PreetNama
ਖਬਰਾਂ/News

60 ਸਾਲਾਂ ਬਾਅਦ ਨਵੇਂ ਪਤੀ, ਨਵੇਂ ਨਾਂ ਨਾਲ ਰਹਿੰਦੀ ਮਿਲੀ 20 ਸਾਲ ਦੀ ਉਮਰ ’ਚ ਘਰੋਂ ਭੱਜੀ ਔਰਤ

ਵਾਸ਼ਿੰਗਟਨ- ਬਾਹਠ ਸਾਲ ਪਹਿਲਾਂ ਆਡਰੀ ਬੈਕਬਰਗ (Audrey Backeberg) ਦੱਖਣੀ-ਕੇਂਦਰੀ ਵਿਸਕਾਨਸਿਨ (Wisconsin) ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਪਣੇ ਪਰਿਵਾਰ ਦੀ ਬੇਬੀਸਿਟਰ (babysitter) ਨਾਲ ਘਰੋਂ ਨਿਕਲਣ ਤੋਂ ਬਾਅਦ ਇੰਡੀਆਨਾਪੋਲਿਸ ਜਾਣ ਵਾਲੀ ਬੱਸ ਫੜ ਕੇ ਗਾਇਬ ਹੋ ਗਈ ਸੀ। ਪਿਛਲੇ ਹਫ਼ਤੇ, ਸੌਕ ਕਾਉਂਟੀ ਸ਼ੈਰਿਫ਼ (Sauk County Sheriff’s Office) ਦੇ ਦਫ਼ਤਰ ਨੇ ਐਲਾਨ ਕੀਤਾ ਕਿ ਬੱਸ ਸਟਾਪ ਦੇ ਇੱਕ ਕੋਨੇ ਤੋਂ ਗਾਇਬ ਹੋਈ 20 ਸਾਲਾ ਲੜਕੀ ਨੂੰ ਕਿਸੇ ਹੋਰ ਸੂਬੇ ਵਿੱਚ ਜ਼ਿੰਦਾ ਅਤੇ ਸੁਰੱਖਿਅਤ ਰਹਿੰਦੀ ਪਾਇਆ ਗਿਆ ਹੈ।

ਸ਼ੈਰਿਫ਼ ਦੇ ਦਫ਼ਤਰ ਦੇ ਜਾਸੂਸ, ਇਸਹਾਕ ਹੈਨਸਨ (Isaac Hanson) ਨੇ ਸੋਮਵਾਰ ਨੂੰ ਕਿਹਾ, “ਉਹ ਖੁਸ਼, ਸੁਰੱਖਿਅਤ ਅਤੇ ਰਾਜ਼ੀ-ਖ਼ੁਸ਼ੀ ਹੈ।” ਉਨ੍ਹਾਂ ਕਿਹਾ ਕਿ ਉਸ ਨੇ ਰੀਡਸਬਰਗ ਛੱਡਣ ਦਾ ਫੈਸਲਾ ਆਪਣੇ ਪਤੀ ਤੋਂ ਤੰਗ ਆ ਕੇ ਕੀਤਾ ਸੀ, ਜੋ ਉਸ ਨਾਲ ਮਾੜਾ ਸਲੂਕ ਕਰਦਾ ਸੀ।

ਹੈਨਸਨ ਨੂੰ ਫਰਵਰੀ ਦੇ ਅਖੀਰ ਵਿੱਚ ਉਸ ਦਾ ਕੇਸ ਸੌਂਪਿਆ ਗਿਆ ਸੀ ਅਤੇ ਜਲਦੀ ਹੀ ਉਸ ਨੂੰ ਸੂਬੇ ਤੋਂ ਬਾਹਰ ਦੀ ਇਕ ਗ੍ਰਿਫਤਾਰੀ ਰਿਕਾਰਡ ਦਾ ਪਤਾ ਲੱਗਿਆ ਜੋ ਬੈਕਬਰਗ ਨਾਲ ਮੇਲ ਖਾਂਦਾ ਸੀ। ਉਹ ਅਤੇ ਹੋਰ ਅਧਿਕਾਰੀ ਬੈਕਬਰਗ ਦੇ ਪਰਿਵਾਰ ਨੂੰ ਮਿਲੇ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕੀ ਉਨ੍ਹਾਂ ਦਾ ਉਸ ਖੇਤਰ ਨਾਲ ਕੋਈ ਸਬੰਧ ਹੈ।

ਉਨ੍ਹਾਂ ਨੇ ਬੈਕਬਰਗ ਦੀ ਭੈਣ ਦੇ Ancestry.com ਖਾਤੇ ਦੀ ਵੀ ਘੋਖ ਕਰਨੀ ਸ਼ੁਰੂ ਕਰ ਦਿੱਤੀ, ਉਸ ਖੇਤਰ ਤੋਂ ਮਰਦਮਸ਼ੁਮਾਰੀ ਰਿਕਾਰਡ, ਸ਼ਰਧਾਂਜਲੀਆਂ ਅਤੇ ਵਿਆਹ ਦੇ ਲਾਇਸੈਂਸ ਆਦਿ ਕੱਢੇ। ਲਗਭਗ ਦੋ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਇੱਕ ਸਿਰਨਾਵਾਂ ਮਿਲਿਆ ਜਿੱਥੇ ਇੱਕ ਔਰਤ ਰਹਿ ਰਹੀ ਸੀ ਜਿਸ ਬਾਰੇ ਹੈਨਸਨ ਨੇ ਕਿਹਾ ਕਿ ਉਸ ਵਿੱਚ ਬੈਕਬਰਗ ਵਾਲੀਆਂ ਸਾਰੀਆਂ ਸਮਾਨਤਾਵਾਂ ਸਨ, ਜਿਸ ਵਿੱਚ ਜਨਮ ਮਿਤੀ ਅਤੇ ਸਮਾਜਿਕ ਸੁਰੱਖਿਆ ਨੰਬਰ (social security number) ਤੱਕ ਸ਼ਾਮਲ ਸੀ।

ਹੈਨਸਨ ਨੇ ਉਸ ਅਧਿਕਾਰ ਖੇਤਰ ਤੋਂ ਇੱਕ ਡਿਪਟੀ ਨਾਲ ਇਸ ਸਬੰਧੀ ਰਾਬਤਾ ਕੀਤਾ। ਦਸ ਮਿੰਟ ਬਾਅਦ, ਬੈਕਬਰਗ, ਜੋ ਹੁਣ 80ਵਿਆਂ ਦੀ ਉਮਰ ਵਿਚ ਹੈ, ਨੇ ਹੈਨਸਨ ਨਾਲ ਸੰਪਰਕ ਕੀਤਾ। ਹੈਨਸਨ ਨੇ ਕਿਹਾ, ‘‘ਇਹ ਬਹੁਤ ਜਲਦੀ ਹੋਇਆ।’’ ਉਸਨੇ ਕਿਹਾ, “ਮੈਂ ਉਮੀਦ ਕਰ ਰਿਹਾ ਸੀ ਕਿ ਮੈਨੂੰ ਡਿਪਟੀ ਦੀ ਮੋੜਵੀਂ ਕਾਲ ਆਵੇਗੀ ਕਿ ਉਸ ਘਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਪਰ ਮੈਨੂੰ ਤਾਂ ਉਸ ਬੀਬੀ ਦੀ ਹੀ ਕਾਲ ਆ ਗਈ।’ ਕਾਲ ਦੌਰਾਨ ਉਸ ਨੇ ਆਮ ਸਵਾਲਾਂ ਦੇ ਜਵਾਬ ਦਿੱਤੇ ਪਰ ਜ਼ਿਆਦਾਤਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ, ਆਪਣੀ ਨਿੱਜਤਾ ਦੇ ਮੱਦੇਨਜ਼ਰ। ਹੈਨਸਨ ਨੇ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਹ ਇੰਨੇ ਸਾਲਾਂ ਬਾਅਦ ਰਾਜ਼ੀ-ਖ਼ੁਸ਼ੀ ਮਿਲ ਰਹਿੰਦੀ ਮਿਲੀ ਹੈ।

Related posts

ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾ ਰਹੇ ਯਾਤਰੀ ਕੋਲੋਂ ਹਵਾਈ ਅੱਡੇ ‘ਤੇ 12 ਗੋਲ਼ੀਆਂ ਬਰਾਮਦ

On Punjab

ਸਿੰਧੂ ਉਦੈਪੁਰ ’ਚ ਵੈਂਕਟ ਦੱਤਾ ਸਾਈ ਨਾਲ ਵਿਆਹ ਦੇ ਬੰਧਨ ’ਚ ਬੱਝੀ

On Punjab

ਮਰੀਜ਼ਾਂ ਨੂੰ ਵੱਡੀ ਰਾਹਤ ! ਦੇਸ਼ ‘ਚ Cancer ਰੋਕੂ ਦਵਾਈਆਂ ਦੀਆਂ ਘਟਣਗੀਆਂ ਕੀਮਤਾਂ, ਸਰਕਾਰ ਨੇ ਹਟਾਈ ਕਸਟਮ ਡਿਊਟੀ Cancer Medicine : ਰਸਾਇਣ ਤੇ ਖਾਦ ਮੰਤਰਾਲਾ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਆਮ ਬਜਟ 2024 25 ਵਿਚ ਕੀਤੇ ਗਏ ਐਲਾਨ ਤਹਿਤ ਇਨ੍ਹਾਂ ਤਿੰਨ ਕੈਂਸਰ ਰੋਧੀ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਲੰਘੀ 23 ਜੁਲਾਈ ਨੂੰ ਵਿੱਤ ਮੰਤਰਾਲੇ ਦੇ ਮਾਲੀਆ ਵਿਭਾਗ ਨੇ ਤਿੰਨਾਂ ਦਵਾਈਆਂ ’ਤੇ ਕਸਟਮ ਡਿਊਟੀ ਨੂੰ ਜ਼ੀਰੋ ਕਰਨ ਲਈ ਕਿਹਾ ਸੀ।

On Punjab