60.26 F
New York, US
October 23, 2025
PreetNama
ਖਾਸ-ਖਬਰਾਂ/Important News

14 ਮਾਰਚ ਨੂੰ ‘Sikh New Year’ ਵਜੋਂ ਅਮਰੀਕਾ ਸਰਕਾਰ ਨੇ ਦਿੱਤੀ ਮਾਨਤਾ

14 March Celebrated Sikh New Year: ਅਮਰੀਕਾ ਦੇ 125 ਸਾਲਾਸਿੱਖ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿਤੀਆਂ ਸਗੋਂ ਮਾਰਚ 14 (1 ਚੇਤ) ਨੂੰ ‘ਸਿੱਖ ਨਿਊ ਈਅਰ’ ਵਜੋਂਮਾਨਤਾ ਵੀ ਦਿਤੀ। ਨਾਨਕਸ਼ਾਹੀ ਸਿੱਖ ਕੈਲੰਡਰ ਮੁਤਾਬਕ ਮਾਰਚ 14 ਨੂੰ ਸਿੱਖਾਂ ਦੇ ਪਹਿਲੇ ਮਹੀਨਾ ‘ਚੇਤ’ ਦੀ ਸ਼ੁਰੂਆਤ ਹੁੰਦੀ ਹੈ ਜਿਸ ਮੁਤਾਬਕ 1 ਚੇਤ ਅਰਥਾਤ 14 ਮਾਰਚ ਸਿੱਖਾਂ ਦਾ ਨਵਾਂ ਸਾਲਹੋਇਆ। ਇਹ ਜਾਣਕਾਰੀ ਕੈਨੇਕਟੀਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਨੇ ਦਿੱਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਗਵਰਨਰ “ਨੇਡ ਲਾਮੋਂਟ” ਦੇ ਇਸ ਫ਼ੈਸਲੇ ਨੂੰ ਲੈ ਕੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦਾ ਵਰਲਡ ਸਿੱਖ ਪਾਰਲੀਮੈਂਟ ਵਲੋਂ ਧਨਵਾਦ ਕੀਤਾ। ਇਹ ਪਹਿਲੀ ਵਾਰ ਨਹੀਂ ਜਦੋ ਸਿੱਖਾਂ ਦੀ ਆਵਾਜ਼ ਕੈਨੇਕਟੀਕਟ ਨੇ ਬੁਲੰਦ ਕੀਤੀ ਬਲਕਿ ਪਿਛਲੇ ਸਾਲਗਵਰਨਰ ਵਲੋਂ ਸਿੱਖ ਸ਼ਹੀਦਾਂ ਦੀ ਯਾਦ ‘ਚ ਜੂਨ ਦੇ ਮਹੀਨੇ ਨੂੰ “ਸਿੱਖ ਮੈਮੋਰੀਅਲ ਮਹੀਨੇ” ਵਜੋਂ ਮਾਨਤਾ ਦਿਤੀ ਗਈ ਅਤੇ 1 ਨਵੰਬਰ ਨੂੰ ਹਰ ਸਾਲ “ਸਿੱਖ ਨਸਲਕੁਸ਼ੀ ਯਾਦ ਦਿਵਸ” ਵਜੋਂ ਮਨਾਉਣ ਦਾ ਫ਼ੈਸਲਾ ਵੀ ਕੀਤਾ।

ਇਹ ਐਲਾਨ ਕੈਨੇਕਟੀਕਟ ਦੀ ਡਿਪਟੀ ਗਵਰਨਰ ਸੂਸਨ ਬਿਸੇਵੀਜ਼ ਨੇ ਕੈਨੇਕਟਿਕਟ ਦੇ ਟਾਊਨ ਹਾਲ ਵਿਖੇ ਇਕ ਮੀਟਿੰਗ ਦੌਰਾਨ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੂੰ ਨਵੇਂ ਸਾਲਦੀਆਂ ਵਧਾਈਆਂ ਦਿਤੀਆਂ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਲੀਮੈਂਟ ਦੇ ਕੰਮਾਂ ‘ਤੇ ਚਾਨਣਾ ਪਾਇਆ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇਸਾਰੀਆਂ ਵੱਖ-ਵੱਖ ਕੌਂਸਲਾਂ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਤੇ ਇਹੋ ਜਿਹੇ ਉਪਰਾਲਿਆਂ ਨੂੰ ਬਾਕੀ ਦੇਸ਼ਾਂ ਵਿਚ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਪਾਰਲੀਮੈਂਟ ਨਾਲ ਜੋੜਨ ਲਈ ਪ੍ਰੇਰਿਆ। ਇਹ ਵਿਸ਼ੇਸ਼ ਐਲਾਨ ਕਰਨ ਸਮੇਂ ਕੈਨੇਕਟੀਕਟ ਦੇ ਗਵਰਨਰ ਨਾਲ ਸਟੇਟ ਸੈਨੇਟਰ ਕੈਥੀ ਉਸਟੇਨ ਅਤੇ ਸਟੇਟ ਅਸੈਂਬਲੀ ਮੈਂਬਰ ਕੇਵਿਨ ਰਿਯਾਨ ਵੀ ਸ਼ਾਮਲ ਸਨ।

Related posts

ਨਵੇਂ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਲਈ ਕਵਾਇਦ ਸ਼ੁਰੂ

On Punjab

ਅਮਰੀਕਾ ‘ਚ ਭਾਰਤੀ ਨਿਯਮਤ ਤੌਰ ‘ਤੇ ਹੁੰਦੇ ਨੇ ਵਿਤਕਰੇ ਦਾ ਸ਼ਿਕਾਰ, ਸਰਵੇ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

On Punjab

ਐਸ.ਐਸ.ਸੀ.ਪ੍ਰੀਖਿਆ ਰੱਦ ਨਹੀਂ ਹੋਵੇਗੀ:ਪ੍ਰਭਾਵਿਤ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ:ਚੇਅਰਮੈਨ ਦੀ ਸੰਭਾਵਨਾ

On Punjab