78.22 F
New York, US
July 25, 2024
PreetNama
ਫਿਲਮ-ਸੰਸਾਰ/Filmy

5 ਮਹੀਨੇ ਪਹਿਲਾਂ ਅਰਹਾਨ ਨੇ ਫਲੈਟ ‘ਚ ਐਕਸ ਨਾਲ ਕੀਤਾ ਸੀ ਅਜਿਹਾ ਕੰਮ

ਸਲਮਾਨ ਖਾਨ ਦੇ ਅਰਹਾਨ ਉੱਤੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਕਈ ਰਾਜ ਸਾਹਮਣੇ ਆ ਰਹੇ ਹਨ। ਪਹਿਲਾਂ ਅਰਹਾਨ ਦੇ ਵਿਆਹ ਅਤੇ ਬੱਚੇ ਦਾ ਸੱਚ ਸਭ ਦੇ ਸਾਹਮਣੇ ਆਇਆ, ਇਸ ਤੋਂ ਬਾਅਦ ਰਸ਼ਮੀ ਦੇ ਭਰਾ ਨੇ ਬਿੱਗ ਬੌਸ ਵਿੱਚ ਕਿਹਾ ਕਿ ਅਰਹਾਨ ਦਾ ਪਰਿਵਾਰ ਉਨ੍ਹਾਂ ਦੇ ਘਰ ਉੱਤੇ ਰਹਿ ਰਿਹਾ ਹੈ। ਉੱਥੇ ਹੀ ਹੁਣ ਅਰਹਾਨ ਖਾਨ ਦੀ ਐਕਸ ਗਰਲਫ੍ਰੈਂਡ ਅਮ੍ਰਿਤਾ ਧਨੋਆ ਨੇ ਅਰਹਾਨ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਅਮ੍ਰਿਤਾ ਨੇ ਕਿਹਾ ਹੈ ਕਿ ਅਰਹਾਨ ਉਨ੍ਹਾਂ ਦੇ ਨਾਲ ਇੰਟੀਮੇਟ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਅਮ੍ਰਿਤਾ ਧਨੋਆ ਅਰਹਾਨ ਖਾਨ ਦੇ ਬਿੱਗ ਬੌਸ ਵਿੱਚ ਜਾਣ ਤੋਂ ਬਾਅਦ ਲਗਾਤਾਰ ਕੋਈ ਨਾ ਕੋਈ ਬਿਆਨ ਦੇ ਕੇ ਚਰਚਾ ਵਿੱਚ ਬਣੀ ਹੋਈ ਹੈ। ਅਮ੍ਰਿਤਾ ਨੇ ਅਰਹਾਨ ਉੱਤੇ ਨਵਾਂ ਇਲਜ਼ਾਮ ਇੰਟੀਮੇਟ ਹੋਣ ਦਾ ਲਗਾਇਆ ਹੈ। ਇੰਟਰਵਿਊ ਦੌਰਾਨ ਅਮ੍ਰਿਤਾ ਨੇ ਅਰਹਾਨ ਉੱਤੇ ਇੱਕ ਹੋਰ ਇਲਜ਼ਾਮ ਲਗਾਇਆ। ਅਮ੍ਰਿਤਾ ਨੇ ਕਿਹਾ – ਅਰਹਾਨ ਨੇ ਮੇਰੇ ਨਾਲ ਮਲਾਡ ਸਥਿਤ ਫਲੈਟ ਵਿੱਚ ਇੰਟੀਮੇਟ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਹ ਚੌਂਕਾਉਣ ਵਾਲਾ ਸੀ। ਘਰ ਵਿੱਚ ਸਿਰਫ ਇੱਕ ਹੀ ਗਦਾ ਸੀ।
ਅਰਹਾਨ ਨੇੜੇ ਆਏ ਅਤੇ ਇੰਟੀਮੇਟ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਅਮ੍ਰਿਤਾ ਨੇ ਅੱਗੇ ਕਿਹਾ – ਮੈਂ ਦੱਸਣਾ ਚਾਹੁੰਦੀ ਹਾਂ ਕਿ ਉਦੋਂ ਤੱਕ ਸਾਡਾ ਬਰੇਕਅਪ ਹੋ ਚੁੱਕਿਆ ਸੀ। ਹੁਣ ਤੁਸੀ ਸੋਚ ਸਕਦੇ ਹੋ ਕਿ ਉਹ ਕਿਵੇਂ ਦਾ ਇੰਸਾਨ ਹੈ। ਬਰੇਕਅਪ ਤੋਂ ਬਾਅਦ ਵੀ ਮੈਂ ਅਰਹਾਨ ਨਾਲ ਗੱਲ ਕਰਨੀ ਬੰਦ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਵੀ ਅਮ੍ਰਿਤਾ ਅਰਹਾਨ ਉੱਤੇ ਕਈ ਇਲਜ਼ਾਮ ਲਗਾ ਚੁੱਕੀ ਹੈ। ਅਰਹਾਨ ਤੇ ਅਮ੍ਰਿਤਾ ਦਾ ਵਿਆਹ ਸਾਲ 2011 ਵਿੱਚ ਹੋਇਆ ਸੀ। ਉਹ ਇਸ ਤਰ੍ਹਾਂ ਦਾ ਇੰਸਾਨ ਹੈ ਜੋ ਲੜਕੀਆਂ ਦਾ ਇਸਤੇਮਾਲ ਆਪਣੇ ਕਰੀਅਰ ਅਤੇ ਪੈਸਿਆਂ ਲਈ ਕਰਦਾ ਹੈ।

ਬਿੱਗ ਬੌਸ ਵਿੱਚ ਆਉਣ ਤੋਂ ਪਹਿਲਾਂ ਪੰਜ ਮਹੀਨੇ ਤੱਕ ਉਹ ਮੇਰੇ ਸੰਪਰਕ ਵਿੱਚ ਸੀ। ਉਸ ਨੇ ਮੇਰੇ ਤੋਂ ਪੰਜ ਲੱਖ ਰੁਪਏ ਲਏ ਹਨ ਅਤੇ ਉਨ੍ਹਾਂ ਪੰਜ ਸਾਲਾਂ ਵਿੱਚ ਮੈਂ ਪਤਾ ਨਹੀਂ ਕਿੰਨੇ ਰੁਪਏ ਅਰਹਾਨ ਉੱਤੇ ਖਰਚ ਕੀਤੇ। ਇੰਨਾ ਹੀ ਨਹੀਂ ਅਮ੍ਰਿਤਾ ਧਨੋਆ ਨੇ ਕਿਹਾ ਕਿ ਉਨ੍ਹਾਂ ਨੇ ਅਰਹਾਨ ਦੇ ਖਿਲਾਫ ਐੱਫਆਈਆਰ ਤੱਕ ਦਰਜ ਕਰਵਾਈ ਸੀ ਅਤੇ ਉਸ ਨੂੰ ਕਿਹਾ ਸੀ ਕਿ ਮੇਰੇ ਰੁਪਏ ਵਾਪਸ ਕਰ ਦੇ ਜਾਂ ਫਿਰ ਕੋਰਟ ਦੇ ਬਾਹਰ ਫੈਸਲਾ ਕਰ ਲੈ। ਜੇਕਰ ਉਹ ਮੇਰੇ ਪੈਸੇ ਵਾਪਸ ਨਹੀਂ ਕਰਦਾ ਹੈ ਤਾਂ ਮੈਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੀ।

ਮੇਰੇ ਕੋਲ ਘਰ ਉੱਤੇ ਅਰਹਾਨ ਦੇ ਆਉਣ ਦੇ ਸੀਸੀਟੀਵੀ ਫੁਟੇਜ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਵਿੱਚ ਵਾਈਲਡ ਕਾਰਡ ਐਂਟਰੀ ਲੈਣ ਤੋਂ ਪਹਿਲਾਂ ਅਰਹਾਨ ਨੇ ਅਮ੍ਰਿਤਾ ਦੇ ਐਕਸ ਗਰਲਫ੍ਰੈਂਡ ਅਤੇ ਪੈਸੇ ਲੈਣ ਦੇ ਦਾਵਿਆਂ ਨੂੰ ਝੂਠਾ ਦੱਸਿਆ ਸੀ। ਅਰਹਾਨ ਨੇ ਕਿਹਾ ਸੀ – ਮੈਨੂੰ ਨਹੀਂ ਪਤਾ ਅਮ੍ਰਿਤਾ ਕੌਣ ਹੈ। ਮੈਂ ਉਨ੍ਹਾਂ ਨੂੰ ਕਦੇ ਡੇਟ ਨਹੀਂ ਕੀਤਾ ਤਾਂ ਫਿਰ ਲਿਵ – ਇਨ ਵਿੱਚ ਜਾਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਇਸ ਤਰ੍ਹਾਂ ਦਾ ਵਿਵਾਦ ਹੋਣਾ ਲਾਜਮੀ ਹਾਂ ਕਿਉਂਕਿ ਮੈਂ ਬਿੱਗ ਬੌਸ ਵਿੱਚ ਗਿਆ ਸੀ। ਇੰਡਸਟਰੀ ਵਿੱਚ ਹਰ ਕੋਈ ਜਾਣਦਾ ਹੈ ਕਿ ਮੇਰਾ ਅਸਲੀ ਨਾਮ ਮਜਹਰ ਸ਼ੇਖ ਹੈ ਅਤੇ ਇਹ ਕੋਈ ਰਾਜ ਨਹੀਂ ਹੈ। ਅਸਲੀ ਨਾਮ ਆਧਿਕਾਰਿਕ ਦਸਤਾਵੇਜ਼ ਵਿੱਚ ਇਸਤੇਮਾਲ ਕਰਦਾ ਹਾਂ। ਮੇਰਾ ਨਿਕ ਨੇਮ ਅਰਹਾਨ ਹੈ ਅਤੇ ਖਾਨ ਮੇਰੀ ਮਾਂ ਦਾ ਸਰਨੇਮ ਹੈ। ਇਸ ਲਈ ਅਰਹਾਨ ਮੈਨੂੰ ਜ਼ਿਆਦਾ ਪਸੰਦ ਹੈ।

Related posts

ਵਿਆਹ ਦੀ ਵਰ੍ਹੇਗੰਢ ਮੌਕੇ ਸ਼ਾਹਰੁਖ ਹੋਏ ਰੋਮਾਂਟਿਕ, ਪਤਨੀ ਨਾਲ ਸ਼ੇਅਰ ਕੀਤੀ ਤਸਵੀਰ ਨਾਲ ਖਾਸ ਪੋਸਟ

On Punjab

Bigg Boss 14: ਲਗਜਰੀ ਖਾਣਾ ਦੇਖ ਕੇ ‘ਪਾਗਲ’ ਹੋਏ ਸਾਰੇ ਘਰਵਾਲੇ, ਨਿੱਕੀ ਤੰਬੋਲੀ ਦੀ ਇਸ ਹਰਕਤ ’ਤੇ ਭੜਕਿਆ ਪੂਰਾ ਘਰ

On Punjab

ਕਰੀਨਾ ਕਪੂਰ ਦੀ ਬੇਬੀ ਬੰਪ ‘ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ ‘ਤੇ ਛਾਈ ਬੇਬੋ

On Punjab