48.49 F
New York, US
May 3, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

10 ਸਾਲਾ ਬੱਚੇ ਦੀ ਨਹਿਰ ‘ਚ ਡੁੱਬਣ ਨਾਲ ਮੌਤ

ਰਾਮਾਂ ਮੰਡੀ- ਸਥਾਨਕ ਆਰੀਆ ਹਾਈ ਸਕੂਲ ਦੇ ਪਿਛਲੇ ਪਾਸੇ ਰਹਿੰਦੇ ਸੁਨੀਲ ਕੁਮਾਰ ਦੇ 10 ਸਾਲ ਦਾ ਪੁੱਤਰ ਖੁਸ਼ਦੀਪ ਸਿੰਘ ਦੀ ਹਰਿਆਣਾ ਦੇ ਰਤੀਆਿਵਿਚ ਆਪਣੇ ਨਾਨਕੇ ਘਰ ਗਏ ਦੀ ਘਰ ਦੇ ਨੇੜਿਉਂ ਲੰਘਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੱਚਾ ਸਕੂਲ ’ਚ ਛੁੱਟੀਆਂ ਹੋਣ ਕਾਰਨ ਆਪਣੇ ਨਾਨਕੇ ਰਤੀਆ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਗਿਆ ਹੋਇਆ ਸੀ।

ਗੌਰਤਲਬ ਹੈ ਕਿ ਮ੍ਰਿਤਕ ਖੁਸ਼ਦੀਪ ਸਿੰਘ ਦੇ ਇੱਕ ਸਾਲ ਦੇ ਛੋਟੇ ਭਰਾ ਮਨਜੋਤ ਸਿੰਘ ਦੀ ਵੀ ਪਿਛਲੇ ਸਾਲ ਬਿਮਾਰ ਹੋਣ ਕਾਰਨ ਇਸੇ ਜੂਨ ਮਹੀਨੇ ’ਚ ਮੌਤ ਹੋ ਗਈ ਸੀ। ਇਸ ਮੰਦਭਾਗੀ ਘਟਨਾ ਕਾਰਨ ਮੁਹੱਲਾ ਵਾਸੀਆਂ ਵਿਚ ਸੋਗ ਦੀ ਲਹਿਰ ਹੈ।

Related posts

ਸੰਭਲ ਮਸਜਿਦ ਹਿੰਸਾ: ਸੰਭਲ ਹਿੰਸਾ ਸਬੰਧੀ ਸਪਾ ਐਮਪੀ ਤੇ ਵਿਧਾਇਕ ਦੇ ਪੁੱਤਰ ਖ਼ਿਲਾਫ਼ ਐਫਆਈਆਰ

On Punjab

ਪੁਲਿਸ ਦੇ 46 ਖੋਜੀ ਕੁੱਤਿਆਂ ਦਾ ਤਬਾਦਲਾ, ਕਈ ਕੁੱਤਿਆਂ ਦੀ CM ਹਾਊਸ ‘ਚ ਪੋਸਟਿੰਗ

On Punjab

ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਵੱਲੋਂ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

On Punjab