PreetNama
ਫਿਲਮ-ਸੰਸਾਰ/Filmy

13 ਸਾਲ ਬਾਅਦ ਫਿਲਮੀ ਦੁਨੀਆ ‘ਚ ਵਾਪਸੀ ਕਰੇਗੀ Shilpa Shetty

ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਸਲੀਮ ਫਿੱਟ ਅਤੇ ਬੋਲਡ ਅਦਾਕਾਰਾ ਸ਼ਿਲਪਾ ਸ਼ੈਟੀ ਇੱਕ ਵਾਰ ਫ਼ਿਰ ਚਰਚਾ ‘ਚ ਬਣੀ ਹੋਈ ਹੈ । ਸ਼ਿਲਪਾ ਦੇ ਫੈਨਜ਼ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਦੇ ਵਿੱਚ ਹੈ । ਫੈਨਜ਼ ਇਨ੍ਹਾਂ ਦੀ ਹੌਟ ਲੁੱਕ ਅਤੇ ਐਕਟਿੰਗ ਨੂੰ ਕਾਫ਼ੀ ਪਸੰਦ ਕਰਦੇ ਹਨ । ਸ਼ਿਲਪਾ ਅਕਸਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ । ਉਹ ਆਪਣੀ ਹਰ ਨਵੀਂ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ । ਫੈਨਜ਼ ਸ਼ਿਲਪਾ ਦੀ ਹਰ ਇੱਕ ਯੋਗਾ ਵੀਡੀਓ ਨੂੰ ਵੀ ਫ਼ੋੱਲੋ ਕਰਦੇ ਹਨ । ਦੱਸ ਦੇਈਏ ਕਿ 13 ਸਾਲ ਬਾਅਦ ਇਹ ਅਦਾਕਾਰਾ ਫ਼ਿਰ ਤੋਂ ਬਾਲੀਵੁੱਡ ਫ਼ਿਲਮਾਂ ‘ਚ ਵਾਪਸੀ ਕਰ ਰਹੀ ਹੈ । ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿਲਪਾ ਸ਼ੈਟੀ ਆਪਣੀ ਨਵੀਂ ਫਿਲਮ ‘ਨਿਕੰਮਾ ‘ ਲੈ ਕੇ ਆ ਰਹੀ ਹੈ ਇਸ ਫਿਲਮ ਦੇ ਡਾਇਰੈਕਟਰ ਸ਼ੱਬੀਰ ਖਾਨ ਹੈ । ਇਹ ਫਿਲਮ ਦਾ ਸੋਨੀ ਪਿਕਚਰਸ ਬੈਨਰ ਦੇ ਹੇਠ ਬਣੀ ਹੈ । ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਹ ਫ਼ਿਲਮ 2020 ‘ਚ ਰਿਲੀਜ਼ ਹੋਵੇਗੀ । ਇਸ ਫਿਲਮ ‘ਚ ਸ਼ਿਲਪਾ ਦੇ ਨਾਲ ਅਦਾਕਾਰ ਸਮੀਰ ਸੋਨੀ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਫਿਲਮ ‘ਚ ਸ਼ਿਲਪਾ ਦੇ ਕਿਰਦਾਰ ਦਾ ਨਾਂ ਅਵਨੀ ਹੈ । ਫਿਲਮ ਵਿੱਚ ਸਮੀਰ ਸੋਨੀ -ਸ਼ਿਲਪਾ ਦੇ ਪਤੀ ਦਾ ਕਿਰਦਾਰ ਨਿਭਾਉਣਗੇ । ਅਦਾਕਾਰ ਅਭਿਮਨਿਊ ਨੇ ਸ਼ਿਲਪਾ ਸ਼ੈਟੀ ਦੇ ਵਾਰੇ ਗੱਲ ਕਰਦੇ ਕਿਹਾ ‘ਮੈਂ ਸ਼ਿਲਪਾ ਨੂੰ ਕਾਫ਼ੀ ਫੰਕਸ਼ਨਜ਼ ਵਿੱਚ ਮਿਲਿਆ ਹਾਂ, ਜਿਸ ‘ਚ ਉਹਨਾਂ ਦੇ ਘਰ ਹੋਇਆ ਗਣਪਤੀ ਫੰਕਸ਼ਨ ਹੈ , ਉਹਨਾਂ ਨੇ ਕਿਹਾ ,’ਮੈਂ ਸ਼ਿਲਪਾ ਦੇ ਨਾਲ ਕਮ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ , ਉਹ ਬਹੁਤ ਚੁਲਬੁਲੀ ਅਤੇ ਜਿੰਦਾ ਦਿਲ ਇਨਸਾਨ ਹੈ , ਉਹਨਾਂ ਨਾਲ ਕਮ ਕਰਨ ਵਿੱਚ ਕਾਫ਼ੀ ਮਜ਼ਾ ਆਉਣ ਵਾਲਾ ਹੈ ।

Related posts

ਆਪਣੇ ਵਿਆਹ ਤੋਂ ਖੁਸ਼ ਨਹੀਂ ਰਾਖੀ ਸਾਵੰਤ, ਵੀਡੀਓ ਸ਼ੇਅਰ ਕਰ ਕਹਿ ਦਿੱਤੀ ਅਜਿਹੀ ਗੱਲ

On Punjab

ਜਵਾਨੀ ਜਾਨੇਮਨ ਦੀ ਸਕ੍ਰੀਨਿੰਗ ‘ਤੇ ਪਹੁੰਚੇ ਬਾਲੀਵੁਡ ਸਿਤਾਰੇ

On Punjab

ਅਦਾਕਾਰਾ ਨੇ ਕੀਤੀ ਡਾਲਫਿਨ ਨਾਲ ਮਸਤੀ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

On Punjab