰਾਇਡ! ਬਣ ਗਈ ‘ਦੁਨੀਆ ਦਾ ਸਭ ਤੋਂ ਛੋਟੀ ਖਗੋਲ ਵਿਗਿਆਨੀ

ਘੱਟ ਉਮਰ ’ਚ ਹਰੇਕ ਬੱਚਾ ਚੰਦ-ਤਾਰੇ ਛੋਹ ਲੈਣ ਦੀ ਖੁਆਇਸ਼ ਰੱਖਦਾ ਹੈ, ਪਰ ਏਨੀ ਛੋਟੀ ਉਮਰ ’ਚ ਉਨ੍ਹਾਂ ਨੂੰ ਸਪੇਸ, ਐਸਟ੍ਰੋਨਾਮੀ ਜਾਂ ਸਪੇਸ ਸਾਇੰਸ ਦੇ ਬਾਰੇ ’ਚ ਕੁਝ ਪਤਾ ਨਹੀਂ ਹੁੰਦਾ, ਹਾਲਾਂਕਿ ਇਕ ਛੋਟੀ ਬੱਚੀ ਨੇ ਇਸ ਤਰ੍ਹਾਂ ਦਾ ਚਮਤਕਾਰ ਕਰ ਦਿਖਾਇਆ ਜਿਸ ਨਾਲ ਉਸ ਦੀ ਪੂਰੀ ਦੁਨੀਆ ’ਚ ਤਰੀਫ਼ ਹੋ ਰਹੀ ਹੈ। ਜਿਸ ਉਮਰ ’ਚ ਬੱਚੇ ਸਿੱਖਣਾ-ਪੜ੍ਹਨਾ ਸਿੱਖਦੇ ਹਨ ਉਸ ਉਮਰ ’ਚ ਇਹ ਬੱਚੀ ਦੁਨੀਆ ਦੀ ਸਭ ਤੋਂ ਛੋਟੀ ਖਗੋਲ ਵਿਗਿਆਨੀ ਮੰਨੀ ਜਾਣ ਲੱਗੀ ਹੈ

ਬ੍ਰਾਜ਼ੀਲ ਦੀ ਨਿਕੋਲ ਆਲਿਵੇਰਾ ਨੇ 8 ਸਾਲ ਦੀ ਉਮਰ ’ਚ ਦੁਨੀਆ ਦੀ ਸਭ ਤੋਂ ਛੋਟੀ ਖਗੋਲ ਵਿਗਿਆਨੀ ਦੇ ਰੂਪ ’ਚ ਪਛਾਣ ਬਣਾਈ ਹੈ। ਏਨੀ ਛੋਟੀ ਉਮਰ ’ਚ ਉਨ੍ਹਾਂ ਨੇ ਨਾਸਾ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈ ਕੇ ਕਈ ਐਸਟਿਰਾਈਡਸ ਖੋਜੇ, ਕਈ ਅੰਤਰਰਾਸ਼ਟਰੀ ਸੈਮੀਨਰ ਦਾ ਹਿੱਸਾ ਬਣੀ ਤੇ ਆਪਣੇ ਦੇਸ਼ ਦੇ ਵੱਡੇ ਵਿਗਿਆਨਿਕਾਂ ਨਾਲ ਮਿਲ ਚੁੱਕੀ ਹੈ। ਬ੍ਰਾਜ਼ੀਲ ਦੇ ਵਿਗਿਆਨ ਮੰਤਰਾਲੇ ਨਾਲ ਮਿਲ ਕੇ ਨਾਸਾ ਦੇ ਇਕ ਪ੍ਰੋਗਰਾਮ ਨੂੰ ਦੇਸ਼ ’ਚ ਚਲਾਇਆ ਹੈ ਜਿਸ ਦਾ ਨਾਂ ਹੈ ਐਸਟਿਰਾਈਡ ਹੰਟਰਸ। ਇਸ ਪ੍ਰੋਗਰਾਮ ਤਹਿਤ ਨਾਸਾ ਨੌਜਵਾਨਾਂ ਨੂੰ ਮੌਕਾ ਦਿੰਦਾ ਹੈ ਕਿ ਉਹ ਖੁਦ ਸਪੇਸ ਨਾਲ ਜੁੜੀਆਂ ਨਵੀਂ ਕਾਢਾਂ ਕੱਢੇ।

ਬੱਚੀ ਨੇ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਵੱਡੇ ਪੱਧਰਾਂ ਨੂੰ ਜਾਂ ਤਾਂ ਬ੍ਰਾਜ਼ੀਲ ਦੇ ਪ੍ਰਮੁੱਖ ਵਿਗਿਆਨੀਆਂ ਦਾ ਨਾਂ ਦੇਵੇਗੀ ਜਾਂ ਫਿਰ ਆਪਣੇ ਮਾਤਾ-ਪਿਤਾ ਦੇ ਨਾਂ ’ਤੇ ਐਸਟਿਰਾਇਡ ਦਾ ਨਾਂ ਰੱਖੇਗੀ। ਫਿਲਹਾਲ ਬੱਚੀ ਦੁਆਰਾ ਖੋਜੇ ਗਏ ਐਸਟਿਰਾਇਡ ਦੀ ਪ੍ਰਮਾਣਿਕਤਾ ਦੀ ਜਾਂਚ ਨਹੀਂ ਹੋਈ ਪਰ ਜੇ ਜਾਂਚ ’ਚ ਪਾਇਆ ਜਾਂਦਾ ਹੈ ਕਿ ਉਸ ਦਾ ਦਾਅਵਾ ਸਹੀ ਤਕ ਉਹ ਅਧਿਕਾਰਿਤ ਰੂਪ ਨਾਲ ਐਸਟਿਰਾਇਡ ਲੱਭਣ ਵਾਲੀ ਦੁਨੀਆ ਦੀ ਸਭ ਤੋ ਘੱਟ ਉਮਰ ਦੀ ਇਨਸਾਨ ਬਣ ਖੋਜਕਾਰੀ ਬਣ ਜਾਵੇਗੀ।

Related posts

WHO ਮੁਖੀ ਦੁਆਰਾ ਸੁਝਾਈ ਅੰਤਰਾਸ਼ਟਰੀ ਸੰਧੀ ਦੇ ਪੱਖ ’ਚ ਆਏ ਕਈ ਦੇਸ਼, ਭਵਿੱਖ ਦੇ ਖ਼ਤਰੇ ਦੀ ਹੋਵੇਗੀ ਰੋਕਥਾਮ

On Punjab

ਵਰਕਆਊਟ ਕਰਨ ਤੋਂ ਬਾਅਦ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab

Cholesterol Alert : ਜੇਕਰ ਤੁਹਾਨੂੰ ਵੀ ਹੈ ਇਹ ਆਦਤ ਤਾਂ ਜ਼ਰੂਰ ਕਰਵਾਓ Heart Checkup, ਨਹੀਂ ਤਾਂ ਆ ਸਕਦੈ ਅਟੈਕ

On Punjab