45.79 F
New York, US
March 29, 2024
PreetNama
ਸਮਾਜ/Social

ਖ਼ਤਮ ਹੋ ਸਕਦੇ ਨੇ ਪਾਸਪੋਰਟ, ਆਧਾਰ ਅਤੇ ਵੋਟਰ ਕਾਰਡ !

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਰੇਕ ਨਾਗਰਿਕ ਲਈ ਪਾਸਪੋਰਟ, ਆਧਾਰ, ਵੋਟਰ ਕਾਰਡ ਸਮੇਤ ਸਾਰੇ ਪਹਿਚਾਣ ਪੱਤਰਾਂ ਨੂੰ ਮਿਲਾ ਕੇ ਇਕ ਬਹੁਉਦੇਸ਼ੀ ਆਈ.ਡੀ. ਕਾਰਡ ਦਾ ਪ੍ਰਸਤਾਵ ਦਿੱਤਾ ਗਿਆ ਹੈ । ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਆਧਾਰ, ਪਾਸਪੋਰਟ ਅਤੇ ਵੋਟਰ ਕਾਰਡ ਵਰਗੇ ਕਈ ਆਈ.ਡੀ. ਕਾਰਡ ਹਨ, ਜਿਨ੍ਹਾਂ ਨੂੰ ਪਤੇ ਅਤੇ ਫੋਟੋ ਪਹਿਚਾਣ ਪੱਤਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਇਨ੍ਹਾਂ ਸਾਰੇ ਪਹਿਚਾਣ ਪੱਤਰਾਂ ਨੂੰ ਇੱਕ ਕਾਰਡ ਵਿੱਚ ਇਕੱਠੇ ਕਰਨ ਦਾ ਸੁਝਾਅ ਅਮਿਤ ਸ਼ਾਹ ਵੱਲੋਂ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਸ਼ਾਹ ਦਾ ਕਹਿਣਾ ਹੈ ਕਿ ਆਧਾਰ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ ਸਾਰਾ ਕੁਝ ਇੱਕ ਹੀ ਕਾਰਡ ਵਿੱਚ ਹੀ ਹੋਣਾ ਚਾਹੀਦਾ ਹੈ ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੈਂਕ ਅਕਾਊਂਟ ਨੂੰ ਵੀ ਇਸੇ ਕਾਰਡ ਨਾਲ ਜੋੜ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਹਰ 10 ਸਾਲਾਂ ਵਿੱਚ ਹੋਣ ਵਾਲੀ ਜਣਗਣਨਾ ਵੀ ਸਾਲ 2021 ਵਿੱਚ ਹੋਣੀ ਹੈ । ਜਿਸ ਬਾਰੇ ਉਨ੍ਹਾਂ ਕਿਹਾ ਕਿ 2021 ਦੀ ਜਣਗਣਨਾ ਘਰ-ਘਰ ਜਾ ਕੇ ਨਹੀਂ ਸਗੋਂ ਮੋਬਾਇਲ ਐਪ ਰਾਹੀਂ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਕੋਈ ਅਜਿਹਾ ਸਿਸਟਮ ਵੀ ਹੋਣਾ ਚਾਹੀਦਾ, ਜਿਸ ਦੀ ਮਦਦ ਨਾਲ ਕਿਸੇ ਵਿਅਕਤੀ ਦੀ ਮੌਤ ਹੋਣ ‘ਤੇ ਇਹ ਉਸ ਜਾਣਕਾਰੀ ਨੂੰ ਖੁਦ ਹੀ ਪਾਪੁਲੇਸ਼ਨ ਡਾਟਾ ਵਿੱਚ ਜੋੜ ਦਵੇ ।

Related posts

ਸੋਚ-ਸਮਝ ਕੀ ਖਾਓ ਨਮਕ! ਲੋੜ ਨਾਲੋਂ ਵੱਧ ਸੇਵਨ ਨਾਲ ਘਟਦੀ ਇਨਸਾਨ ਦੀ ਉਮਰ

On Punjab

19 ਸਾਲ ਬਾਅਦ ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋਇਆ ‘ਦਿ ਬਿਕਨੀ ਕਿਲਰ’ ਚਾਰਲਸ ਸ਼ੋਭਰਾਜ

On Punjab

By Polls In Pakistan : ਪੀਐੱਮ ਸ਼ਾਹਬਾਜ਼ ਨੇ ਜਨਤਾ ਨੂੰ ਕੀਤਾ ਸਾਵਧਾਨ, ਕਿਹਾ- ਵੋਟ ਪਾਉਣ ਸਮੇਂ ਇਮਰਾਨ ਦੇ ਭ੍ਰਿਸ਼ਟਾਚਾਰ ਤੇ ਆਰਥਿਕ ਤਬਾਹੀ ਨੂੰ ਰੱਖਣਾ ਯਾਦ

On Punjab