PreetNama
ਖਾਸ-ਖਬਰਾਂ/Important Newsਖੇਡ-ਜਗਤ/Sports News

13 ਅਗਸਤ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਵੇਗਾ ਕਬੱਡੀ ਕੱਪ

ਇੰਨੀ ਦਿਨੀਂ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟਾਂ ਦੀ ਭਰਮਾਰ ਹੈ , ਹਰ ਹਫ਼ਤੇ ਵੱਖ ਵੱਖ ਕਬੱਡੀ ਕਲੱਬਾਂ ਵੱਲੋਂ ਟੂਰਨਾਮੈਂਟ ਉਲੀਕੇ ਜਾ ਰਹੇ ਹਨ । ਟੋਰੰਟੋ ਦੀ ਨਾਮਵਰ ਕਬੱਡੀ ਕਲੱਬ “ ਮੈਟਰੋ ਪੰਜਾਬੀ ਸਪੋਟਰਸ ਕਲੱਬ “ ਵੱਲੋਂ ਸੰਦੀਪ ਅੰਬੀਆਂ ਦੀ ਯਾਦ ‘ਚ 29ਵਾਂ ਕਬੱਡੀ ਕੱਪ ਹਮੈਲਟਨ ਦੇ ਫ਼ਸਟ ਉਨਟਾਰੀੳ ਸੈਂਟਰ ‘ਚ 13 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ‘ਚ ਕੈਨੇਡਾ ਈਸਟ , ਕੈਨੇਡਾ ਵੈਸਟ , ਭਾਰਤ , ਇੰਗਲੈਂਡ , ਅਮਰੀਕਾ ਤੇ ਯੂਰਪ ਦੀਆਂ ਟੀਮਾਂ ਭਾਗ ਲੈਣਗੀਆਂ । ਪ੍ਰਬੰਧਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰੀ ਕਬੱਡੀ ਦੇ ਧਨੰਤਰ ਖਿਡਾਰੀ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੇ। ਜਿਸ ਵਿੱਚ ਇਨਾਮਾਂ ਦਾ ਵੇਰਵਾ $25000 , $21000 , $15000 , $10000 ਹੋਵੇਗਾ । ਇਸ ਟੂਰਨਾਮੈਂਟ ਚ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ । ਟੂਰਨਾਮੈਂਟ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮੀਂ ਦੇਰ ਰਾਤ ਤਕ ਚੱਲੇਗਾ । ਇਸ ਟੂਰਨਾਮੈਂਟ ਦੀਆਂ ਟਿਕਟਾਂ $50 ਅਤੇ $100 ਹਨ ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਕਮਿਊਨਟੀ ਨੂੰ ਬੇਨਤੀ ਕਰਦਿਆਂ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਟੂਰਨਾਮੈਂਟ ਸੰਬੰਧੀ ਹੋਰ ਜਾਣਕਾਰੀ ਲਈ 416-399-3000 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Related posts

‘ਅਨਮੋਲ ਬਿਸ਼ਨੋਈ ਨੂੰ ਭਾਰਤ ’ਚ ਨਿਸ਼ਾਨਾ ਬਣਾ ਸਕਦੇ ਹਨ ਵਿਰੋਧੀ’

On Punjab

Food Crisis : ਰੋਟੀ ਤੋਂ ਬਾਅਦ ਦਾਲ ਲਈ ਤਰਸ ਰਹੇ ਹਨ ਪਾਕਿਸਤਾਨੀ, 230 ਤੋਂ 400 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਹੀ ਰਹੀਆਂ ਹਨ ਦਾਲਾਂ

On Punjab

ਤਾਮਿਲਨਾਡੂ ਦੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਨੇ ਜਿੱਤੇ ਕੌਮੀ ਟ੍ਰਾਇਲ

On Punjab