75.09 F
New York, US
September 19, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

10 ਦਿਨ ਪਹਿਲਾਂ ਵਿਆਹਿਆ ਨੌਜਵਾਨ ਨਾਲੇ ਵਿੱਚ ਡਿੱਗਿਆ, ਲਾਪਤਾ

ਚੰਡੀਗੜ੍ਹ-  ਪੈਰ ਤਿਲ੍ਹਕਣ ਨਾਲ ਇੱਕ 22 ਸਾਲਾਂ ਦਾ ਨੌਜਵਾਨ ਕਲਾਨੌਰ ਨੇੜੇ ਬਰਸਾਤੀ ‌ਕਿਰਨ ਨਾਲੇ ਡੁੱਬ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਜੂ ਮੰਗਲਵਾਰ ਸ਼ਾਮ ਨਾਲੇ ਵਿੱਚ ਹੱਥ ਧੋ ਰਿਹਾ ਸੀ, ਜਦੋਂ ਉਹ ਨਾਲੇ ਵਿੱਚ ਡਿੱਗ ਗਿਆ। ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਪਰ ਪਾਣੀ ਕਾਫ਼ੀ ਡੂੰਘਾ ਹੋਣ ਕਾਰਨ ਅਜੇ ਤੱਕ ‌ਉਸ ਦਾ ਪਤਾ ਨਹੀਂ ਲੱਗਿਆ ਹੈ।
ਘਟਨਾ ਦਾ ਸ਼ਿਕਾਰ ਹੋਇਆ ਨੌਜਵਾਨ ਕਿਰਨ ਨਾਲੇ ਤੋਂ ਕੁੱਝ ਦੂਰੀ ਤੇ ਬਣੀਆਂ ਝੁੱਗੀਆਂ ਵਿੱਚ ਰਹਿੰਦਾ ਸੀ ਅਤੇ ਇੱਕ ਸੈਲੂਨ ਵਿੱਚ ਕੰਮ ਕਰਦਾ ਸੀ। ਪਿੰਡਵਾਸੀਆਂ ਨੇ ਦੱਸਿਆ ਕਿ ਉਸਦਾ ਕਰੀਬ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ,ਪਰ ਬਰਸਾਤੀ ਨਾਲੇ ਦਾ ਪੱਧਰ ਵਧਿਆ ਹੋਣ ਕਾਰਨ ਸਫਲਤਾ ਹਾਸਲ ਨਹੀਂ ਹੋਈ। ਇਸ ਉਪਰੰਤ ਐੱਨਡੀਆਰਐੱਫ਼ ਦੀ ਟੀਮ ਨੂੰ ਬੁਲਾਇਆ ਗਿਆ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਦਾ ਪਾਣੀ ਕਿਰਨ ਨਾਲੇ ਵਿੱਚ ਮਿਲਣ ਕਾਰਨ ਇਸਦਾ ਪੱਧਰ ਵਧ ਜਾਂਦਾ ਹੈ। ਪਹਿਲਾਂ ਵੀ ਕਿਰਨ ਨਾਲਾ ਪਿੰਡ ਚੱਗੂਵਾਲ ਨੇੜੇ ਦੋ ਵਿਅਕਤੀਆਂ ਦੀ ਜਾਨ ਲੈ ਚੁੱਕਿਆ ਹੈ ਅਤੇ ਹਜ਼ਾਰਾਂ ਏਕੜ ਫ਼ਸਲਾਂ ਵੀ ਇਸ ਨਾਲੇ ਚਪੇਟ ਵਿਚੋਂ ਕਰ ਖ਼ਰਾਬ ਹੋ ਚੁੱਕੀਆਂ ਹਨ ।

Related posts

ਚਾਹ ਵਾਲੇ ਤੋਂ ਲੈ ਕੇ ਹੁਣ ਪੀਐਮ ਬਣੇ ਮੋਦੀ ਕਿੰਨੇ ਅਮੀਰ? ਜਾਣੋ ਮੋਦੀ ‘ਤੇ ਚੱਲਦੇ ਕਿੰਨੇ ਕੇਸ

On Punjab

ਚੜ੍ਹਦੇ ਪੰਜਾਬ ਮਗਰੋਂ ਹੁਣ ਲਹਿੰਦੇ ਪੰਜਾਬ ਵੀ Tik Tok ਹੋਇਆ ਬੈਨ

On Punjab

ਖ਼ਤਮ ਹੋ ਸਕਦੇ ਨੇ ਪਾਸਪੋਰਟ, ਆਧਾਰ ਅਤੇ ਵੋਟਰ ਕਾਰਡ !

On Punjab