79.9 F
New York, US
September 12, 2026
PreetNama
ਖਾਸ-ਖਬਰਾਂ/Important News

16 ਸਾਲਾਂ ਬੱਚੀ ਬਣੀ ਇੱਕ ਦਿਨ ਲਈ ਫਿਨਲੈਂਡ ਦੀ ਪ੍ਰਧਾਨ ਮੰਤਰੀ, ਜਾਣੋ ਭਾਸ਼ਣ ‘ਚ ਕੀ ਸੁਨੇਹਾ ਦਿੱਤਾ

ਜੈਂਡਰ ਡਿਫਰੇਂਸ ਨੂੰ ਘਟਾਉਣ ਲਈ ਫਿਨਲੈਂਡ ਵਿੱਚ ਇੱਕ 16 ਸਾਲਾ ਲੜਕੀ ਨੂੰ ਇੱਕ ਦਿਨ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਆਵਾ ਮੁਰਤੋ ਲਈ ਆਪਣੀ ਸੀਟ ਖਾਲੀ ਕਰ ਦਿੱਤੀ। ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠਣ ਤੋਂ ਬਾਅਦ ਆਵਾ ਮੂਰਤੋ ਨੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਤਕਨਾਲੋਜੀ ਦੇ ਖੇਤਰ ‘ਚ ਔਰਤਾਂ ਦੇ ਅਧਿਕਾਰਾਂ ਬਾਰੇ ਵਿਚਾਰ ਵਟਾਂਦਰੇ ਕੀਤੇ।

ਖ਼ਬਰਾਂ ਅਨੁਸਾਰ ਮੁਰਤੋ ਨੇ ਭਾਸ਼ਣ ਵਿੱਚ ਕਿਹਾ, “ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਬੋਲਦਿਆਂ ਬਹੁਤ ਖੁਸ਼ ਹਾਂ। ਹਾਲਾਂਕਿ ਜੇ ਮੈਂ ਲੜਕੀਆਂ ਲਈ ਮੁਹਿੰਮ ਦੀ ਜ਼ਰੂਰਤ ਨਾ ਹੁੰਦੀ ਤਾਂ ਮੇਰੀ ਇੱਥੇ ਖੜ੍ਹਨ ਦੀ ਇੱਛਾ ਨਾ ਹੁੰਦੀ।” ਇੱਕ ਦਿਨਾਂ ਪ੍ਰਧਾਨ ਮੰਤਰੀ ਨੇ ਦੱਸਿਆ, “ਪਰ ਸੱਚ ਇਹ ਹੈ ਕਿ ਹੁਣ ਤੱਕ ਅਸੀਂ ਵਿਸ਼ਵ ਵਿੱਚ ਕਿਧਰੇ ਵੀ ਲਿੰਗ ਸਮਾਨਤਾ ਨਹੀਂ ਹਾਸਲ ਕੀਤੀ ਹੈ। ਇਹ ਸੱਚ ਹੈ ਕਿ ਅਸੀਂ ਇਸ ਮਾਮਲੇ ਵਿੱਚ ਬਹੁਤ ਕੁਝ ਪੂਰਾ ਕੀਤਾ ਹੈ ਪਰ ਫਿਰ ਵੀ ਬਹੁਤ ਕੁਝ ਹਾਸਲ ਕੀਤੇ ਜਾਣ ਦੀ ਜ਼ਰੂਰਤਫਿਨਲੈਂਡ ਦਾ ਸੰਯੁਕਤ ਰਾਸ਼ਟਰ ਜਾਗਰੂਕਤਾ ਅਭਿਆਨ ਵਿੱਚ ਸ਼ਾਮਲ ਹੋਣ ਲਈ ਇਹ ਚੌਥਾ ਵਰ੍ਹਾ ਹੈ। ‘ਗਰਲਜ਼ ਟੇਕਓਵਰ’ ਪ੍ਰੋਗਰਾਮ ਤਹਿਤ ਟੀਨੇਜਰ ਨੂੰ ਇਕ ਦਿਨ ਲਈ ਹੋਰ ਖੇਤਰਾਂ ਅਤੇ ਰਾਜਨੀਤੀ ‘ਚ ਜਾਣ ਦਾ ਮੌਕਾ ਮਿਲਦਾ ਹੈ। ਇਸ ਸਾਲ ਦਾ ਫੋਕਸ ਕੀਨੀਆ, ਪੇਰੂ, ਸੁਡਾਨ ਅਤੇ ਵੀਅਤਨਾਮ ਦੀਆਂ ਕੁੜੀਆਂ ‘ਚ ਤਕਨਾਲੋਜੀ ਅਤੇ ਡਿਜੀਟਲ ਕੁਸ਼ਲਤਾ ਦੇ ਮੌਕਿਆਂ ਨੂੰ ਉਤਸ਼ਾਹਤ ਕਰਨਾ ਹੈ।
ਹੈ।”

Related posts

ਸੱਜਣ ਕੁਮਾਰ ਦੇ ਅੰਤਿਮ ਸਸਕਾਰ ‘ਚ ਭਾਜਪਾ ਆਗੂਆਂ ਦੀ ਸ਼ਮੂਲੀਅਤ ‘ਤੇ ਸਿਆਸੀ ਘਮਾਸਾਨ: ‘ਆਪ’ ਨੇ ਖੋਲ੍ਹਿਆ ਮੋਰਚਾ

On Punjab

ਭਗਵੰਤ ਮਾਨ ਸਰਕਾਰ ਦੌਰਾਨ ਸੂਬੇ ਵਿੱਚ ਦ੍ਰਿੜ੍ਹਤਾ ਨਾਲ ਵਧ ਰਿਹਾ ਆਬਕਾਰੀ ਮਾਲੀਆ

On Punjab

ਸਕਾਟਲੈਂਡ ਦੇ ਫਸਟ ਮਨਿਸਟਰ ਵੱਲੋਂ ਗਾਜਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨ

On Punjab